ਦੁਨੀਆ ਵਿਚ 30 ਲੱਖ ਤੋਂ ਵੱਧ ਮਰੀਜ਼ ਕੋਰੋਨਾ ਨੂੰ ਹਰਾ ਕੇ ਹੋ ਚੁੱਕੇ ਹਨ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਵਿਚ ਆਪਣਾ ਕਹਿਰ ਮਚਾਇਆ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਸੰਕਰਮਨ ਦਾ ਪ੍ਰਕੋਪ ਝੇਲ ਰਹੇ ਹਨ। ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 64 ਲੱਖ ਦੇ ਅੰਕੜੇ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਮਰਨ ਵਾਲਿਆਂ ਦੀ ਸੰਖਿਆ 3 ਲੱਖ 82 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਥੋੜ੍ਹੀ ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤੱਕ 30 ਲੱਖ ਤੋਂ ਵੱਧ ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਠੀਕ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 6,451,966 ਹੋ ਗਏ ਹਨ ਅਤੇ ਮਰਨ ਵਾਲਿਆਂ ਦੀ ਗਿਣਤੀ 382,479 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 3,066,678 ਮਰੀਜ਼ ਇਲਾਜ਼ ਤੋਂ ਬਾਅਦ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ ਵੀ 3,002,809 ਹੋ ਗਈ ਹੈ। ਕੋਰੋਨਾ ਨੇ ਆਪਣਾ ਸੱਭ ਤੋਂ ਵੱਧ ਕਹਿਰ ਵਿਸ਼ਵ ਦੇ ਸ਼ਕਤੀਸ਼ਾਲੀ ਮੁਲਕ ਸੰਯੁਕਤ ਰਾਜ ਅਮਰੀਕਾ ਵਿਚ ਮਚਾਇਆ ਹੋਇਆ ਹੈ। ਇੱਥੇ ਹੁਣ ਤੱਕ 1,881,205 ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 108,059 ਜਾਨਾਂ ਜਾ ਚੁੱਕੀਆਂ ਹਨ ਜਦਕਿ 645,974 ਕੋਰੋਨਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਭਾਰਤ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੈਲਜ਼ੀਅਮ, ਕਤਰ ਅਤੇ ਪਾਕਿਸਤਾਨ ਵਰਗੇ ਦੇਸ਼ ਵੀ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 558,237, ਮੌਤਾਂ-31,309

ਰੂਸ – ਕੁੱਲ ਕੇਸ-423,741, ਮੌਤਾਂ-5,037

ਸਪੇਨ- ਕੁੱਲ ਕੇਸ – 287,012, ਮੌਤਾਂ- 27,127

ਯੂਕੇ- ਕੁੱਲ ਕੇਸ -277,985, ਮੌਤਾਂ-39,369

ਇਟਲੀ – ਕੁੱਲ ਕੇਸ – 233,515, ਮੌਤਾਂ- 33,530

ਭਾਰਤ- ਕੁੱਲ ਕੇਸ – 207,191, ਮੌਤਾਂ-5,829

ਜਰਮਨੀ- ਕੁੱਲ ਕੇਸ -184,091 ਮੌਤਾਂ-8,674

ਪੇਰੂ–ਕੁੱਲ ਕੇਸ- 174,884, ਮੌਤਾਂ-4,767

ਤੁਰਕੀ- ਕੁੱਲ ਕੇਸ- 165,555, ਮੌਤਾਂ-4,585

ਈਰਾਨ – ਕੁੱਲ ਕੇਸ -157,562, ਮੌਤਾਂ-7,942

ਫਰਾਂਸ- ਕੁੱਲ ਕੇਸ- 151,325, ਮੌਤਾਂ-28,940

ਚਿਲੀ-ਕੁੱਲ ਕੇਸ-108,686, ਮੌਤਾਂ-1,188

ਮੈਕਸੀਕੋ-ਕੁੱਲ ਕੇਸ- 97,326, ਮੌਤਾਂ-10,637

ਕਨੇਡਾ-  ਕੁੱਲ ਕੇਸ- 92,410, ਮੌਤਾਂ-7,395

ਸਾਊਦੀ ਅਰਬ- ਕੁੱਲ ਕੇਸ- 89,011, ਮੌਤਾਂ-549

ਚੀਨ- ਕੁੱਲ ਕੇਸ – 83,021, ਮੌਤਾਂ-4,634

ਪਾਕਿਸਤਾਨ-ਕੁੱਲ ਕੇਸ-80,463, ਮੌਤਾਂ-1,688

ਕਤਰ-ਕੁੱਲ ਕੇਸ-60,259, ਮੌਤਾਂ-43

Leave a Reply

Your email address will not be published. Required fields are marked *