ITBP ਨੇ ਸ਼ੁਰੂ ਕੀਤੀ ਇਕ ਨਵੀਂ ਪਹਿਲ, ਜਵਾਨਾਂ ਲਈ ਜੀਵਨਸਾਥੀ ਦੀ ਚੋਣ ’ਚ ਕਰੇਗਾ ਇਸ ਤਰ੍ਹਾਂ ਮਦਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਭਾਰਤ ਤਿੱਬਤੀ ਸਰਹੱਦੀ ਪੁਲਿਸ ਨੇ ਜਵਾਨਾਂ ਦੇ ਲਈ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਦਸ ਦਈਏ ਕਿ ਆਈਟੀਬੀਪੀ ਨੇ ਫੋਰਸ ਚ ਤਾਇਨਾਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਭਾਰਤ ਤਿੱਬਤੀ ਸਰਹੱਦੀ ਪੁਲਿਸ ਨੇ ਜਵਾਨਾਂ ਦੇ ਲਈ ਇਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਦਸ ਦਈਏ ਕਿ ਆਈਟੀਬੀਪੀ ਨੇ ਫੋਰਸ ਚ ਤਾਇਨਾਤ ਅਵਿਆਹੁਤਾ ਵਿਧਵਾ ਅਤੇ ਜੀਵਨਸਾਥੀ ਤੋਂ ਵੱਖ ਹੋ ਚੁੱਕੇ ਹਨ ਉਹਨਾਂ ਦੇ ਲਈ ਆਈਟੀਬੀਪੀ ਨੇ ਜੀਵਨ ਸਾਥੀ ਨੂੰ ਲੱਭਣ ’ਚ ਸਹਾਇਤਾ ਲਈ ਇੱਕ ਮੈਟ੍ਰੀਮੋਨੀਅਲ ਪੋਰਟਲ ਸਾਈਟ ਲਾਂਚ ਕੀਤੀ ਹੈ।

ITBP

ਇਸ ਸਾਈਟ ਦੇ ਰਾਹੀ ਆਈਟੀਬੀਪੀ ਦੇ ਜਵਾਨ ਆਪਣੇ ਲਈ ਸਹੀ ਜੀਵਨਸਾਥੀ ਦੀ ਚੋਣ ਕਰ ਸਕਣਗੇ। ਇਸ ਨਵੀਂ ਪਹਿਲ ਦੇ ਨਾਲ ਕਿਸੇ ਵੀ ਨੀਮ ਫੌਜ ’ਚ ਇਹ ਪਹਿਲੀ ਵਾਰ ਹੋਣ ਜਾ ਰਿਹਾ ਹੈ।

Marriage

ਜਿਸ ਨਾਲ ਇਸ ਸਾਈਟ ਦੁਆਰਾ ਜਵਾਨਾਂ ਨੂੰ ਕਾਫੀ ਸਹੂਲੀਅਤ ਹੋਵੇਗੀ। ਦਸ ਦਈਏ ਕਿ ਆਈਟੀਬੀਪੀ ਚ ਜੇਕਰ ਵੱਖ ਵੱਖ ਰੈਂਕਾਂ ਚ ਤਾਇਨਾਤ ਜਵਾਨਾਂ ਦੀ ਗੱਲ ਕੀਤੀ ਜਾਵੇ ਤਾਂ 2500 ਅਵਿਆਹੁਤਾ ਜਵਾਨ ਹਨ ਅਤੇ 1000 ਦੇ ਕਰੀਬ ਔਰਤਾਂ ਹਨ। ਉੱਥੇ ਹੀ ਇਸ ਸਾਈਟ ਤੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੇ ਬਹੁਤ ਸਾਰੇ ਕਰਮਚਾਰੀ ਨੇ ਕਿਹਾ ਹੈ ਕਿ ਉਹਨਾਂ ਦੀ ਤਾਇਨਾਤੀ ਵੱਖ ਵੱਖ ਥਾਵਾਂ ਤੇ ਹੋਣ ਦੇ ਕਾਰਨ ਉਹਨਾਂ ਨੂੰ ਜੀਵਨਸਾਥੀ ਮਿਲਣਾ ਔਖਾ ਹੋ ਰਿਹਾ ਹੈ।

Marriage

ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਉਹ ਆਪਣੇ ਹੀ ਫੋਰਸ ਦੇ ਅੰਦਰ ਹੀ ਕਰਮਚਾਰੀ ਨੂੰ ਚਾਹੁੰਦੇ ਹਨ। ਜਿਸ ਕਾਰਨ ਇਸ ਸਾਈਟ ਨੂੰ ਲਾਂਚ ਕੀਤਾ ਗਿਆ ਤਾਂ ਜੋ ਆਟੀਬੀਪੀ ਜਵਾਨਾਂ ਨੂੰ ਜੀਵਨਸਾਥੀ ਉਹਨਾਂ ਦੇ ਹੀ ਫੋਰਸ ਚ ਹੀ ਮਿਲ ਸਕਣ। ਕਿਉਂਕਿ ਆਈਟੀਬੀਪੀ ਵਿਆਹੁਤੇ ਜੋੜੇ ਨੂੰ ਇਕ ਹੀ ਸਥਾਨ ਤੇ ਤਾਇਨਾਤ ਕਰਦੀ ਹੈ। ਜੋ ਕਿ ਉਹਨਾਂ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਕਾਬਿਲੇਗੌਰ ਹੈ ਕਿ ਇਸ ਵੇਲੇ ਆਈਟੀਬੀਪੀ ’ਚ 333 ਵਿਆਹੁਤੇ ਜੋੜੇ ਹਨ।

Leave a Reply

Your email address will not be published. Required fields are marked *