ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਆਪਣੇ ਵਿਭਾਗ ਦੇ ਬਦਲੇ ਜਾਣ ਤੋਂ ਨਾਰਾਜ ਨਵਜੋਤ ਸਿੰਘ ਸਿੱਧੂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਜਿਸ ਤੋਂ ਬਾਅਦ ਸਿਆਸਤ ਕਾਫੀ ਗਰਮਾ ਗਈ ਹੈ।
ਉੱਥੇ ਹੀ ਸਿੱਧੂ ਦੇ ਨਕਸ਼ੇ ਕਦਮ ਤੇ ਇਕ ਹੋਰ ਵਿਧਾਇਕ ਤੁਰ ਪਏ ਹਨ। ਦਸ ਦਈਏ ਕਿ ਵਿਧਾਇਕ ਰਾਕੇਸ਼ ਪਾਂਡੇ ਆਪਣੀ ਹੀ ਸਰਕਾਰ ਦੇ ਖਿਲਾਫ ਧਰਨੇ ਤੇ ਬੈਠ ਗਏ ਹਨ। ਕਾਬਿਲੇਗੌਰ ਹੈ ਕਿ ਵਿਧਾਇਕ ਰਾਕੇਸ਼ ਪਾਂਡੇ ਰਵਨੀਤ ਬਿੱਟੂ ਨੂੰ ਲੈਕੇ ਟਿਕਟ ਦਾ ਵਿਰੋਧ ਕਰ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਸ਼ਹਿਰ ਚ ਡੰਪ ਦੀ ਸਮੱਸਿਆ ਨੂੰ ਲੈਕੇ ਧਰਨਾ ਲਾਇਆ ਹੈ। ਦੱਸਣਯੋਗ ਗੱਲ਼ ਹੈ ਕਿ ਇਸ ਤੋਂ ਪਹਿਲਾ ਵੀ ਵਿਧਾਇਕ ਰਾਕੇਸ਼ ਪਾਂਡੇ ਦੇ ਆਪਣੀ ਪਾਰਟੀ ਦੇ ਖਿਲਾਫ ਹੀ ਵਿਰੋਧੀ ਸੁਰ ਦੇਖਣ ਨੂੰ ਮਿਲੇ ਸੀ।

