Missing Child : ਕੜਾਕੇ ਦੀ ਠੰਢ ‘ਚ ਘਰੋਂ ਭਟਕੇ 3 ਸਾਲਾ ਮਾਸੂਮ ਨੂੰ ਮਾਪਿਆਂ ਨਾਲ ਮਿਲਾਇਆ

ਧੂਰੀ: ਸੰਗਰੂਰ ਜ਼ਿਲ੍ਹੇ ਦੀ ਧੂਰੀ ਪੁਲਿਸ ਨੇ ਅੱਜ ਮਨੁੱਖਤਾ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ। ਪੁਲਿਸ ਨੇ ਤੜਕੇ ਘਰੋਂ ਭਟਕ ਕੇ ਸੜਕ ‘ਤੇ ਆਏ…

Missing Child

ਧੂਰੀ: ਸੰਗਰੂਰ ਜ਼ਿਲ੍ਹੇ ਦੀ ਧੂਰੀ ਪੁਲਿਸ ਨੇ ਅੱਜ ਮਨੁੱਖਤਾ ਦੀ ਇੱਕ ਵੱਡੀ ਮਿਸਾਲ ਪੇਸ਼ ਕੀਤੀ ਹੈ। ਪੁਲਿਸ ਨੇ ਤੜਕੇ ਘਰੋਂ ਭਟਕ ਕੇ ਸੜਕ ‘ਤੇ ਆਏ ਇੱਕ 3 ਸਾਲਾ ਮਾਸੂਮ ਬੱਚੇ ਨੂੰ ਨਾ ਸਿਰਫ਼ ਸੁਰੱਖਿਅਤ ਸੰਭਾਲਿਆ, ਬਲਕਿ ਕੁਝ ਹੀ ਘੰਟਿਆਂ ਵਿੱਚ ਉਸ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਮਾਪਿਆਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਲਿਆ ਦਿੱਤੇ।

ਰਾਤ 3 ਵਜੇ ਇਕੱਲਾ ਹੀ ਘਰੋਂ ਨਿਕਲ ਗਿਆ ਸੀ ਬੱਚਾ

ਜਾਣਕਾਰੀ ਅਨੁਸਾਰ, ਇਹ ਘਟਨਾ ਤੜਕੇ ਕਰੀਬ 3:20 ਵਜੇ ਵਾਪਰੀ। ਪਰਿਵਾਰ ਗੂੜ੍ਹੀ ਨੀਂਦ ਵਿੱਚ ਸੁੱਤਾ ਪਿਆ ਸੀ ਅਤੇ ਮਾਸੂਮ ਬੱਚਾ (ਯੁਵਨ ਸਿੰਘ) ਨੀਂਦ ਵਿੱਚ ਉੱਠ ਕੇ ਘਰ ਦੇ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਬਾਹਰ ਨਿਕਲ ਗਿਆ। ਗਨੀਮਤ ਰਹੀ ਕਿ ਗਸ਼ਤ ਕਰ ਰਹੀ ਪੁਲਿਸ ਦੀ ਨਜ਼ਰ ਸੜਕ ‘ਤੇ ਇਕੱਲੇ ਘੁੰਮ ਰਹੇ ਇਸ ਬੱਚੇ ‘ਤੇ ਪੈ ਗਈ। ਬੱਚਾ ਇੰਨਾ ਛੋਟਾ ਸੀ ਕਿ ਉਹ ਕੁਝ ਵੀ ਬੋਲਣ ਜਾਂ ਸਮਝਾਉਣ ਵਿੱਚ ਅਸਮਰੱਥ ਸੀ।

ਥਾਣੇ ਮਾਂਬਣੀ ਪੁਲਿਸ

ਖ਼ਰਾਬ ਮੌਸਮ ਅਤੇ ਕੜਾਕੇ ਦੀ ਠੰਢ ਨੂੰ ਦੇਖਦੇ ਹੋਏ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਬੱਚੇ ਨੂੰ ਥਾਣੇ ਲਿਆਂਦਾ। ਪੁਲਿਸ ਨੇ ਬੱਚੇ ਨੂੰ ਠੰਢ ਤੋਂ ਬਚਾਉਣ ਲਈ ਰਜਾਈ ਵਿੱਚ ਰੱਖਿਆ ਅਤੇ ਉਸ ਨੂੰ ਗਰਮ ਦੁੱਧ ਪਿਲਾਇਆ। ਪੁਲਿਸ ਮੁਲਾਜ਼ਮਾਂ ਨੇ ਕਰੀਬ ਤਿੰਨ ਘੰਟੇ ਬੱਚੇ ਦੀ ਮਾਂ ਵਾਂਗ ਦੇਖਭਾਲ ਕੀਤੀ, ਜਿਸ ਤੋਂ ਬਾਅਦ ਬੱਚਾ ਆਰਾਮ ਨਾਲ ਸੌਂ ਗਿਆ।

ਸੋਸ਼ਲ ਮੀਡੀਆ ਬਣਿਆ ਮਦਦਗਾਰ

ਪੁਲਿਸ ਨੇ ਬੱਚੇ ਦੀ ਪਛਾਣ ਸਥਾਪਤ ਕਰਨ ਲਈ ਤੁਰੰਤ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਬੱਚੇ ਦੀ ਤਸਵੀਰ ਵੱਖ-ਵੱਖ ਗਰੁੱਪਾਂ ਵਿੱਚ ਸਾਂਝੀ ਕੀਤੀ ਗਈ, ਜਿਸ ਸਦਕਾ ਕੁਝ ਹੀ ਘੰਟਿਆਂ ਵਿੱਚ ਬੱਚੇ ਦੇ ਮਾਪਿਆਂ ਤੱਕ ਸੰਪਰਕ ਹੋ ਗਿਆ। ਜਦੋਂ ਮਾਪਿਆਂ ਨੂੰ ਬੱਚੇ ਦੇ ਗੁੰਮ ਹੋਣ ਦਾ ਪਤਾ ਲੱਗਾ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਪਰ ਥਾਣੇ ਪਹੁੰਚ ਕੇ ਜਦੋਂ ਉਨ੍ਹਾਂ ਨੇ ਆਪਣੇ ਬੱਚੇ ਨੂੰ ਸਹੀ-ਸਲਾਮਤ ਦੇਖਿਆ ਤਾਂ ਉਨ੍ਹਾਂ ਨੇ ਧੂਰੀ ਪੁਲਿਸ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਪੁਲਿਸ ਦੀ ਅਪੀਲ

ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਵਧੇਰੇ ਸੁਚੇਤ ਰਹਿਣ ਅਤੇ ਰਾਤ ਵੇਲੇ ਘਰਾਂ ਦੇ ਮੁੱਖ ਦਰਵਾਜ਼ਿਆਂ ਨੂੰ ਚੰਗੀ ਤਰ੍ਹਾਂ ਲਾਕ ਲਗਾ ਕੇ ਰੱਖਣ ਤਾਂ ਜੋ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ 

Punjab Congress suffers a big setback : ਜਨਰਲ ਸਕੱਤਰ ਮਨੂ ਬੜਿੰਗ ਦਾ ਸਾਈਲੈਂਟ ਹਾਰਟ ਅਟੈਕ ਨਾਲ ਦੇਹਾਂਤ
ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *