ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਦਸੰਬਰ 2019 ਵਿਚ ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਦੁਨੀਆ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੇ ਕਹਿਰ ਨਾਲ ਜੂਝ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 93 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ 4 ਲੱਖ 79 ਹਜ਼ਾਰ ਤੋਂ ਵੀ ਵੱਧ ਹੋ ਗਈ ਹੈ। ਉੱਥੇ ਹੀ ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 50 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 9,354,860 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 479,816 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 5,041,823 ਮਰੀਜ਼ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਮਾਮਲਿਆਂ ਦੀ ਸੰਖਿਆ 3,833,221 ਹੋ ਗਈ ਹੈ। ਕੋਰੋਨਾ ਦਾ ਸੱਭ ਤੋਂ ਵੱਧ ਪ੍ਰਕੋਪ ਸੁਪਰਪਾਵਰ ਅਮਰੀਕਾ ਝੇਲ ਰਿਹਾ ਹੈ। ਇੱਥੇ ਹੁਣ ਤੱਕ 2,424,168 ਕੋਰੋਨਾ ਦੇ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਿਨ੍ਹਾਂ ਵਿਚੋਂ 123,473 ਜਾਨਾਂ ਜਾ ਚੁੱਕੀਆਂ ਹਨ ਜਦਕਿ 1,020,381 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਜ਼ਰਮਨੀ, ਭਾਰਤ, ਚਿਲੀ, ਯੂਕੇ, ਤੁਰਕੀ, ਈਰਾਨ, ਕਨੇਡਾ,ਫਰਾਂਸ, ਪੇਰੂ,ਸਾਊਦੀ ਅਰਬ, ਕਤਰ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ ਅਤੇ ਬੈਲਜ਼ੀਅਮ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 1,151,479, ਮੌਤਾਂ-52,771
ਰੂਸ – ਕੁੱਲ ਕੇਸ-599,705, ਮੌਤਾਂ-8,359
ਭਾਰਤ- ਕੁੱਲ ਕੇਸ –456,115, ਮੌਤਾਂ-14,483
ਯੂਕੇ- ਕੁੱਲ ਕੇਸ -306,210, ਮੌਤਾਂ-42,927
ਸਪੇਨ- ਕੁੱਲ ਕੇਸ – 293,832, ਮੌਤਾਂ- 28,325
ਪੇਰੂ–ਕੁੱਲ ਕੇਸ- 260,810, ਮੌਤਾਂ-8,404
ਚਿਲੀ-ਕੁੱਲ ਕੇਸ-250,767, ਮੌਤਾਂ-4,505
ਇਟਲੀ – ਕੁੱਲ ਕੇਸ – 238,833, ਮੌਤਾਂ- 34,675
ਈਰਾਨ – ਕੁੱਲ ਕੇਸ -209,970, ਮੌਤਾਂ-9,863
ਜਰਮਨੀ- ਕੁੱਲ ਕੇਸ -192,778, ਮੌਤਾਂ-8,986
ਤੁਰਕੀ- ਕੁੱਲ ਕੇਸ- 190,165, ਮੌਤਾਂ-5,001
ਮੈਕਸੀਕੋ-ਕੁੱਲ ਕੇਸ- 191,410, ਮੌਤਾਂ-23,377
ਪਾਕਿਸਤਾਨ-ਕੁੱਲ ਕੇਸ-185,034, ਮੌਤਾਂ-3,695
ਸਾਊਦੀ ਅਰਬ- ਕੁੱਲ ਕੇਸ- 164,144, ਮੌਤਾਂ-1,346
ਫਰਾਂਸ- ਕੁੱਲ ਕੇਸ- 161,267, ਮੌਤਾਂ-29,720
ਬੰਗਲਾਦੇਸ਼-ਕੁੱਲ ਕੇਸ-119,198, ਮੌਤਾਂ-1,545
ਸਾਊਥ ਅਫਰੀਕਾ-ਕੁੱਲ ਕੇਸ-106,108, ਮੌਤਾਂ-2,102
ਕਨੇਡਾ- ਕੁੱਲ ਕੇਸ- 101,963, ਮੌਤਾਂ-8,454
ਕਤਰ-ਕੁੱਲ ਕੇਸ-89,579, ਮੌਤਾਂ-99
ਚੀਨ- ਕੁੱਲ ਕੇਸ – 83,430, ਮੌਤਾਂ-4,634
ਕੋਲੰਬੀਆ-ਕੁੱਲ ਕੇਸ-73,572, ਮੌਤਾਂ-2,404
ਬੈਲਜ਼ੀਅਮ-ਕੁੱਲ ਕੇਸ- 60,810, ਮੌਤਾਂ-9,713
