ਦੇਸ਼ ‘ਚ ਬੀਤੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 8 ਹਜ਼ਾਰ ਤੋਂ ਵਧੇਰੇ ਮਾਮਲੇ, 415 ਦੀ ਮੌਤ

ਨਵੀਂ ਦਿੱਲੀ : ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ (Corona virus) ਦਾ ਪ੍ਰਕੋਪ ਜਾਰੀ ਹੈ। ਹਾਲਾਂਕਿ, ਹੁਣ ਕੇਸਾਂ ਵਿੱਚ ਕਮੀ ਆਈ ਹੈ। ਦੇਸ਼ ‘ਚ ਪਿਛਲੇ 24…

ਨਵੀਂ ਦਿੱਲੀ : ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ (Corona virus) ਦਾ ਪ੍ਰਕੋਪ ਜਾਰੀ ਹੈ। ਹਾਲਾਂਕਿ, ਹੁਣ ਕੇਸਾਂ ਵਿੱਚ ਕਮੀ ਆਈ ਹੈ। ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਵਾਇਰਸ ਦੇ 8 ਹਜ਼ਾਰ 603 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 415 ਲੋਕਾਂ ਦੀ ਮੌਤ ਹੋ ਗਈ। ਜਾਣੋ ਦੇਸ਼ ਵਿੱਚ ਅੱਜ ਕੋਰੋਨਾ ਦੀ ਤਾਜ਼ਾ ਸਥਿਤੀ ਕੀ ਹੈ।

Also Read : ਕੈਬ ਡਰਾਈਵਰ ਨੇ ਮਹਿਲਾ ਪੱਤਰਕਾਰ ਦੇ ਸਾਹਮਣੇ ਕੀਤੀ ਗੰਦੀ ਹਰਕਤ, ਸੁਣ ਕੇ ਹੋ ਜਾਵੋਗੇ ਹੈਰਾਨ

ਹੁਣ ਤੱਕ 4 ਲੱਖ 70 ਹਜ਼ਾਰ 530 ਲੋਕਾਂ ਦੀ ਮੌਤ ਹੋ ਚੁੱਕੀ ਹੈ

ਕੇਂਦਰੀ ਸਿਹਤ ਮੰਤਰਾਲੇ (Union Ministry of Health) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਐਕਟਿਵ ਕੇਸਾਂ (Active Case)  ਦੀ ਗਿਣਤੀ 99 ਹਜ਼ਾਰ 974 ਹੈ। ਇਸ ਦੇ ਨਾਲ ਹੀ ਇਸ ਮਹਾਮਾਰੀ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 4 ਲੱਖ 70 ਹਜ਼ਾਰ 530 ਹੋ ਗਈ ਹੈ। ਅੰਕੜਿਆਂ ਮੁਤਾਬਕ ਹੁਣ ਤੱਕ 3 ਕਰੋੜ 40 ਲੱਖ 53 ਹਜ਼ਾਰ 856 ਲੋਕ ਸੰਕਰਮਣ ਮੁਕਤ ਹੋ ਚੁੱਕੇ ਹਨ।

Also Read : ਟ੍ਰੈਫਿਕ ਪੁਲਿਸ ਨਹੀਂ ਖੋਹ ਸਕਦੀ ਤੁਹਾਡੀ ਕਾਰ ਦੀ ਚਾਬੀ ? ਅਜਿਹਾ ਕਰਨ ‘ਤੇ ਤੁਰੰਤ ਦੱਸੋ ਇਹ ਨਿਯਮ

ਹੁਣ ਤੱਕ 126 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ

ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਐਂਟੀ-ਕੋਰੋਨਾਵਾਇਰਸ ਵੈਕਸੀਨ (Anti Corona Vaccination)  ਦੀਆਂ 126 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਕੱਲ੍ਹ 73 ਲੱਖ 63 ਹਜ਼ਾਰ 706 ਡੋਜ਼ਾਂ ਦਿੱਤੀਆਂ ਗਈਆਂ ਸਨ, ਜਿਸ ਤੋਂ ਬਾਅਦ ਹੁਣ ਤੱਕ 126 ਕਰੋੜ 53 ਲੱਖ 44 ਹਜ਼ਾਰ 975 ਡੋਜ਼ ਵੈਕਸੀਨ ਦਿੱਤੀਆਂ ਜਾ ਚੁੱਕੀਆਂ ਹਨ।

Leave a Reply

Your email address will not be published. Required fields are marked *