ਪਟਿਆਲਾ : 73ਵੇ ਗਣਤੰਤਰ ਦਿਵਸ ਉਤੇ ਪਟਿਆਲਾ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੇ ਝੰਡਾ ਲਹਿਰਾਉਣ ਦੀ ਰਸਮ ਨੂੰ ਅਦਾ ਕੀਤਾ, ਇਸ ਮੌਕੇ ਪੁਲਿਸ ਬਲ , ਐਨ ਸੀ ਸੀ ਕੈਡਿਟਸ ਨੇ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਇਸਦੇ ਨਾਲ ਵੱਖ ਵੱਖ ਵਿਭਾਗਾਂ ਵਲੋਂ ਝਾਕੀਆਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। Also Read : ਮਾਈਨਸ 35 ਡਿਗਰੀ ਸੈਲਸੀਅਸ ਤਾਪਮਾਨ, 15000 ਫੁੱਟ ਦੀ ਉਚਾਈ… ਗਣਤੰਤਰ ਦਿਵਸ ‘ਤੇ ਦੇਖੋ ਸਾਡੇ ਹਿਮਵੀਰਾਂ ਦਾ ਜੋਸ਼
ਮਨਪ੍ਰੀਤ ਸਿੰਘ ਬਾਦਲ ਨੇ ਇਸ ਮੌਕੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੇ 5 ਸਾਲ ਮੈਨੂੰ ਮੰਤਰੀ ਬਣਾਇਆ ਅਤੇ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਜੋ ਮੈ ਤਨਦੇਹੀ ਨਾਲ ਨਿਭਾਇਆ।ਤੁਹਾਨੂੰ ਦੱਸ ਦਈਏ ਕਿ ਇਸਦੇ ਨਾਲ ਹੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਦੇ ਤਹਿਤ ਕੱਚੇ ਮੁਲਾਜ਼ਮਾਂ ਅਤੇ ਯੂਟੀ ਮੁਲਾਜ਼ਮਾਂ ਵੱਲੋਂ ਝੰਡੇ ਦਿਖਾਕੇ ਰੋਸ ਪ੍ਰਦਰਸ਼ਨ ਕੀਤਾ।Also Read : ਪੰਜਾਬ CM ਚੰਨੀ ਨੇ ਗਣਤੰਤਰ ਦਿਹਾੜੇ ਦੀ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ
ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਵੱਲੋਂ ਉਨ੍ਹਾਂ ਦੀਆਂ ਕੋਈ ਵੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਹਨ। ਜਿਸਦੇ ਤਹਿਤ ਅਸੀ ਉਨ੍ਹਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਹਾਂ। ਪਰ ਇਸ ਦੌਰਾਨ ਮੁਲਾਜ਼ਮਾਂ ਅਤੇ ਪੁਲਿਸ ਵਿਚਕਾਰ ਝੜਪ ਵੀ ਹੋਈ ਜਿਸ ਦੀ ਪੁਲਿਸ ਨੇ ਕੱਚੇ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲੈ ਲਿਆ ਹੈ।




