ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਲੇਕ ਕਲੱਬ ਕੈਂਪਸ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਆਦਾਜ਼ ਹੋਣ ਜਾ ਰਿਹਾ ਹੈ। ਤਿੰਨ ਰੋਜ਼ਾ ਇਸ ਫੈਸਟੀਵਲ ‘ਚ ਲੋਕ ਸੈਨਾ ਦੇ ਹੁਨਰ ਅਤੇ ਉਨ੍ਹਾਂ ਦੇ ਜਜਬੇ ਤੋਂ ਰੂਬਰੂ ਹੋਣਗੇ। ਤਿੰਨ ਰੋਜ਼ਾ ਫੈਸਟੀਵਲ ‘ਚ ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼ ਸਣੇ ਹੋਰ ਰਾਜਾਂ ਤੋਂ ਹਜ਼ਾਰਾਂ ਡੈਲੀਗੇਟ ਅਤੇ ਵਿਦਿਆਰਥੀ ਸ਼ਿਰਕਤ ਕਰਨਗੇ।
ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਇਸ ਫੈਸਟੀਵਲ ਦਾ ਉਦਘਾਟਨ ਕਰਨਗੇ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਤਵਾਰ ਨੂੰ ਫੈਸਟੀਵਲ ਦੀ ਸਮਾਪਤੀ ਕਰਨਗੇ। 13 ਦਸੰਬਰ ਤੋਂ 15 ਦਸੰਬਰ ਤੱਕ ਚੱਲਣ ਵਾਲੇ ਇਸ ਫੈਸਟੀਵਲ ਵਿੱਚ ਸਾਹਿਤਕਾਰ ਸਰ ਮਾਰਕ ਟਲੀ, ਇਤਿਹਾਸਕਾਰ ਪੁਸ਼ਪੇਸ਼ ਪੰਤ, ਰੈਮਨ ਮੈਗਸੇਸੇ ਐਵਾਰਡੀ ਪਤੱਰਕਾਰ ਤੇ ਐਂਕਰ ਰਵੀਸ਼ ਕੁਮਾਰ ਅਤੇ ਇਸ ਮੌਕੇ ਬਹਾਦਰੀ ਪੁਰਸਕਾਰ ਜੇਤੂ ਅਤੇ ਰੱਖਿਆ ਮਾਹਰ ਮੇਲੇ ਵਿੱਚ ਸ਼ਿਰਕਤ ਕਰਨਗੇ ਅਤੇ ਆਪਣੇ ਵਿਚਾਰ ਸਾਂਝਾ ਕਰਨਗੇ।
ਇਸ ਤੋਂ ਇਲਾਵਾ ਮੌਜੂਦਾ ਅਤੇ ਸੇਵਾਮੁਕਤ ਫੌਜੀ ਅਧਿਕਾਰੀਆਂ ਦੇ ਵੀ ਪੈਨਲ ਵਿਚਾਰ ਵਟਾਂਦਰੇ ਹੋਣਗੇ, ਜਿਸ ਵਿਚ ਸੈਨਾ ਦੇ ਗੌਰਵਮਈ ਇਤਿਹਾਸ,ਮੌਜੂਦਾ ਸਥਿਤੀ ਅਤੇ ਭਵਿੱਖ ਦੀਆਂ ਚੁਣੌਤੀਆਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ। ਇਸ ਮੌਕੇ ਇੱਕ ਵਿਸ਼ੇਸ਼ ਆਡੀਓ ਵਿਜ਼ੂਅਲ ਸ਼ੋਅ (ਕਲੇਰੀਅਨ ਕਾਲ ਥੀਏਟਰ) ਵੀ ਪੇਸ਼ ਕੀਤਾ ਜਾਵੇਗਾ, ਜੋ ਸੈਨਾ ਦੇ ਜਨੂੰਨ, ਜੋਸ਼ ਅਤੇ ਜ਼ਜ਼ਬੇ ਨੂੰ ਪ੍ਰਦਰਸ਼ਿਤ ਕਰੇਗਾ।
ਇਸ ਮੌਕੇ ‘ਹਲਦੀਘਾਤੀ ਯੁੱਧ, ‘ਡਿਟ ਦ ਬੈਟਲ ਆਫ ਕੋਹੀਮਾ ਸੇਵ ਇੰਡੀਆ, ‘ਕਸ਼ਮੀਰ ਵਿਚ ਤਾਲਿਬਾਨ ਅਤੇ ਆਈਐਸਆਈਕੇ,’ ਬੰਦਾ ਸਿੰਘ ਬਹਾਦਰ ਟਨ ਰਣਜੀਤ ਸਿੰਘ ਦੇ ਦੌਰ ਦਾ ਜੰਗੀ ਇਤਿਹਾਸ, ਦਿ ਰਿਲਾਇੰਸ ਰਾਈਜ਼ ਆਫ਼ ਈਸਟ ਇੰਡੀਆ ਕੰਪਨੀ ਐਂਡ ਐਂਪਾਇਰ’ ਆਦਿ ਵਿਸ਼ੇ ਉੱਤੇ ਪੈਨਲ ਚਰਚਾ ਕੀਤੀ ਜਾਵੇਗੀ।


