Family Reaction on Amritpal Arrest: ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਸਾਹਮਣੇ ਐਤਵਾਰ ਸਵੇਰੇ ਮੋਗਾ ਵਿਖੇ ਸਰੰਡਰ ਕਰ ਦਿੱਤਾ ਗਿਆ। ਅੰਮ੍ਰਿਤਪਾਲ ਨੇ ਰੋਡੇ ਪਿੰਡ ਦੇ ਇੱਕ ਗੁਰਦੁਆਰੇ ਤੋਂ ਸਰੰਡਰ ਕੀਤਾ ਹੈ। ਗ੍ਰਿਫਤਾਰੀ ਤੋਂ ਪਹਿਲਾਂ ਅੰਮ੍ਰਿਤਪਾਲ ਗੁਰਦੁਆਰੇ ਵਿੱਚ ਪ੍ਰਵਚਨ ਵੀ ਦੇ ਰਹੇ ਸੀ। ਜਿਸ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਹੈ।
ਅੰਮ੍ਰਿਤਪਾਲ ਦੀ ਮਾਂ ਦਾ ਵੱਡਾ ਬਿਆਨ
ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੇ ਉਸਦੀ ਮਾਤਾ ਬਲਵਿੰਦਰ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਪੁੱਤ ’ਤੇ ਮੈਨੂੰ ਮਾਣ ਹੈ। ਮੇਰੇ ਪੁੱਤ ਨੇ ਕੁਝ ਵੀ ਗਲਤ ਨਹੀਂ ਕੀਤਾ। ਉਸਨੇ ਪੂਰੇ ਸਿੱਖੀ ਸਰੂਪ ’ਚ ਹੀ ਸਰੰਡਰ ਕੀਤਾ ਹੈ। ਮੇਰਾ ਪੁੱਤ ਯੋਧਾ ਸੀ ਅਤੇ ਉਸ ਨੇ ਯੋਧਿਆਂ ਵਾਲੀ ਕਰ ਵਿਖਾਈ ਹੈ। ਮੇਰੇ ਪੁੱਤ ਨੇ ਕੁਝ ਵੀ ਗਲਤ ਨਹੀਂ ਕੀਤਾ।


