ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਰਗਿਲ ਵਿਜੈ ਦਿਵਸ ਨੂੰ ਪੂਰੇ 20 ਸਾਲ ਪੂਰੇ ਹੋ ਚੁੱਕੇ ਹਨ। ਇਹ ਦਿਨ ਭਾਰਤ ਨੇ 20 ਸਾਲ ਪਹਿਲਾਂ ਸਰਹੱਦ ਤੇ ਪਾਕਿਸਤਾਨ ਦੇ ਛੱਕੇ ਛੁਡਾਉਂਦੇ ਹੋਏ ਘੁਸਪੈਠੀਏ ਨੂੰ ਕਾਰਗਿਲ ਦੀ ਪਹਾੜੀਆਂ ਤੋਂ ਵਾਪਸ ਖਦੇੜ ਦਿੱਤਾ ਸੀ। ਜਿਸ ਤੋਂ ਬਾਅਦ ਭਾਰਤ ਨੇ ਜਿੱਤ ਹਾਸਿਲ ਕੀਤੀ।
ਇਸ ਜਿੱਤ ਨੂੰ ਹੁਣ 20 ਸਾਲ ਪੂਰੇ ਹੋ ਚੁੱਕੇ ਹਨ ਹਰ ਕੋਈ ਭਾਰਤੀ ਇਸ ਜਿੱਤ ਨੂੰ ਬਹੁਤ ਹੀ ਖੁਸ਼ੀ ਦੇ ਨਾਲ ਮੰਨ੍ਹਾ ਰਿਹਾ ਹੈ। ਹਰ ਥਾਂ ਤੇ ਦੇਸ਼ਭਗਤੀ ਦਾ ਸੰਗੀਤ ਗੁੰਜ ਰਿਹਾ ਹੈ। ਇਸ ਦਿਨ ਤੇ ਪੰਜਾਬ ਦੇ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਸਪੁੱਤਰਾਂ ਦੀ ਸ਼ਹਾਦਤ ਤੇ ਮਾਣ ਹੈ।
During the Kargil War in 1999, I had the opportunity to go to Kargil and show solidarity with our brave soldiers.
This was the time when I was working for my Party in J&K as well as Himachal Pradesh.
The visit to Kargil and interactions with soldiers are unforgettable. pic.twitter.com/E5QUgHlTDS
— Narendra Modi (@narendramodi) July 26, 2019
ਇਹਨਾਂ ਨੇ ਦੁਸ਼ਮਣਾ ਦਾ ਡਟ ਕੇ ਸਾਹਮਣਾ ਡਟ ਕੇ ਕੀਤਾ ਸੀ। ਉੱਥੇ ਹੀ ਸਹੀਦਾਂ ਦੇ ਸਨਮਾਨ ਦੇ ਲਈ ਦੂਰ ਦੂਰ ਤੋਂ ਲੋਕ ਸ਼ਹੀਦ ਸਮਾਰਕ ਪਹੁੰਚ ਰਹੇ ਹਨ। ਇੱਥੇ ਕਾਰਗਿਲ ਦਿਵਸ ਮਨਾਇਆ ਜਾ ਰਿਹਾ ਹੈ। ਇਸ ਥਾਂ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨਮੰਤਰੀ ਨਰਿੰਦਰ ਮੋਦੀ ਸਮੇਤ ਦੇਸ਼ ਦੇ ਵੱਡੇ ਨੇਤਾਵਾਂ ਨੇ ਕਾਰਗਿਲ ਦਿਵਸ ਦੇ ਮੌਕੇ ਤੇ ਸ਼ਹੀਦਾਂ ਨੂੰ ਯਾਦ ਕੀਤਾ।
कारगिल विजय दिवस पर, श्रीनगर के चिनार कोर (15 कोर) युद्ध स्मारक पर शहीदों को श्रद्धांजलि अर्पित की।
भारत अपने सशस्त्र बलों के उन योद्धाओं का कृतज्ञ रहेगा जिन्होंने कारगिल युद्ध में भाग लिया और अविश्वसनीय वीरता का परिचय देते हुए हमारी संप्रभुता की रक्षा की।
जय हिन्द! 🇮🇳 pic.twitter.com/h21QldSSYW
— President of India (@rashtrapatibhvn) July 26, 2019
ਉੱਥੇ ਇਸ ਮੌਕੇ ਤੇ ਪਾਕਿਸਤਾਨ ਨੂੰ ਬਹੁਤ ਹੀ ਜਿਆਦਾ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ। ਦਸ ਦਈਏ ਕਿ ਪਾਕਿਸਤਾਨ ਵੱਲੋਂ ਕਾਰਗਿਲ ਦੀ ਲੜਾਈ ਦੀ ਸ਼ੁਰੂਆਤ 3 ਮਈ 1999 ਨੂੰ ਹੀ ਕਰ ਦਿੱਤੀ ਸੀ। ਜਦੋ ਪਾਕਿਸਤਾਨ ਨੇ ਉੱਚੀ ਪਹਾੜੀਆ ਤੇ 5000 ਸੈਨਿਕਾਂ ਦੇ ਨਾਲ ਘੁੱਸਪੈਠ ਕਰ ਕਬਜ਼ਾ ਕਰ ਲਿਆ ਸੀ।
ਇਸ ਗੱਲ ਦੀ ਜਾਣਕਾਰੀ ਜਦੋ ਭਾਰਤੀ ਸੈਨਿਕਾਂ ਨੂੰ ਮਿਲੀ ਤਾਂ ਉਹਨਾਂ ਨੇ ਆਪਰੇਸ਼ਨ ਵਿਜੈ ਚਲਾਇਆ। ਇਸ ਆਪਰੇਸ਼ਨ ਦੌਰਾਨ ਪਾਕਿਸਤਾਨ ਨੂੰ ਮੁੰਹ ਤੋੜ ਜਵਾਬ ਦਿੱਤਾ ਜਿਸ ਕਾਰਨ ਪਾਕਿਸਤਾਨ ਇਸ ਦਿਨ ਕੇ ਕਾਫੀ ਸ਼ਰਮਿੰਦਗੀ ਮਹਿਸੂਸ ਕਰਦਾ ਹੈ ਜਦੋ ਕਿ ਭਾਰਤ ਦੇ ਲਈ ਇਹ ਦਿਨ ਬਹੁਤ ਹੀ ਮਾਣ ਵਾਲਾ ਦਿਨ ਹੁੰਦਾ ਹੈ।

