ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਰਤਾਰਪੁਰ ਲਾਂਘੇ ‘ਤੇ ਭਾਰਤ-ਪਾਕਿ ਵਿਚਾਲੇ ਅੰਮ੍ਰਿਤਸਰ ਚ ਵਾਹਗਾ-ਅਟਾਰੀ ਸਰਹੱਦ ‘ਤੇ ਮੀਟਿੰਗ ਹੋਈ। ਇਸ ਦੌਰਾਨ ਲਾਂਘੇ ਦੀ ਰੂਪਰੇਖਾ ਤੇ ਚਰਚਾ ਕੀਤੀ ਗਈ।
ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਡ੍ਰਾਫਟ ਐਗਰੀਮੈਂਟ ’ਤੇ ਵੀ ਚਰਚਾ ਕੀਤੀ ਗਈ। ਨਾਲ ਹੀ ਇਸ ਮੀਟਿੰਗ ਚ ਦੋਵੇ ਪਾਸਿਓ ਤਕਨੀਕੀ ਮਾਹਿਰਾਂ ਨੇ ਵੀ ਬੈਠਕ ’ਚ ਲਿਆ ਹਿੱਸਾ। ਦੱਸਿਆ ਜਾ ਰਿਹਾਹੈ ਕਿ ਇਹਨਾਂ ਦੀ ਅਗਲੀ ਮੀਟਿੰਗ 2 ਅਪ੍ਰੈਲ ਨੂੰ ਹੋਵੇਗੀ।

