ਚੰਡੀਗੜ੍ਹ- ਕਿਸਾਨ ਆਗੂਆਂ (Farmer Leaders) ਤੇ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਵਿਚਾਲੇ ਅਹਿਮ ਬੈਠਕ (Meeting) ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਇਹ ਮੀਟਿੰਗ ਪੰਜਾਬ ਭਵਨ (Punjab Bhawan) ਵਿਚ ਹੋ ਰਹੀ ਹੈ। ਇਸ ਮੀਟਿੰਗ ਵਿਚ ਡੈਪ ਦੀ ਢੁੱਕਵੀਂ ਸਪਲਾਈ ਤੇ ਕੀਮਤ ਦੇ ਮੁੱਦੇ ਵਿਚਾਰੇ ਜਾ ਰਹੇ ਹਨ। ਮੀਟਿੰਗ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਵਲੋਂ ਵੱਡੇ ਐਲਾਨ ਕੀਤੇ ਜਾ ਸਕਦੇ ਹਨ।
Also Read : ਕਿਸਾਨ ਆਗੂ ਚਢੂਨੀ ਦਾ ਵੱਡਾ ਬਿਆਨ, 25 ਤਰੀਕ ਦਾ ਦਿੱਲੀ ਮਾਰਚ ਕੀਤਾ ਰੱਦ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਭਵਨ ਦੇ ਬਾਹਰ ਧਰਨੇ ‘ਤੇ ਬੈਠੇ ਕਿਸਾਨ ਆਗੂਆਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਹੈ ਕਿ ਸੀ.ਐਮ. ਚੰਨੀ ਦੇ ਸੁਰੱਖਿਆ ਕਰਮੀਆਂ ਵੱਲੋਂ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ ਹੈ। ਇਸ ਦੌਰਾਨ ਸੁਰੱਖਿਆ ਕਰਮੀਆਂ ਨਾਲ ਉਨ੍ਹਾਂ ਦੀ ਬਹਿਸ ਹੋ ਗਈ।
Also Read : ਤਰਨਤਾਰਨ: ਖਾਲਸਾ ਕਰਿਆਨਾ ਮਾਲ ‘ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ
ਦੂਜੇ ਪਾਸੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਜੇਕਰ ਉਨ੍ਹਾਂ ਨਾਲ ਕੋਈ ਗਲਤ ਵਿਵਹਾਰ ਹੋਇਆ ਹੈ ਤਾਂ ਉਹ ਉਨ੍ਹਾਂ ਤੋਂ ਮੁਆਫੀ ਮੰਗਦੇ ਹਨ।ਮੁਆਫੀ ਮੰਗਣ ਤੋਂ ਬਾਅਦ ਵੀ ਮਾਹੌਲ ਇੰਨਾ ਗਰਮ ਹੋ ਗਿਆ ਕਿ ਖੇਤੀਬਾੜੀ ਮੰਤਰੀ ਨੇ ਫਿਰ ਤੋਂ ਮੁਆਫੀ ਮੰਗ ਲਈ। ਇਸ ਤੋਂ ਬਾਅਦ ਸੀ.ਐਮ. ਚੰਨੀ ਖੁਦ ਕਿਸਾਨ ਆਗੂਆਂ ਨੂੰ ਮਨਾਉਣ ਆਏ ਸਨ। ਸੀ.ਐਮ ਚੰਨੀ ਨੇ ਕਿਸਾਨ ਆਗੂਆਂ ਤੋਂ ਮੁਆਫੀ ਮੰਗੀ ਉਸ ਵੱਲੋਂ ਮੁਆਫ਼ੀ ਮੰਗਣ ’ਤੇ ਕੁਝ ਆਗੂ ਮੰਨ ਗਏ। ਮੁਆਫ਼ੀ ਮੰਗਣ ਤੋਂ ਬਾਅਦ ਕਿਸਾਨ ਆਗੂ ਉਨ੍ਹਾਂ ਨਾਲ ਮੀਟਿੰਗ ਲਈ ਪੰਜਾਬ ਭਵਨ ਅੰਦਰ ਪੁੱਜੇ।



