ਅੰਮ੍ਰਿਤਸਰ : 73ਵੇਂ ਗਣਤੰਤਰ ਦਿਵਸ (73rd Republic Day) ‘ਤੇ ਭਾਰਤ-ਪਾਕਿ ਸਰਹੱਦ (Indo-Pak border) ਦੇ ਦਰਵਾਜ਼ੇ ਦੁਪਹਿਰ ਦੇ ਸਮੇਂ ਦੋਸਤੀ ਦਾ ਸੰਦੇਸ਼ (Message of friendship) ਦੇਣ ਲਈ ਖੋਲ੍ਹੇ ਗਏ। ਪਾਕਿਸਤਾਨ ਰੇਂਜਰਸ (Pakistan Rangers) ਅਤੇ ਸਰਹੱਦੀ ਸੁਰੱਖਿਆ ਫੋਰਸ (Border Security Force) (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਅਟਾਰੀ ਵਾਹਘਾ ਸਰਹੱਦ (Attic Wagah border) ‘ਤੇ ਮਠਿਆਈਆਂ ਦਾ ਅਦਾਨ-ਪ੍ਰਦਾਨ ਕੀਤਾ। ਇਸ ਮੌਕੇ ‘ਤੇ ਬੀ.ਐੱਸ.ਐੱਫ. (BSF) ਅਤੇ ਪਾਕਿ ਰੇਂਜਰਸ ਦੇ ਕਈ ਅਧਿਕਾਰੀ ਅਤੇ ਜਵਾਨ ਮੌਜੂਦ ਸਨ। ਜ਼ਿਕਰਯੋਗ ਹੈ ਕਿ ਬੀ.ਐੱਸ.ਐੱਫ. ਅਤੇ ਪਾਕਿ ਰੇਂਜਰਸ ਵਿਚ ਵੱਖ-ਵੱਖ ਮੌਕਿਆਂ ‘ਤੇ ਇਕ-ਦੂਜੇ ਨੂੰ ਮਠਿਆਈਆਂ ਦੇਣ ਦੀ ਰਸਮ ਹੈ। Also Read : ਕੇਜਰੀਵਾਲ ਫਿਰ ਆਉਣਗੇ ਪੰਜਾਬ, 28 ਤੋਂ 30 ਜਨਵਰੀ ਤੱਕ ਕਈ ਵਿਧਾਨ ਸਭਾ ‘ਚ ਕਰਨਗੇ ਪ੍ਰਚਾਰ

ਸਿਰਫ ਵਾਹਘਾ ਸਰਹੱਦ ਹੀ ਨਹੀਂ, ਦੇਸ਼ ਦੇ ਹੋਰ ਬਾਰਡਰ ਚੈੱਕ ਪੁਆਇੰਟਸ ‘ਤੇ ਵੀ ਮਠਿਆਈਆਂ ਦਾ ਆਦਾਨ-ਪ੍ਰਦਾਨ ਕੀਤਾ ਗਿਆ। ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਾਲੇ ਇਕ-ਦੂਜੇ ਦੇ ਤਿਓਹਾਰ ‘ਤੇ ਮਠਿਆਈ ਵੰਡਣ ਦੀ ਰਸਮ ਆਜ਼ਾਦੀ ਤੋਂ ਬਾਅਦ ਤੋਂ ਹੀ ਬਣੀ ਹੋਈ ਹੈ। ਹਾਲਾਂਕਿ ਇਸ ਰਸਮ ‘ਤੇ ਵੀ ਦੋਵੇਂ ਦੇਸ਼ਾਂ ਵਿਚਾਲੇ ਹੋਣ ਵਾਲੇ ਤਣਾਅ ਦਾ ਅਸਰ ਪੈਂਦਾ ਰਿਹਾ ਹੈ। Also Read : ਟਿਕਟ ਨਾ ਮਿਲਣ ‘ਤੇ ਦਮਨ ਥਿੰਦ ਬਾਜਵਾ ਨੇ ਦਿਖਾਏ ਤਿੱਖੇ ਤੇਵਰ, ਕਿਹਾ-‘ਮੈਥੋਂ ਸੁਨਾਮ ਕੋਈ ਨਹੀਂ ਖੋਹ ਸਕਦਾ’

ਪੁਲਵਾਮਾ ਵਿਚ ਫਰਵਰੀ 2019 ਵਿਚ ਸੀ.ਆਈ.ਐੱਸ.ਐੱਫ. ਦੇ ਕਾਫਿਲੇ ‘ਤੇ ਆਤਮਘਾਤੀ ਹਮਲੇ ਤੋਂ ਬਾਅਦ ਤੋਂ ਇਹ ਰਸਮ ਬੰਦ ਹੋ ਗਈ ਸੀ। 3 ਸਾਲ ਤੱਕ ਦੋਹਾਂ ਦੇਸ਼ਾਂ ਨੇ ਆਪਸ ਵਿਚ ਮਠਿਆਈ ਨਹੀਂ ਵੰਡੀ ਸੀ ਪਰ ਬੀਤੇ ਸਾਲ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਕੁਝ ਘੱਟ ਹੋਇਆ ਤਾਂ 15 ਅਗਸਤ 2021 ਨੂੰ ਇਸ ਰਸਮ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ। ਇਸ ਦੌਰਾਨ ਭਾਰਤ ਵਲੋਂ ਕਮਾਂਡੈਂਟ ਜਸਬੀਰ ਨੇ ਰਸਮ ਨੂੰ ਅਦਾ ਕੀਤਾ। ਪਾਕਿ ਰੇਂਜਰਸ ਨੇ ਖੁਸ਼ੀ-ਖੁਸ਼ੀ ਭਾਰਤ ਵਲੋਂ ਦਿੱਤੀ ਗਈ ਮਠਿਆਈ ਨੂੰ ਸਵੀਕਾਰ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਬੀ.ਐੱਸ.ਐੱਫ. ਨੂੰ ਮਠਿਆਈ ਦਾ ਡੱਬਾ ਦਿੱਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਤਾਂ ਜੋ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਪਿਆਰ ਬਣਾ ਰਹੇ।



