ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਲੁਧਿਆਣਾ ਦੀ ਜੇਲ੍ਹ ‘ਚ ਪੁਲਿਸ ਮੁਲਾਜ਼ਮ ਤੇ ਕੈਦੀ ਆਪਸ ਚ ਭਿੜ ਗਏ ਜਿਸ ਕਾਰਨ ਇਸ ਭਿੜਤ ਦੇ ਕਾਰਨ ਕਈ ਕੈਦੀ ਤੇ ਪੁਲਿਸ ਮੁਲਾਜ਼ਮ ਜ਼ਖਮੀ ਹੋਏ। ਇਸ ਝੜਪ ਦੌਰਾਨ ਦੀਆਂ ਜੇਲ੍ਹ ਦੇ ਅੰਦਰ ਦੀਆਂ ਵੀਡੀਓ ਸਾਹਮਣੇ ਆਇਆ ਹੈ ਜੋ ਕਿ ਪੁਲਿਸ ਪ੍ਰਸ਼ਾਸਨ ਤੇ ਚਿਹਰੇ ਚ ਥੱਪੜ ਮਾਰਦੀਆਂ ਹਨ।
ਇਕ ਪਾਸੇ ਜਿੱਥੇ ਪੁਲਿਸ ਪ੍ਰਸ਼ਾਸਨ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਉਹਨਾਂ ਨੇ ਜੇਲ੍ਹ ਦੇ ਅੰਦਰ ਕਾਫੀ ਸਖਤੀ ਬਣਾਈ ਹੋਈ ਹੈ ਤੇ ਦੂਜੇ ਪਾਸੇ ਇਸ ਤਰ੍ਹਾਂ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਉਹਨਾਂ ਦੀਆਂ ਸਖਤੀ ਤੇ ਕਾਰਗੁਜਾਰੀ ਦੀ ਪੋਲ ਖੋਲ ਰਹੀ ਹੈ।
https://www.youtube.com/watch?v=_brW3ylWOZI
ਲੁਧਿਆਣਾ ਗੋਲੀਕਾਂਡ ਮਾਮਲੇ ਦੌਰਾਨ ਕਈ ਕੈਦੀਆਂ ਵੱਲੋਂ ਮੋਬਾਇਲ ਤੇ ਵੀਡੀਓ ਬਣਾਇਆ ਗਈਆਂ. ਜੋ ਕਿ ਕਈ ਸਵਾਲ ਖੜੇ ਕਰਦੀਆਂ ਹਨ। ਉੱਥੇ ਹੀ ਜੇਕਰ ਸੂਬੇ ਦੀਆਂ ਜੇਲ੍ਹਾਂ ਚੋਂ ਬਰਾਮਦ ਮੋਬਾਇਲ ਫੋਨਾਂ ਦੇ ਮਾਮਲੇ ਦੀ ਗੱਲ ਕਰੀਏ ਤਾਂ ਪੁਲਿਸ ਨੇ ਇਸ ਸਾਲ ਦੇ 6 ਮਹੀਨੇ ਚ 19 ਐੱਫਆਈਆਰ ਦਰਜ ਕੀਤੀ ਹੈ। ਇਸ ਤੋਂ ਇਲਾਵਾ 30 ਅਜਿਹੇ ਵਿਅਕਤੀਆਂ ਨੂੰ ਫੜ੍ਹਿਆ ਗਿਆ ਹੈ ਜਿਹਨਾਂ ਕੋਲੋਂ 60 ਮੋਬਾਇਲ ਬਰਾਮਦ ਕੀਤੇ ਗਏ ਹਨ। ਜੋ ਕਿ ਕਾਫੀ ਹੈਰਾਨ ਕਰ ਦੇਣ ਵਾਲਾ ਮਾਮਲਾ ਹੈ।
ਬੀਤੇ ਦਿਨ ਦੀਆਂ ਜੇਲ੍ਹ ਦੇ ਅੰਦਰੋਂ ਸਾਹਮਣੇ ਆਉਣ ਵਾਲਿਆਂ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜੇਲ੍ਹ ਚ ਬੰਦ ਹਰ ਇਕ ਕੈਦੀ ਕੋਲ ਮੋਬਾਇਲ ਫੋਨ ਹੈ ਜਾਂ ਫਿਰ ਕਹਿ ਸਕਦੇ ਹਨ ਕਿ ਜੇਲ੍ਹ ਚ ਬੰਦ ਕੈਦੀ ਕੋਲ ਸਮਾਰਟਫੋਨ ਹੈ ਤੇ ਉਹ ਜੇਲ੍ਹ ਚ ਸਜ਼ਾ ਕੱਟਦੇ ਹੋਏ ਬੜੇ ਹੀ ਆਰਾਮ ਦੇ ਨਾਲ ਮੋਬਾਇਲ ਫੋਨ ਤੇ ਇੰਟਰਨੈਟ ਦੀ ਵਰਤੋਂ ਕਰ ਰਿਹਾ ਹੈ। ਉੱਥੇ ਹੀ ਆਏ ਦਿਨ ਜੇਲ੍ਹਾਂ ਚੋਂ ਫੋਨ ਬਰਾਮਦ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਪੁਲਿਸ ਸੁਰੱਖਿਆ ਵਧਾਉਣ ਦੇ ਬਾਵਜੁਦ ਵੀ ਇਸ ਤਰ੍ਹਾਂ ਦੇ ਮਾਮਲਿਆਂ ਤੇ ਠੱਲ ਪੈਂਦਾ ਹੋਇਆ ਨਹੀਂ ਦਿਖ ਰਿਹਾ ਹੈ।



