ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ਤੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆ ਹਨ। ਇਸੇ ਨੂੰ ਲੈਕੇ ਮੀਟਿੰਗ ਵੀ ਲਗਾਤਾਰ ਜਾਰੀ ਹਨ। ਦਸ ਦਈਏ ਕਿ ਲਾਹੌਰ ‘ਚ ਕਰਤਾਰਪੁਰ ਲਾਂਘੇ ਨੂੰ ਲੈਕੇ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ ਹੈ ਕਿ ਹਰ ਰੋਜ 5000 ਸ਼ਰਧਾਲੂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਇਹਨਾਂ ਸ਼ਰਧਾਲੂਆਂ ਨੂੰ ਕੋਰੀਡੋਰ ਕਾਰਡ ਦਿੱਤਾ ਜਾਵੇਗਾ। ਨਾਲ ਹੀ ਮੀਟਿੰਗ ਚ ਇਹ ਵੀ ਫੈਸਲਾ ਲਿਆ ਗਿਆ ਹੈ ਕਿ ਪਾਸਪੋਰਟ ਕਸਟਡੀ ਚ ਰੱਖਕੇ ਇਹਨਾਂ ਕੋਰੀਡੋਰ ਕਾਰਡ ਨੂੰ ਦਿੱਤਾ ਜਾਵੇਗਾ। ਸ਼ਰਧਾਲੂ ਦਰਸ਼ਨ ਕਰਨ ਤੋਂ ਬਾਅਦ ਕੋਰੀਡੋਰ ਕਾਰਡ ਨੂੰ ਵਾਪਸ ਕਰ ਆਪਣੇ ਪਾਸਪੋਰਟ ਨੂੰ ਵਾਪਸ ਲੈ ਸਕੇਗੇ।

