ਮੁੰਬਈ : ਮਹਾਰਾਸ਼ਟਰ (Maharashtra) ਦੇ ਇੰਚਲਕਰੰਜੀ ਸ਼ਹਿਰ (Inchalkaranji city) ਦੀ ਇਕ ਕੈਮੀਕਲ ਫੈਕਟਰੀ (Chemical factory) ਵਿਚ ਭਿਆਨਕ ਅੱਗ ਲੱਗ ਗਈ। ਟੈਕਸਟਾਈਲ ਪਾਰਕ (Textile Park) ਵਿਚ ਸਥਿਤ ਇਸ ਕੰਪਨੀ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ ਅਤੇ ਫਿਰ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਕਾਫੀ ਤੇਜ਼ੀ ਨਾਲ ਫੈਲੀਆਂ। ਇਸ ਅੱਗ ਵਿਚ ਕਰੋੜਾਂ ਦੀ ਜਾਇਦਾਦ ਸਵਾਹ ਹੋ ਗਈ। ਫਿਲਹਾਲ ਕਿਸੇ ਦੇ ਜ਼ਖਮੀ ਹੋਣ ਜਾਂ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ (Fire brigade) ਦੀਆਂ ਪੰਜ ਗੱਡੀਆਂ (Five vehicles) ਉਥੇ ਪਹੁੰਚੀਆਂ। ਘਟਨਾ ਵਾਲੀ ਥਾਂ ‘ਤੇ ਦਾਖਲ ਹੋ ਗਈ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਵਿਜੇਤ ਪ੍ਰੋਡਕਟਸ ਪ੍ਰਾਈਵੇਟ ਕੈਮੀਕੀਲ ਫੈਕਟਰੀ (Chemical factory) ਵਿਚ ਇਹ ਅੱਗ ਲੱਗੀ ਹੈ। ਇਸ ਕੰਪਨੀ ਦੇ ਮਾਲਕ ਦਾ ਨਾਂ ਵਿਸ਼ਾਲ ਕੋਥਲੇ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਗ ਸਵੇਰੇ 9 ਵਜੇ ਲੱਗੀ। ਸੂਚਨਾ ਮਿਲਦੇ ਹੀ ਹਾਤਕਣੰਗਲੇ ਪੁਲਿਸ ਵੀ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ। ਤਕਰੀਬਨ ਤਿੰਨ ਘੰਟੇ ਦੀ ਮੁਸ਼ੱਕਤ ਪਿੱਛੋਂ ਅੱਗ ਬੁਝਾਈ ਜਾ ਸਕੀ। ਪਹਿਲਾਂ ਤੋਂ ਹੀ ਛੁੱਟੀ ਹੋਣ ਕਾਰਣ ਫੈਕਟਰੀ ਬੰਦ ਸੀ। ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। Also Read : ਕਾਂਗਰਸ ਦੀ ਸੀ.ਈ.ਸੀ. ਦੀ ਮੀਟਿੰਗ ਅੱਜ, ਜਾਰੀ ਹੋ ਸਕਦੀ ਹੈ ਦੂਜੀ ਲਿਸਟ

ਇਚਲਕਰੰਜੀ ਸ਼ਹਿਰ ਮਹਾਰਾਸ਼ਟਰ ਦੇ ਕੋਲਹਾਪੁਰ ਜ਼ਿਲੇ ਵਿਚ ਸਥਿਤ ਹੈ। ਇਥੇ ਟੈਕਸਟਾਈਲ ਬਣਾਉਣ ਦਾ ਕੰਮ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। ਇਥੋਂ ਦਾ ਪਾਵਰਲੂਮ ਉਦਯੋਗ ਦੇਸ਼ ਭਰ ਵਿਚ ਚਰਚਿਤ ਹੈ। ਇਸੇ ਸ਼ਹਿਰ ਦੇ ਟੈਕਸਟਾਈਲ ਪਾਰਕ ਵਿਚ ਸਥਿਤ ਵਿਜੇਤ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਕੈਮੀਕਲ ਫੈਕਟਰੀ ਵਿਚ ਅੱਗ ਲੱਗ ਗਈ ਹੈ। ਸਵੇਰੇ 9 ਵਜੇ ਇਕ ਜ਼ੋਰਦਾਰ ਧਮਾਕਾ ਹੋਇਆ ਅਤੇ ਇਸ ਤੋਂ ਬਾਅਦ ਅੱਗ ਤੇਜ਼ੀ ਨਾਲ ਫੈਲੀ। ਫਿਲਹਾਲ ਅੱਗ ਲੱਗਣ ਦੀ ਵਜ੍ਹਾ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਸ਼ੁਰੂਆਤੀ ਜਾਣਕਾਰੀਆਂ ਮੁਤਾਬਕ ਸ਼ਾਰਟ ਸਰਕਟ ਕਾਰਣ ਇਹ ਅੱਗ ਲੱਗੀ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਘਟਨਾ ਵਾਲੀ ਥਾਂ ‘ਤੇ ਪਹੁੰਚੀਆਂ ਅਤੇ ਅੱਗ ਬੁਝਾਈ। ਪਰ ਅੱਗ ਇੰਨੀ ਭਿਆਨਕ ਸੀ ਕਿ ਇਸ ਨੂੰ ਬੁਝਾਉਣ ਵਿਚ 3 ਘੰਟੇ ਦੀ ਮੁਸ਼ੱਕਤ ਮੁਲਾਜ਼ਮਾਂ ਨੂੰ ਕਰਨੀ ਪਈ।
ਪ੍ਰਾਪਤ ਜਾਣਕਾਰੀ ਮੁਤਾਬਕ ਮੁਲਾਜ਼ਮਾਂ ਦੀ ਛੁੱਟੀ ਸੀ ਅਤੇ ਸਵੇਰ ਦਾ ਸਮਾਂ ਸੀ। ਇਸ ਲਈ ਫੈਕਟਰੀ ਵਿਚ ਕੋਈ ਮੌਜੂਦ ਨਹੀਂ ਸੀ। ਇਸ ਕਾਰਣ ਕਿਸੇ ਦੀ ਜਾਨ ਜਾਣ ਦੀ ਕੋਈ ਖਬਰ ਨਹੀਂ ਹੈ ਪਰ ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਫੈਕਟਰੀ ਵਿਚ ਰੱਖਿਆ ਕੱਚਾ ਮਾਲ ਪੂਰੀ ਤਰ੍ਹਾਂ ਨਾਲ ਸੜ ਗਿਆ। ਕੁਲ ਮਿਲਾ ਕੇ ਹੁਣ ਤੱਕ 2 ਕਰੋੜ ਦੇ ਮਾਲ ਦੇ ਨੁਕਸਾਨ ਦੀ ਖਬਰ ਹੈ।
