ਚੰਡੀਗੜ੍ਹ : ਪੰਜਾਬੀ ਮਿਊਜ਼ਿਕ ਜਗਤ ਤੋਂ ਇਕ ਤੋਂ ਬਾਅਦ ਇਕ ਚੰਗੀਆਂ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਜਿਥੇ ਬੀਤੇ ਦਿਨ ਰਣਜੀਤ ਬਾਵਾ ਨੇ ਆਪਣੇ ਪਿਤਾ ਬਣਨ ਬਾਰੇ ਖੁਸ਼ੀ ਸਾਂਝੀ ਕੀਤੀ ਉਥੇ ਹੀ ਹੁਣ ਮਿਸ ਪੂਜਾ ਨੇ ਵੀ ਆਪਣੇ ਬੇਟੇ ਨਾਲ ਤਸਵੀਰ ਸਾਂਝੀ ਕੀਤੀ ਹੈ। ਆਪਣੀ ਖੁਸ਼ੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੇ ਹੋਏ ਸੋਸ਼ਲ ਮੀਡੀਆ ‘ਤੇ 2 ਤਸਵੀਰਾਂ ਸ਼ੇਅਰ ਕੀਤੀਆਂ ਹਨ।
Also Read: ਰਾਕੇਸ਼ ਟਿਕੈਤ ਦਾ ਕੇਂਦਰ ਸਰਕਾਰ ਨੂੰ 26 ਨਵੰਬਰ ਤੱਕ ਦਾ ਅਲਟੀਮੇਟਮ, ਹੋਵੇਗਾ ਅੰਦੋਲਨ ਤੇਜ਼
View this post on Instagram
ਮਿਸ ਪੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਮਿਸ ਪੂਜਾ ਨੇ ਕੈਪਸ਼ਨ ‘ਚ ਲਿਖਿਆ, ”ਤੁਹਾਨੂੰ ਸਭ ਨੂੰ ਦੱਸਣ ਲਈ ਸਹੀ ਸਮੇਂ ਦੀ ਉਡੀਕ ਕਰ ਰਹੀ ਸੀ। Introducing our little angel, our life, our soul, our happiness, our life changer..AALAAP SINGH TAHLI… ਵਾਹਿਗੁਰੂ ਤੇਰਾ ਲੱਖ-ਲੱਖ ਸ਼ੁੱਕਰ ਏ ਇਸ ਅਨਮੋਲ ਦਾਤ ਲਈ



