ਨਵੀਂ ਦਿੱਲੀ (ਇੰਟ.)- ਚਾਰ ਦਿਨ ਤੋਂ ਗਲਤ ਸਾਬਿਤ ਹੋ ਰਹੇ ਅਨੁਮਾਨਾਂ ਵਿਚਾਲੇ ਮੌਸਮ ਵਿਭਾਗ (Meteorological Department) ਨੇ ਬੁੱਧਵਾਰ ਨੂੰ ਵੀ ਦਿੱਲੀ ਐੱਨ.ਸੀ.ਆਰ. ਵਿਚ ਬਾਦਲ ਛਾਏ ਰਹਿਣ ਅਤੇ ਤੇਜ਼ ਹਵਾ (Strong wind) ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਜਤਾਈ। ਹਾਲਾਂਕਿ ਮਾਨਸੂਨ ਦੀ ਸਪੀਡ ਧੀਮੀ ਪੈਣ ਕਾਰਣ ਝਮਾਝਮਾ ਮੀਂਹ ਲਈ ਦਿੱਲੀ ਵਾਲਿਆਂ ਦਾ ਉਡੀਕ ਵੱਧਦੀ ਜਾ ਰਹੀ ਹੈ। ਓਧਰ, ਪੰਜਾਬ ਵਿਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਮਹਾਰਾਸ਼ਟਰ (Maharashtra) ਅਤੇ ਕਰਨਾਟਕ (Karnataka) ਵਿਚ ਸਵੇਰ ਤੋਂ ਹੀ ਮੀਂਹ ਪੈ ਰਿਹਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਉੱਤਰਾਖੰਡ (Himachal Pradesh, Uttarakhand) ਅਤੇ ਪੰਜਾਬ (Punjab) ਵਿਚ ਵੀ ਮੀਂਹ (Rain) ਦੀ ਸੰਭਾਵਨਾ ਜਤਾਈ ਗਈ ਹੈ।
ਇਹ ਵੀ ਪੜ੍ਹੋ-ਕੱਚੇ ਅਧਿਆਪਕ ਯੂਨੀਅਨ ਦਾ ਸਰਕਾਰ ਵਿਰੁੱਧ ਹੱਲਾ-ਬੋਲ, ਰੈਗੂਲਰ ਕਰਨ ਦੀ ਕਰ ਰਹੇ ਮੰਗ (ਦੇਖੋ ਤਸਵੀਰਾਂ)
ਹਰਿਆਣਾ ਵਿਚ ਵੀ ਮਾਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਹੈ। ਅਗਲੇ ਕੁਝ ਦਿਨਾਂ ਵਿਚ ਪੂਰੇ ਹਰਿਆਣਾ ‘ਤੇ ਮਾਨਸੂਨੀ ਬਾਦਲ ਛਾਏ ਜਾਣਗੇ। ਸੂਬੇ ਦੇ ਕਈ ਸ਼ਹਿਰਾਂ ਵਿਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ। ਹਰਿਆਣਾ ਦੇ ਕੁਝ ਸ਼ਹਿਰਾਂ ਵਿਚ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਮਹਾਰਾਸ਼ਟਰ ਦੇ ਮੁੰਬਈ ਵਿਚ ਸਵੇਰ ਤੋਂ ਹੀ ਝਮਾਝਮ ਮੀਂਹ ਪੈ ਰਿਹਾ ਹੈ। ਇਸ ਨਾਲ ਕਈ ਹੇਠਲੇ ਇਲਾਕਿਆਂ ਵਿਚ ਜਲਥਲ ਹੋ ਗਿਆ ਹੈ। ਥਾਂ-ਥਾਂ ਟ੍ਰੈਫਿਕ ਜਾਮ ਵੀ ਦੇਖਣਨ ਨੂੰ ਮਿਲ ਰਿਹਾ ਹੈ। ਮੁੰਬਈ ਵਿਚ ਇਕ ਦਿਨ ਪਹਿਲਾਂ ਹੀ ਮਾਨਸੂਨ ਨੇ ਦਸਤਕ ਦੇ ਦਿੱਤੀ ਸੀ। ਮੌਸਮ ਵਿਭਾਗ ਨੇ ਮੁੰਬਈ ਵਿਚ 17 ਜੂਨ ਨੂੰ ਮੀਂਹ ਦੀ ਸੰਭਾਵਨਾ ਜਤਾਈ ਸੀ, ਪਰ ਸ਼ਹਿਰ ਦੇ ਲੋਕਾਂ ਨੂੰ ਅੱਜ ਤੋਂ ਹੀ ਮੀਂਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਲੇ ਕੁਝ ਦਿਨਾਂ ਤੱਕ ਭਾਰੀ ਮੀਂਹ ਦਾ ਅੰਦਾਜ਼ਾ ਹੈ। ਇਸ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੀ ਤਿਆਰੀ ਵਿਚ ਜੁੱਟਿਆ ਹੈ। ਬੀ.ਐੱਮ.ਸੀ. ਨੇ ਭਾਂਡੁਪ, ਪਵਈ ਅਤੇ ਵਿਕਰੋਲੀ ਇਲਾਕੇ ਦੇ ਲੋਕਾਂ ਨੂੰ ਥਾਂ ਖਾਲੀ ਕਰਨ ਅਤੇ ਸੁਰੱਖਿਅਤ ਸਥਾਨ ‘ਤੇ ਜਾਣ ਲਈ ਕਿਹਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ’ਚ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ, ਪੁਲਿਸ ਬਲ ਮੌਕੇ ’ਤੇ ਮੌਜੂਦ
ਪੰਜਾਬ ਦੇ ਕਈ ਸ਼ਹਿਰਾਂ ਵਿਚ 16 ਅਤੇ 17 ਜੂਨ ਨੂੰ ਹਨ੍ਹੇਰੀ ਦੇ ਨਾਲ ਮੀਂਹ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਤੋਂ ਦਿਨ ਦਾ ਜ਼ਿਆਦਾਤਰ ਤਾਪਮਾਨ 40 ਡਿਗਰੀ ਦੇ ਆਸਪਾਸ ਅਤੇ ਘੱਟੋ-ਘੱਟ 30 ਡਿਗਰੀ ਸੈਲਸੀਅਸ ਰਹਿ ਰਿਹਾ ਸੀ। ਗਰਮੀ ਅਤੇ ਹੁੰਮਸ ਕਾਰਣ ਆਮ ਲੋਕ ਕਾਫੀ ਪ੍ਰੇਸ਼ਾਨ ਸਨ। ਮੀਂਹ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਵਾਰ ਮਾਨਸੂਨ ਵਿਚ ਆਮ ਤੋਂ ਜ਼ਿਆਦਾ ਬਰਸਾਤ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਅਜਿਹੇ ਵਿਚ ਚੰਗੀ ਫਸਲ ਹੋਣ ਦੀ ਉਮੀਦ ਕਿਸਾਨਾਂ ਨੂੰ ਹੈ। ਹਿਮਾਚਲ ਪ੍ਰਦੇਸ਼ ਦੇ 8 ਜ਼ਿਲਿਆਂ ਵਿਚ ਅੱਜ ਭਾਰੀ ਮੀਂਹ, ਬਿਜਲੀ ਡਿੱਗਣ ਅਤੇ ਹਨ੍ਹੇਰੀ ਚੱਲਣ ਦੀ ਚਿਤਾਵਨੀ ਮੌਸਮ ਵਿਭਾਗ ਵਲੋਂ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ, ਬੁੱਧਵਾਰ ਤੋਂ 21 ਜੂਨ ਤੱਕ ਸੂਬੇ ਦੇ ਕਈ ਹਿੱਸਿਆਂ ਵਿਚ ਪਵੇਗਾ ਮੀਂਹ, ਦੋ ਦਿਨਾਂ ਬਾਅਦ ਪੂਰੇ ਦੇਸ਼ ਵਿਚ ਮਾਨਸੂਨ ਸਰਗਰਮ ਹੋ ਜਾਵੇਗਾ। ਉਤਰਾਖੰਡ ਦੇ ਪਹਾੜਾਂ ਵਿਚ ਮੌਸਮ ਕਰਵਟ ਬਦਲ ਰਿਹਾ ਹੈ। ਪਿਥੌਰਾਗੜ੍ਹ, ਬਾਗੇਸ਼ਵਰ, ਚੰਪਾਵਤ ਅਤੇ ਨੈਨੀਤਾਲ ਵਿਚ ਬੁੱਧਵਾਰ ਨੂੰ ਮੌਸਮ ਵਿਚ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਹਦਾਇਤ ਦਿੱਤੀ ਗਈ ਹੈ, ਕਿਉਂਕਿ ਉੱਤਰਾਖੰਡ ਵਿਚ ਮੀਂਹ ਦੌਰਾਨ ਜ਼ਮੀਨ ਖਿਸਕਣ ਦੀਆਂ ਕਾਫੀ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ।





