ਦੇਸੀ ਸ਼ਰਾਬ ਪੀਣ ਕਾਰਨ ਮਹਿਲਾ ਸਣੇ 6 ਲੋਕਾਂ ਦੀ ਮੌਤ

ਰਾਏਬਰੇਲੀ- ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਦੇਸੀ ਸ਼ਰਾਬ ਪੀਣ ਨਾਲ ਇੱਕ ਔਰਤ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਈ…

ਰਾਏਬਰੇਲੀ- ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਦੇਸੀ ਸ਼ਰਾਬ ਪੀਣ ਨਾਲ ਇੱਕ ਔਰਤ ਸਮੇਤ ਛੇ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਈ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਮਾਮਲਾ ਰਾਏਬਰੇਲੀ ਦੇ ਮਹਾਰਾਜਗੰਜ ਥਾਣਾ ਖੇਤਰ ਦੇ ਪਹਾੜਪੁਰ ਦਾ ਹੈ। 

Also Read: SAD ਪ੍ਰਧਾਨ ਸੁਖਬੀਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਮੰਗਲਵਾਰ ਨੂੰ ਪਹਾੜਪੁਰ ਦੀ ਰਹਿਣ ਵਾਲੀ ਰਾਮਧਨੀ ਦੇ ਬੱਚੇ ਦਾ ਜਨਮ ਸਮਾਗਮ ਸੀ। ਇਸੇ ਸਮਾਗਮ ਵਿੱਚ ਸ਼ਰਾਬ ਦੀ ਪਾਰਟੀ ਰੱਖੀ ਗਈ। ਸਮਾਗਮ ਵਿੱਚ ਸ਼ਰਾਬ ਪੀਣ ਤੋਂ ਬਾਅਦ ਕਈ ਲੋਕਾਂ ਦੀ ਹਾਲਤ ਵਿਗੜਣ ਲੱਗੀ। ਫਿਰ ਦੇਰ ਸ਼ਾਮ ਇਨ੍ਹਾਂ ਲੋਕਾਂ ਦੀ ਮੌਤ ਹੋ ਗਈ। ਜ਼ਿਲ੍ਹਾ ਮੈਜਿਸਟਰੇਟ ਵੈਭਵ ਸ੍ਰੀਵਾਸਤਵ ਨੇ ਦੱਸਿਆ ਕਿ ਡੇਢ ਦਰਜਨ ਲੋਕਾਂ ਦੀ ਹਾਲਤ ਖਰਾਬ ਹੈ। ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Also Read: IMD ਨੇ ਕੜਾਕੇ ਦੀ ਠੰਡ ਦਰਮਿਆਨ ਜਾਰੀ ਕੀਤਾ ਇਹ ਅਲਰਟ, ਜਾਣੋ ਅੱਜ ਦੇ ਮੌਸਮ ਦਾ ਹਾਲ

Leave a Reply

Your email address will not be published. Required fields are marked *