ਵਿਆਹੁਤਾ ਨਾਲ ਬਲਾਤਕਾਰ: ਸ਼ਿਕਾਇਤ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਇਨਸਾਫ਼

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਦੇ ਜੰਡਿਆਲਾ ਗੁਰੂ  ਵਿਚ ਇੱਕ ਵਿਆਹੁਤਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਪਿੰਡ ਗਹਰੀ ਦੀ ਹੈ, ਜਿਥੇ ਇੱਕ ਨੌਜਵਾਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਅੰਮ੍ਰਿਤਸਰ ਦੇ ਜੰਡਿਆਲਾ ਗੁਰੂ  ਵਿਚ ਇੱਕ ਵਿਆਹੁਤਾ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਪਿੰਡ ਗਹਰੀ ਦੀ ਹੈ, ਜਿਥੇ ਇੱਕ ਨੌਜਵਾਨ ਨੇ ਘਰ ਵਿਚ ਦਾਖਲ ਹੋ ਕੇ ਵਿਆਹੁਤਾ ਨਾਲ ਬਲਾਤਕਾਰ ਕੀਤਾ ਤੇ ਮੌਕੇ ਹੋ ਫਰਾਰ ਹੋ ਗਿਆ।

ਜਦੋਂ ਪੀੜਤਾ ਵੱਲੋਂ ਆਪਣੇ ਨਾਲ ਹੱਡਬੀਤੀ ਪਿੰਡ ਵਾਸੀਆਂ ਤੇ ਪੁਲਿਸ ਨੂੰ ਬਿਆਨ ਕੀਤੀ ਗਈ ਤਾਂ ਉਕਤ ਨੌਜਵਾਨ ਦੀ ਮਾਂ ਤੇ ਭਰਜਾਈ ਵੱਲੋਂ ਪੀੜਤਾ ਦੇ ਘਰ ਵਿਚ ਦਾਖਲ ਹੋ ਕੇ ਉਸ ਨਾਲ ਕੁੱਟਮਾਰ ਕੀਤੀ ਗਈ।

ਉਧਰ ਪੀੜਤਾ ਦੇ ਪਤੀ ਮੁਤਾਬਿਕ ਮੁਲਜ਼ਮ ਨੌਜਵਾਨ ਖੁਲ੍ਹੇਆਮ ਪਿੰਡ ਵਿਚ ਘੁੰਮ ਰਿਹਾ ਹੈ ਤੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਹਨਾਂ ਮੁਲਜ਼ਮ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ |

Watch Video 

https://youtu.be/oKIj5D5nFpA

Leave a Reply

Your email address will not be published. Required fields are marked *