ਜਲੰਧਰ ‘ਚ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਪੈ ਗਿਆ ਗਾਹ, ਖੋਹ ਲਏ ਹਥਿਆਰ, ਐਸਐਚਓ ਤੇ ਏਸੀਪੀ ਜ਼ਖਮੀ, ਵੇਖੋ ਤਸਵੀਰਾਂ

ਜਲੰਧਰ-ਗੜ੍ਹਾ ਰੋਡ ‘ਤੇ ਨਿਹੰਗ ਸਿੰਘਾਂ ਵੱਲੋਂ ਪੁਲਿਸ ‘ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਚਾਰ ਅਨੁਸਾਰ ਠੇਕੇ ਦੇ ਬਾਹਰ ਧਮਕੀ ਭਰੇ ਬੋਰਡ ਲਗਾਉਣ…

ਜਲੰਧਰ-ਗੜ੍ਹਾ ਰੋਡ ‘ਤੇ ਨਿਹੰਗ ਸਿੰਘਾਂ ਵੱਲੋਂ ਪੁਲਿਸ ‘ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਚਾਰ ਅਨੁਸਾਰ ਠੇਕੇ ਦੇ ਬਾਹਰ ਧਮਕੀ ਭਰੇ ਬੋਰਡ ਲਗਾਉਣ ਦੇ ਮਾਮਲੇ ਦੀ ਜਾਂਚ ਕਰਨ ਆਈ ਪੁਲਿਸ ਪਾਰਟੀ ‘ਤੇ ਨਿਹੰਗ ਸਿੰਘਾਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਥਾਣਾ 6 ਦੇ ਐਸਐਚਓ ਅਤੇ ਏਸੀਪੀ ਮਾਡਲ ਟਾਊਨ ਜ਼ਖ਼ਮੀ ਹੋ ਗਏ। ਜਿਵੇਂ ਹੀ ਏਸੀਪੀ ਤੇ ਐਸਐਚਓ ‘ਤੇ ਹਮਲਾ ਹੋਇਆ। ਪੁਲਿਸ ਫੋਰਸ ਨੇ ਤੁਰੰਤ 6 ਨਿਹੰਗ ਸਿੰਘਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਵਿਚ 2 ਨਾਬਾਲਗ ਵੀ ਸਨ। ਨਿਹੰਗ ਸਿੰਘਾਂ ਕੋਲੋਂ ਉਨ੍ਹਾਂ ਦੇ ਹਥਿਆਰ ਵੀ ਖੋਹ ਲਏ ਗਏ।


ਸਾਰਿਆਂ ਨੂੰ ਥਾਣਾ 7 ਵਿਖੇ ਲਿਜਾਇਆ ਗਿਆ ਹੈ। ਹਾਲਾਂਕਿ ਏਸੀਪੀ ਤੇ ਐਸਐਚਓ ਦੇ ਹੱਥਾਂ ‘ਤੇ ਸੱਟਾਂ ਲੱਗੀਆਂ ਹਨ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਪੂਰੇ ਝਗੜੇ ਦੀ ਵੀਡੀਓਗ੍ਰਾਫੀ ਵੀ ਕਰ ਲਈ ਹੈ, ਜੋ ਕਿ ਕੁੱਝ ਸਮੇਂ ਬਾਅਦ ਪੁਲਿਸ ਵਲੋਂ ਜਨਤਕ ਕੀਤੀ ਜਾਵੇਗੀ। ਪੁਲਿਸ ਨੇ ਨਿਹੰਗ ਸਿੰਘਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *