‘ਮਿਰਜ਼ਾਪੁਰ 3’ ਦਾ ਜ਼ਬਰਦਸਤ ਟ੍ਰੇਲਰ ਰਿਲੀਜ਼, ਕਾਲੀਨ ਦੀ ਐਂਟਰੀ ਤੇ ਗੁੱਡੂ ਭਈਆ ਦੇ ਡਾਇਲਾਗ ਨੇ ਮਚਾਈ ਤਬਾਹੀ
ਮਸ਼ਹੂਰ ਵੈੱਬ ਸੀਰੀਜ਼ ‘ਮਿਰਜ਼ਾਪੁਰ 3’ ਦੇ ਫੈਨਜ਼ ਲਈ ਖੁਸ਼ਖਬਰੀ ਆ ਗਈ ਹੈ। ਲੰਬੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਅਖੀਰ ਮਿਰਜ਼ਾਪੁਰ 3 ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਦਰਅਸਲ, ਮੇਕਰਸ ਨੇ ‘ਮਿਰਜ਼ਾਪੁਰ 3’ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਉਤਸ਼ਾਹ ਹੋਰ ਵੀ ਵਧ ਗਿਆ ਹੈ। ਐਮਾਜ਼ਾਨ ਪ੍ਰਾਈਮ ਵੀਡੀਓ ਦੀ ਸਭ ਤੋਂ ਉਡੀਕੀ ਜਾ ਰਹੀ ਵੈੱਬ ਸੀਰੀਜ਼ ਜਲਦ ਹੀ ਸਟ੍ਰੀਮ ਹੋਣ ਜਾ ਰਹੀ ਹੈ।
ਆਖਰੀ ਕੁਝ ਸਕਿੰਟਾਂ ਵਿੱਚ ਪੰਕਜ ਤ੍ਰਿਪਾਠੀ ਨੇ ਤਬਾਹੀ ਮਚਾਈ। ਉਨ੍ਹਾਂ ਦੀ ਐਂਟਰੀ, ਆਵਾਜ਼ ਤੋਂ ਲੈ ਕੇ ਟ੍ਰੇਲਰ ਦੇ ਡਾਇਲਾਗਜ਼ ਤੱਕ, ਇਹ ਉਹੀ ਪੁਰਾਣੀ ਵਾਈਬ ਦੇ ਰਿਹਾ ਹੈ। ਦੱਸ ਦਈਏ ਕਿ ਮਿਰਜ਼ਾਪੁਰ ‘ਚ ਅਜੇ ਵੀ ਉਹੀ ਪੁਰਾਣੀ ਖੇਡ ਚੱਲ ਰਹੀ ਹੈ, ਜਿਸ ਦੇ ਸਿਰਫ ਮੋਹਰੇ ਹੀ ਬਦਲੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਟ੍ਰੇਲਰ ਦੇਖਣ ਤੋਂ ਬਾਅਦ ਅਜਿਹਾ ਲੱਗ ਰਿਹਾ ਹੈ। ਤੀਜੇ ਸੀਜ਼ਨ ਦੀ ਕਹਾਣੀ ਕਾਫੀ ਦਿਲਚਸਪ ਹੋਣ ਵਾਲੀ ਹੈ। ਇਸ ਸੀਜ਼ਨ ‘ਚ ਅਲੀ ਫਜ਼ਲ ਜ਼ਿਆਦਾ ਖਤਰਨਾਕ ਅਵਤਾਰ ‘ਚ ਨਜ਼ਰ ਆਉਣ ਵਾਲੇ ਹਨ। ਇਸ ਵਾਰ ਈਸ਼ਾ ਤਲਵਾਰ ਅਤੇ ਅੰਜੁਮ ਸ਼ਰਮਾ ਦੇ ਕਿਰਦਾਰ ਹੋਰ ਵੀ ਦਮਦਾਰ ਨਜ਼ਰ ਆਉਣਗੇ। ਰਸਿਕਾ ਦੁੱਗਲ ਦਾ ਕਿਰਦਾਰ ਵੀ ਸ਼ੋਅ ਦੀ ਕਹਾਣੀ ‘ਚ ਕਾਫੀ ਟਵਿਸਟ ਅਤੇ ਟਰਨ ਲਿਆਉਣ ਵਾਲਾ ਹੈ।
ਯਾਦ ਆਉਣਗੇ ‘ਮੁੰਨਾ ਭਈਆ’
‘ਮਿਰਜ਼ਾਪੁਰ’ ਦੇ ਦੋਵੇਂ ਸੀਜ਼ਨ ‘ਚ ਸਾਰੇ ਕਿਰਦਾਰਾਂ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ ਪਰ ਇਕ ਕਿਰਦਾਰ ਸੀ ਜਿਸ ਨੇ ਸਾਰਿਆਂ ਨੂੰ ਕਲਿੱਕ ਕੀਤਾ। ਮੁੱਖ ਕਿਰਦਾਰ ‘ਚ ਨਜ਼ਰ ਆਉਣ ਵਾਲੇ ਮੁੰਨਾ ਭਈਆ ਦੇ ਕਿਰਦਾਰ ਨੂੰ ਇਸ ਵਾਰ ਮਿਸ ਕਰਨਗੇ। ਅਭਿਨੇਤਾ ਦਿਵਯੇਂਦੂ ਸ਼ਰਮਾ ਯਾਨੀ ਮੁੰਨਾ ਭਈਆ ਵੈੱਬ ਸੀਰੀਜ਼ ਦੇ ਇਸ ਸੀਜ਼ਨ ‘ਚ ਨਜ਼ਰ ਨਹੀਂ ਆਉਣ ਵਾਲੇ ਹਨ। ਦੂਜੇ ਸੀਜ਼ਨ ਦੇ ਅੰਤ ਵਿੱਚ ਗੁੱਡੂ ਭਈਆ ਅਤੇ ਗੋਲੂ ਉਸਨੂੰ ਮਾਰ ਕੇ ਆਪਣਾ ਬਦਲਾ ਲੈਂਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਮਿਰਜ਼ਾਪੁਰ ਦੀ ਕੁਰਸੀ ਦੀ ਆਖਰੀ ਸੱਤਾ ਕਿਸ ਦੇ ਹੱਥਾਂ ‘ਚ ਜਾਂਦੀ ਹੈ।



