ਮੁੰਬਈ ‘ਚ 32 ਸਾਲ ਦੀ ਔਰਤ ਨਾਲ ਨਿਰਭਯਾ ਜਿਹੀ ਦਰਿੰਦਗੀ, ਹਸਪਤਾਲ ‘ਚ ਤੋੜਿਆ ਦਮ

ਮੁੰਬਈ- ਮੁੰਬਈ ਦੇ ਸਾਕੀ ਨਾਕਾ ਇਲਾਕੇ ਵਿਚ ਬਲਾਤਕਾਰ ਦਾ ਸ਼ਿਕਾਰ ਹੋਈ ਪੀੜਤਾ ਦੀ ਸ਼ਨੀਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। 32 ਸਾਲਾ ਬਲਾਤਕਾਰ ਪੀੜਤਾ ਦਾ…

ਮੁੰਬਈ- ਮੁੰਬਈ ਦੇ ਸਾਕੀ ਨਾਕਾ ਇਲਾਕੇ ਵਿਚ ਬਲਾਤਕਾਰ ਦਾ ਸ਼ਿਕਾਰ ਹੋਈ ਪੀੜਤਾ ਦੀ ਸ਼ਨੀਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। 32 ਸਾਲਾ ਬਲਾਤਕਾਰ ਪੀੜਤਾ ਦਾ ਰਾਜਾਵਾੜੀ ਹਸਪਤਾਲ ਘਾਟਕੋਪਰ ਵਿਚ ਇਲਾਜ ਚੱਲ ਰਿਹਾ ਸੀ। ਹਸਪਤਾਲ ਪ੍ਰਸ਼ਾਸਨ ਨੇ ਵੀ ਪੀੜਤ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ।

ਪੜੋ ਹੋਰ ਖਬਰਾਂ: ਕੋਰੋਨਾ ਤੋਂ ਮਿਲੀ ਕੁਝ ਰਾਹਤ, ਬੀਤੇ 24 ਘੰਟਿਆਂ ‘ਚ 33 ਹਜ਼ਾਰ ਮਾਮਲੇ ਆਏ ਸਾਹਮਣੇ

ਇਹ ਘਟਨਾ ਮੁੰਬਈ ਦੇ ਸਾਕੀਨਾਕਾ ਇਲਾਕੇ ਦੀ ਹੈ। ਇੱਥੇ ਖੈਰਾਣੀ ਰੋਡ ‘ਤੇ ਪਹਿਲਾਂ 32 ਸਾਲਾ ਔਰਤ ਨਾਲ ਬਲਾਤਕਾਰ ਕੀਤਾ ਗਿਆ ਅਤੇ ਬਲਾਤਕਾਰ ਤੋਂ ਬਾਅਦ ਦੋਸ਼ੀ ਨੇ ਉਸ ਦੇ ਪ੍ਰਾਈਵੇਟ ਪਾਰਟ’ ਚ ਰਾਡ ਪਾ ਦਿੱਤੀ। ਔਰਤ ਨੂੰ ਬਹੁਤ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।

ਪੜੋ ਹੋਰ ਖਬਰਾਂ: 1 ਨਵੰਬਰ ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ ਵਟਸਐਪ!

ਔਰਤ ਦੀ ਹਾਲਤ ਸੀ ਨਾਜ਼ੁਕ
ਔਰਤ ਦੀ ਹਾਲਤ ਬਹੁਤ ਗੰਭੀਰ ਸੀ। ਉਹ ਵੈਂਟੀਲੇਟਰ ‘ਤੇ ਸੀ। ਸ਼ਨੀਵਾਰ ਨੂੰ ਮੁੰਬਈ ਦੇ ਮੇਅਰ ਰਾਜਾਵਾੜੀ ਹਸਪਤਾਲ ਘਾਟਕੋਪਰ ਪਹੁੰਚੇ ਅਤੇ ਪੀੜਤ ਦੀ ਹਾਲਤ ਬਾਰੇ ਜਾਣਕਾਰੀ ਲਈ। ਘਟਨਾ ਦੀ ਫੁਟੇਜ ਵੀ ਸਾਹਮਣੇ ਆਈ ਹੈ। ਦੇਖਿਆ ਜਾ ਸਕਦਾ ਹੈ ਕਿ ਮੁਲਜ਼ਮ ਨੇ ਔਰਤ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਉਸ ਨੇ ਲੋਹੇ ਦੀ ਰਾਡ ਨਾਲ ਹਮਲਾ ਵੀ ਕੀਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਨੇ ਔਰਤ ਨੂੰ ਟੈਂਪੂ ਵਿਚ ਬਿਠਾ ਦਿੱਤਾ ਅਤੇ ਭੱਜ ਗਏ।

ਪੜੋ ਹੋਰ ਖਬਰਾਂ: ਅਹਿਮਦਾਬਾਦ ‘ਚ PM ਮੋਦੀ ਵਲੋਂ ਸਰਦਾਰਧਾਮ ਭਵਨ ਦਾ ਉਦਘਾਟਨ

15 ਮਿੰਟਾਂ ਬਾਅਦ ਕਿਸੇ ਨੇ ਲੰਘਦੇ ਹੋਏ ਔਰਤ ਨੂੰ ਖੂਨ ਨਾਲ ਲੱਥਪੱਥ ਹਾਲਤ ਵਿਚ ਵੇਖਿਆ। ਇਸ ਤੋਂ ਬਾਅਦ ਉਸ ਨੇ ਮੁੰਬਈ ਪੁਲਿਸ ਨੂੰ ਫੋਨ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਦੋਸ਼ੀ ਦੇ ਖਿਲਾਫ ਬਹੁਤ ਮਹੱਤਵਪੂਰਨ ਸਬੂਤ ਹਨ।

Leave a Reply

Your email address will not be published. Required fields are marked *