ਇਸ ਸੂਬੇ ‘ਚ ਨਾਈਟ ਕਰਫਿਊ ਨੂੰ ਲੈ ਕੇ ਜਾਰੀ ਹੋਇਆ ਨਵਾਂ ਫਰਮਾਨ

ਮੁੰਬਈ- ਦੇਸ਼ ਵਿਚ ਚਾਹੇ ਕੋਰੋਨਾ ਮਾਮਲਿਆਂ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਤੇ ਇਸ ਦੇ ਨਾਲ ਹੀ ਸੂਬਾ ਸਰਕਾਰਾਂ ਕੋਰੋਨਾ ਸਬੰਧੀ ਸਖਤੀਆਂ ਵਿਚ ਢਿੱਲ…

ਮੁੰਬਈ- ਦੇਸ਼ ਵਿਚ ਚਾਹੇ ਕੋਰੋਨਾ ਮਾਮਲਿਆਂ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ ਤੇ ਇਸ ਦੇ ਨਾਲ ਹੀ ਸੂਬਾ ਸਰਕਾਰਾਂ ਕੋਰੋਨਾ ਸਬੰਧੀ ਸਖਤੀਆਂ ਵਿਚ ਢਿੱਲ ਦੇਣਾ ਸ਼ੁਰੂ ਹੋ ਗਈਆਂ ਹਨ। ਇਸੇ ਵਿਚਾਲੇ ਮੁੰਬਈ ਵਿਚ ਵੀ ਕੋਰੋਨਾ ਨੂੰ ਲੈ ਕੇ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

Also Read: Budget 2022-23: ਆਮ ਬਜਟ ‘ਤੇ ਰਹੀ ਲੋਕਾਂ ਦੀ ਮਿਲੀ ਜੁਲੀ ਰਾਇ

ਮਿਲੀ ਜਾਣਕਾਰੀ ਮੁਤਾਬਕ ਮੁੰਬਈ ਵਿਚ ਕੋਰੋਨਾ ਮਾਮਲਿਆਂ ਵਿਚ ਕਮੀ ਤੋਂ ਬਾਅਦ ਪਾਬੰਦੀਆਂ ਵਿਚ ਕੁਝ ਢਿੱਲ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਰੈਸਤਰਾਂ, ਥਿਏਟਰ 50 ਫੀਸਦੀ ਸਮਰਥਾ ਨਾਲ ਖੋਲੇ ਜਾ ਸਕਦੇ ਹਨ। ਉਥੇ ਹੀ ਰਾਤ ਦਾ ਕਰਫਿਊ ਵੀ ਹਟਾ ਦਿੱਤਾ ਗਿਆ ਹੈ। ਹੁਕਮ ਵਿਚ ਕਿਹਾ ਗਿਆ ਹੈ ਕਿ ਸਥਾਨਕ ਸੈਲਾਨੀ ਸਥਾਨ ਤੇ ਹਫਤਾਵਾਰ ਬਾਜ਼ਾਰ ਆਮ ਵਾਂਗ ਖੁੱਲੇ ਰਹਿਣਗੇ। ਸਵੀਮਿੰਗ ਪੂਲ ਤੇ ਵਾਰਟਰ ਪਾਰਕਾਂ ਦੇ ਲਈ ਵੀ 50 ਫੀਸਦੀ ਸਮਰੱਥਾ ਦਾ ਨਿਯਮ ਰੱਖਿਆ ਗਿਆ ਹੈ। ਲੋਕਲ ਟੂਰਿਸਟ ਸਪਾਟ ਵੀ ਆਮ ਦਿਨਾਂ ਵਾਂਗ ਖੋਲੇ ਜਾਣਗੇ। ਇਸ ਤੋਂ ਇਲਾਵਾ ਵਿਆਹਾਂ ਦੌਰਾਨ ਓਪਨ ਗ੍ਰਾਊਂਡ ਤੇ ਬੈਂਕਵੇਟ ਹਾਲ ਦੀ ਸਮਰੱਥਾ ਦੇ ਅਨੁਸਾਰ 25 ਫੀਸਦੀ ਤੱਕ ਮਹਿਮਾਨਾਂ ਦੇ ਆਉਣ ਦੀ ਆਗਿਆ ਹੋਵੇਗੀ ਜਾਂ ਫਿਰ 200 ਲੋਕ ਸ਼ਾਮਲ ਹੋ ਸਕਣਗੇ। ਹਾਲਾਂਕਿ ਇਨ੍ਹਾਂ ਵਿਚੋਂ ਜੋ ਘੱਟ ਹੋਵੇਗਾ ਉਹੀ ਲਾਗੂ ਹੋਵੇਗਾ। ਯਾਨੀ ਕਿਸੇ ਵੀ ਹਾਲਤ ਵਿਚ 200 ਤੋਂ ਵਧੇਰੇ ਮਹਿਮਾਨ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕਣਗੇ।

Also Read: ਮਿਸਰ ‘ਚ ਗੈਸ ਲੀਕ ਕਾਰਨ ਇਕੋ ਪਰਿਵਾਰ ਦੇ 5 ਬੱਚਿਆਂ ਸਣੇ 7 ਲੋਕਾਂ ਦੀ ਮੌਤ

ਦੱਸ ਦਈਏ ਕਿ ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1.67 ਲੱਖ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਇਸੇ ਸਮੇਂ ਦੌਰਾਨ 1192 ਲੋਕਾਂ ਨੇ ਦੰਮ ਤੋੜਿਆ ਹੈ। ਭਾਰਤ ਵਿਚ ਕੋਰੋਨਾ ਦੇ ਕੇਸ ਲਗਾਤਾਰ ਘੱਟ ਹੋ ਰਹੇ ਹਨ ਪਰ ਚਿੰਤਾ ਦੀ ਗੱਲ ਹੈ ਕਿ ਲਗਾਤਾਰ ਚੌਥੇ ਦਿਨ ਮੌਤ ਦੇ ਅੰਕੜਿਆਂ ਵਿਚ ਵਾਧਾ ਹੋਇਆ ਹੈ। ਦੇਸ਼ ਵਿਚ ਸੋਮਵਾਰ ਨੂੰ 959 ਲੋਕਾਂ ਦੀ ਮੌਤ ਹੋਈ ਸੀ, ਐਤਵਾਰ ਨੂੰ 893 ਤੇ ਸ਼ਨੀਵਾਰ ਨੂੰ 871 ਲੋਕਾਂ ਨੇ ਦੰਮ ਤੋੜਿਆ ਸੀ।

Leave a Reply

Your email address will not be published. Required fields are marked *