ਦੁੱਧ ਦਾ ਉਧਾਰ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਦੁੱਧ ਦਾ ਉਧਾਰ.  ਪਰਮਿੰਦਰ ਸਿੰਘ ਜੋਸ਼ੀ ਦੀ ਇੱਕ ਵਿਅੰਗ ਲਿਖਤ. ਇਕ ਦਿਨ ਘਰ ਤੋਂ ਬਾਹਰ ਨਿਕਲ ਕੇ ਦੇਖਦਾ ਕਿ ਸਾਡੇ ਗੁਆਂਡੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: 

ਦੁੱਧ ਦਾ ਉਧਾਰ. 
ਪਰਮਿੰਦਰ ਸਿੰਘ ਜੋਸ਼ੀ ਦੀ ਇੱਕ ਵਿਅੰਗ ਲਿਖਤ.
ਇਕ ਦਿਨ ਘਰ ਤੋਂ ਬਾਹਰ ਨਿਕਲ ਕੇ ਦੇਖਦਾ ਕਿ ਸਾਡੇ ਗੁਆਂਡੀ ਆਪਣਾ ਘਰ ਢਾਹ ਰਹੇ ਨੇ,ਉਸ ਸਮੇਂ ਸਾਰੇ ਮਹਲ ਮੁਬਾਰਕ ਕਲੋਨੀ ਨੂੰ ਮਹਲ ਵਰਗੇ ਵੱਡੇ ਵੱਡੇ ਘਰ ਬਣਾ ਕੇ ਉਸ ਕਲੋਨੀ ਨੂੰ ਉਸਦਾ ਅਸਲ ਨਾਮ ਦੇ ਰਹੇ ਸਨ।ਮੈਂ ਆਪਣੇ ਦੂਜੇ ਗੁਆਂਡੀ ਦੋਸਤ ਤੋਂ ਪੁੱਛਦਾ ਕਿ ਰਮਨ ਇਹ ਘਰ ਢਾਹ ਰਹੇ ਨੇ ਲੱਗਦਾ ਇਥੇ ਕੋਈ ਨਵੀਂ ਬਿਲਡਿੰਗ ਬਣਾ ਕੇ ਕਿਰਾਏ ਤੇ ਚੜਾਉਣ ਦੀ ਸੋਚੀ ਹੈ,ਰਮਨ ਨੇ ਵਿਚ ਹੀ ਗੱਲ ਕੱਟਦੇ ਹੋਏ ਕਿਹਾ ਕਿ ਨਹੀਂ ਓਏ ਇਹ ਤਾ ਆਪਣਾ ਨਵਾਂ ਘਰ ਬਣਾ ਰਹੇ ਨੇ,ਹਰਜੀਤ ਪੇਸ਼ੇ ਤੋਂ ਤਾ ਵਕੀਲ ਸੇ ਪਰ ਉਹ ਓਹਨਾ ਵਕੀਲਾਂ ਚੋ ਸੀ ਜੋ ਕਿਸੀ ਯੂ ਪੀ ਬੋਰਡ ਤੋਂ ਇਮਤਿਹਾਨ ਦੇਕੇ ਆਪਣੇ ਘਰ ਵਿਚ  ਡਿਗਰੀ ਟੰਗ ਲੈਂਦੇ ਨੇ,ਪੰਜਾਬ ਚ ਨਵਾਂ ਚੱਲਦਾ ਵਿਦੇਸ਼ ਜਾਣ ਦਾ ਰਿਵਾਜ ਪੰਜਾਬੀਆਂ ਨੂੰ ਬਾਹਰ ਛੋਟੇ ਕੰਮ ਕਰਨ ਚ ਤਾ ਮਜਬੂਰ ਕਰ ਰਿਹਾ ਪਰ ਪੰਜਾਬ ਚ ਕਾਫੀ ਫਾਇਦਾ,ਹਰਜੀਤ ਦਾ ਵੀ ਇਕ ਮੁੰਡਾ ਬਾਹਰ ਗਿਆ ਹੋਇਆ ਸੀ ਤੇ ਹੁਣ ਵੇਲਾ ਸੀ ਕਿ ਆਪਣੇ ਪੰਜਾਬ ਚ ਘਰ ਨੂੰ ਮਹਲ ਬਣਾਵੇ,ਵੈਸੇ ਬਹੁਤ ਮਹਲ ਖਾਲੀ ਦੇ ਖਾਲੀ ਰਹਿੰਦੇ ਨੇ ਜੋ ਗਵਾਂਢੀਆਂ ਨੂੰ ਸਾੜਨ ਦੇ ਲਈ ਹੀ ਬਣਾਏ ਜਾਂਦੇ ਨੇ ਪਰ ਹਰਜੀਤ ਤੇ ਉਸਦਾ ਪਰਿਵਾਰ ਤਾ ਹੈਜੇ ਸੰਗਰੂਰ ਚ ਹੀ ਸੀ.ਉਸਦੇ ਦੋ ਛੋਟੇ ਮੁੰਡੇ ਵੀ ਬਾਹਰ ਗਏ ਭਰਾ ਦੀ ਆਮਦਨ ਤੋਂ ਖੁਸ਼ ਸੀ

Visa

ਕਿਉਂਕਿ ਓਹਨਾ ਨੂੰ ਪੰਜਾਬ ਦੇ ਵਿਚ ਕੋਈ ਕੰਮ ਨਾ ਕਰਨ ਦੀ ਮੌਜ ਸੀ ਤੇ ਉਹ ਵੀ ਰੋਜ ਪੰਜਾਬੀ ਅਖਬਾਰ ਚ ਵਿਆਹ ਵਾਲਾ ਕਾਰਨਰ ਪੜਦੇ ਸਨ ਕਿ ਕੋਈ ਐਨ.ਆਰ.ਆਈ ਕੁੜੀ ਨਾਲ ਉਹ ਵੀ ਟੰਗੇ ਜਾਣ.ਮੈਂ ਰਮਨ ਨੂੰ ਕਿਹਾ ਕਿ ਤੂੰ ਉਰੇ ਲੱਖਾਂ ਰੁਪਏ ਖ਼ਰਾਬ ਕਰਤੇ ਤੇ ਹੈਜੇ ਵੀ ਤੂੰ ਉਰੇ ਸਰਕਾਰੀ ਅਫਸਰ ਬਣਨ ਦੇ ਸੁਪਨੇ ਲੈ ਰਿਹਾ,ਤੂੰ ਵੀ ਬਾਹਰ ਕਿਊ ਨੀ ਚਲਾ ਜਾਂਦਾ? ਇਹੀ ਸਵਾਲ ਰਮਨ ਨੇ ਮੇਰੇ ਉੱਤੇ ਦਾਗ ਦਿੱਤਾ ਕਿ ਪ੍ਰਾਈਵੇਟ ਨੌਕਰੀ ਤਾ ਤੂੰ ਵੀ ਕਰ ਰਿਹਾ ਤੂੰ ਕਿਊ ਨੀ ਚਲਾ ਜਾਂਦਾ ਬਾਹਰ,ਮੇਰੇ ਮੰਨ ਦੇ ਅੰਦਰ ਤਿਤਲੀਆਂ ਤਾ ਬੜੀਆਂ ਉੱਡਿਆ ਸੀ ਕਿ ਬਾਹਰ ਜਾਇਏ ਪਰ ਮੇਰੇ ਤੋਂ ਮੇਰਾ ਭਾਰਤ ਦੇਸ਼ ਛੱਡਣ ਦਾ ਫੈਸਲਾ ਵੀ ਮੰਜੂਰ ਨਹੀਂ ਸੀ,ਭਲਾ ਇਥੇ ਵਰਗਾ ਸਵਾਦ ਕਿਸੀ ਹੋਰ ਦੇਸ਼ ਚ ਮਿਲੁ?ਮੈਂ ਕਿਹਾ ਮੇਰੇ ਤਾ ਘਰ ਦੇ ਮੇਰੇ ਤੇ 20 ਲੱਖਾਂ ਲਾ ਨਹੀਂ ਸਕਦੇ ਤੇਰੇ ਤਾ ਲਾ ਸਕਦੇ ਨੇ,ਇਸ ਗੱਲ ਨੂੰ ਮਖੌਲ ਚ ਲੈਂਦੇ ਹੋਏ ਅਸੀਂ ਦੋਨਾਂ ਨੇ ਇਕ ਦੂਜੇ ਨੂੰ ਉਸ ਵੇਲੇ ਅਲਵਿਦਾ ਕੀਤਾ.ਕੁਝ ਮਹੀਨਿਆਂ ਬਾਅਦ ਹਰਜੀਤ ਦੇ ਘਰ ਨੂੰ ਚਾਰ ਚੰਦ ਲੱਗਣੇ ਸ਼ੁਰੂ ਹੋਏ,ਬੜਾ ਸੋਹਣਾ ਨਕਸ਼ਾ ਬਣਾ ਕੇ ਘਰ ਨੂੰ ਮਹਲ ਵਰਗਾ ਬਣਾਉਣ ਚ ਕੋਈ ਕਸਰ ਨੀ ਛੱਡੀ ਜਾ ਰਹੀ ਸੀ,

milk

ਛੱਡਣ ਵੀ ਕਿਊ ਆਖਿਰ ਡਾਲਰਾਂ ਦਾ ਘਰ ਬਣ ਰਿਹਾ ਸੀ.ਰਮਨ ਤੇ ਮੈ ਸ਼ਾਮ ਨੂੰ ਸੈਰ ਕਰਦੇ ਕਰਦੇ ਘਰ ਦੇ ਕੋਲੋਂ ਦੀ ਲੱਗੇ ਤਾ ਹਰਜੀਤ ਸ਼ਰਾਬ ਦੇ ਨਸ਼ੇ ਚ ਘਰ ਦੇ ਬਾਹਰ ਖੜਾ ਹੋ ਕੇ ਉੱਚੀ ਉੱਚੀ ਅਵਾਜ ਚ ਘਰ ਦੇ ਬਾਰੇ ਫੋਨ ਤੇ ਆਪਣੇ ਵਿਦੇਸ਼ੀ ਮੁੰਡੇ ਨਾਲ ਗੱਲਾਂ ਕਰ ਰਿਹਾ ਸੀ ਕਿ ਬੇਟਾ ਇਹ ਘਰ ਨਹੀਂ ਪੂਰਾ ਮਹਲ ਹੈ ਮਹਲ.ਅਸੀਂ ਦੋਹੇ ਉਸਦੀ ਗੱਲਾਂ ਸੁਣਦੇ ਹੋਏ ਕੋਲ ਦੀ ਨਿਕਲੇ ਪਰ ਸਾਡੀ ਸਤਿ ਸ੍ਰੀ ਅਕਾਲ ਨੂੰ ਉਸਨੇ ਆਪਣੇ ਚਾਅ ਨਾਲ ਨਜਰਅੰਦਾਜ ਕੀਤਾ.ਰਮਨ ਕਹਿੰਦਾ ਯਾਰ ਕਿ ਇਨਸਾਨ ਸੱਚੀ ਪੈਸੇ ਆਉਣ ਤੋਂ ਬਾਅਦ ਬਾਦਲ ਜਾਂਦਾ?ਮੈਂ ਉਸਨੂੰ ਕਿਹਾ ਕਿ ਜਦੋ ਤੇਰੇ ਕੋਲ ਅਫਸਰਸ਼ਾਹੀ ਆਉਗੀ ਤਾ ਤੈਨੂੰ ਇਸ ਸਵਾਲ ਦਾ ਜਵਾਬ ਖੁਦ ਹੀ ਮਿਲ ਜਾਊਗਾ.ਹਰਜੀਤ ਦਾ ਘਰ ਬਣ ਕੇ ਤਿਆਰ ਹੋ ਗਿਆ,ਘਰ ਤੇ ਲੱਗੇ ਵਿਦੇਸ਼ੀ ਡਾਲਰਾਂ ਦਾ ਪਤਾ ਲੱਗਦਾ ਸੀ,ਘਰ ਦੇ ਖੁਸ਼ ਸਨ ਅਤੇ ਮੇਰਾ ਗੁਆਂਢੀ ਜੀਤੀ ਵੀ ਮੇਰੇ ਨਾਲ ਖੜਾ ਦੇਖ ਰਿਹਾ ਸੀ,ਜੀਤੀ ਦੇ ਮੂੰਹੋਂ ਇੱਕੋ ਦਮ ਨਿੱਕਲਿਆ ਕਿ ਯਾਰ ਘਰ ਕਿੰਨਾ ਸੋਹਣਾ ਬਣਿਆ,ਇਹਦੇ ਪਿੱਛੋਂ ਹੀ ਸਾਡੇ ਘਰ ਚ ਦੁੱਧ ਪਾਉਣ ਵਾਲਾ ਦੋਧੀ “ਰਾਜਾ”ਹੋਲੀ ਅਵਾਜ ਚ ਕਹਿੰਦਾ “ਇਸ ਘਰ ਚ ਕੁਝ ਸਾਲ ਪਹਿਲਾ ਦਾ ਮੇਰੇ ਦੁੱਧ ਦਾ ਉਧਾਰ ਵੀ ਲੱਗਿਆ ਹੋਇਆ ਹੈ”.ਮੈਂ ਰਾਜੇ ਵੱਲ ਵੇਖੀਆਂ ਤੇ ਪੁੱਛਿਆ ਕਿ ਤੂੰ ਕੁਝ ਕਿਹਾ? ਗੁਆਂਢੀ ਹੋਣ ਕਰਕੇ ਉਸਨੂੰ ਡਰ ਸੀ ਕਿ ਮੈ ਕੋਈ ਚੁਗਲੀ ਨਿੰਦਾ ਨਾ ਕਰ ਦੇਵਾ ਤਾਂ ਉਸਦਾ ਜਵਾਬ ਸੀ ਨਹੀਂ ਨਹੀਂ ਬਾਈ ਜੀ ਮੈਂ ਤੇ ਇਹ ਕਹਿ ਰਿਹਾ ਸੀ ਕਿ ਮੈ ਇਹਨਾਂ ਦੇ ਪਹਿਲਾ ਦੁੱਧ ਪਾਉਂਦਾ ਸੀ.ਬਸ ਉਸ ਦਿਨ ਤੋਂ ਬਾਅਦ ਮੈਨੂੰ ਉਹ ਘਰ ਉਧਾਰ ਦਾ ਦਿੱਖਣ ਲੱਗ ਗਿਆ.

                                                               —
parminder joshi

 

                              ਪਰਮਿੰਦਰ ਜੋਸ਼ੀ ਦੇ ਵਿਚਾਰ
                                ਮੋਬਾਈਲ ਨੰ:7888622251

 

 

Leave a Reply

Your email address will not be published. Required fields are marked *