ਮਿਸ ਪੂਜਾ ਦੀ ਭਤੀਜੇ ਨਾਲ ਡਾਂਸ ਕਰਦਿਆਂ ਦੀ ਵੀਡੀਓ ਵਾਇਰਲ

ਚੰਡੀਗੜ੍ਹ (ਬਿਊਰੋ)- ਆਪਣੀ ਬੁਲੰਦ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਗਾਇਕਾ ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ…

ਚੰਡੀਗੜ੍ਹ (ਬਿਊਰੋ)- ਆਪਣੀ ਬੁਲੰਦ ਆਵਾਜ਼ ਨਾਲ ਸਰੋਤਿਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੀ ਗਾਇਕਾ ਮਿਸ ਪੂਜਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਆਪਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਉਸ ਨੇ ਆਪਣੇ ਭਤੀਜੇ ਨਾਲ ਡਾਂਸ ਕਰਦਿਆਂ ਦੀ ਵੀਡੀਓ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ, ਜਿਸ ਵਿਚ ਉਹ ਆਪਣੇ ਭਤੀਜੇ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਪੰਜਾਬੀ ਗੀਤ ‘Majhail vs Malvain’ ਉੱਤੇ ਦੋਵੇਂ ਮਸਤੀ ਕਰਦੇ ਨਜ਼ਰ ਆ ਰਹੇ ਹਨ। ਭੂਆ-ਭਤੀਜੇ ਦੀ ਇਸ ਵੀਡੀਓ ਨੂੰ ਕਾਫੀ ਲੋਕ ਵੇਖ ਚੁੱਕੇ ਹਨ ਅਤੇ ਇਸ ਨੂੰ ਪਸੰਦ ਕਰ ਰਹੇ ਹਨ।

Miss Pooja Contact Address, Phone Number, House Address

ਇਹ ਵੀ ਪੜੋ: ਦੂਜੀ ਵਾਰ ਪਿਤਾ ਬਣੇ ਪ੍ਰਿੰਸ ਹੈਰੀ, ਪਤਨੀ ਮੇਘਨ ਨੇ ਧੀ ਨੂੰ ਦਿੱਤਾ ਜਨਮ

ਦੱਸ ਦਈਏ ਮਿਸ ਪੂਜਾ ਬਹੁਤ ਜਲਦ ਆਪਣੇ ਨਵੇਂ ਗੀਤ ‘ਜੁਰਾਬਾਂ’ ਨਾਲ ਦਰਸ਼ਕਾਂ ਦੇ ਰੁਬਰੂ ਹੋਵੇਗੀ। ਗਾਇਕਾ ਮਿਸ ਪੂਜਾ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਮਿਸ ਪੂਜਾ ਨੇ ਆਪਣੀ ਗਾਇਕੀ ਨਾਲ ਗਿੰਨੀਜ਼ ਬੁੱਕ ਆਫ਼ ਰਿਕਾਰਡ ਵੀ ਆਪਣਾ ਨਾਂਅ ਦਰਜ ਕਰਵਾਇਆ ਹੈ। ਹਾਲ ਹੀ ‘ਚ ਮਿਸ ਪੂਜਾ ਨੂੰ ਹਿੰਦੁਸਤਾਨ ਗੌਰਵ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

 

 
 
 
 
 
View this post on Instagram
 
 
 
 
 
 
 
 
 
 
 

A post shared by Miss Pooja (@misspooja)

ਇਹ ਵੀ ਪੜੋ: AIIMS ਦਿੱਲੀ ‘ਚ ਬੱਚਿਆਂ ਦਾ ਵੈਕਸੀਨ ਟਰਾਇਲ ਅੱਜ ਤੋਂ ਸ਼ੁਰੂ

ਦੱਸਣਯੋਗ ਹੈ ਕਿ ਮਿਸ ਪੂਜਾ ਨੇ ਪਹਿਲੀ ਵਾਰ ਜਨਵਰੀ 2006 ‘ਚ ਸੰਗੀਤ ਡਾਇਰੈਕਟਰ ਲਾਲ ਕਮਲ ਨਾਲ ਕੰਮ ਕੀਤਾ ਤੇ ‘ਰੋਮੈਂਟਿਕ ਜੱਟ’ ਪਹਿਲੀ ਐਲਬਮ ਦਰਸ਼ਕਾਂ ਦੇ ਰੂ-ਬ-ਰੂ ਕੀਤੀ। ਐਲਬਮ ‘ਜਾਨ ਤੋਂ ਪਿਆਰੀ’ ਨੂੰ ਸਭ ਤੋਂ ਵਧੀਆ ਕੌਮਾਂਤਰੀ ਐਲਬਮ ਦਾ ਖ਼ਿਤਾਬ ਵੀ ਹਾਸਲ ਹੋਇਆ। ਉਹ 2000 ਤੋਂ ਵੱਧ ਗੀਤ ਗਾ ਚੁੱਕੀ ਹੈ ਤੇ 350 ਤੋਂ ਵੱਧ ਕੈਸੇਟਾਂ ਕੱਢ ਚੁੱਕੀ ਹੈ। ਉਸ ਦੇ ਗਾਣੇ ‘ਪਾਣੀ ਹੋਗੇ ਡੂੰਘੇ ਝੋਨਾ ਲਾਉਣਾ ਹੀ ਛੱਡ ਦੇਣਾ’ ਨੇ ਉਸ ਨੂੰ ਰਾਤੋ-ਰਾਤ ਸਿਖ਼ਰਾਂ ‘ਤੇ ਪਹੁੰਚਾ ਦਿੱਤਾ।

Leave a Reply

Your email address will not be published. Required fields are marked *