ਮਨੀਸ਼ ਤਿਵਾੜੀ ਨੇ ਵਧਾਈਆਂ ਕਾਂਗਰਸ ਦੀਆਂ ਮੁਸ਼ਕਿਲਾਂ

ਨਵੀਂ ਦਿੱਲੀ : ਪਹਿਲਾਂ ਤੋਂ ਹੀ ਬੁਰੀ ਸਥਿਤੀ ਵਿਚ ਪਹੁੰਚ ਚੁੱਕੀ ਕਾਂਗਰਸ (Congress) ਹੁਣ ਆਪਣੇ ਹੀ ਨੇਤਾਵਾਂ ਦੇ ਦਿੱਤੇ ਜ਼ਖਮ ਨੂੰ ਸਹਿਣ ਨੂੰ ਮਜਬੂਰ ਹੋ…

ਨਵੀਂ ਦਿੱਲੀ : ਪਹਿਲਾਂ ਤੋਂ ਹੀ ਬੁਰੀ ਸਥਿਤੀ ਵਿਚ ਪਹੁੰਚ ਚੁੱਕੀ ਕਾਂਗਰਸ (Congress) ਹੁਣ ਆਪਣੇ ਹੀ ਨੇਤਾਵਾਂ ਦੇ ਦਿੱਤੇ ਜ਼ਖਮ ਨੂੰ ਸਹਿਣ ਨੂੰ ਮਜਬੂਰ ਹੋ ਰਹੀ ਹੈ। ਕਾਂਗਰਸ (Congress) ਦੀ ਅੰਦਰੂਨੀ ਲੜਾਈ ਵੀ ਕਿਸੇ ਤੋਂ ਲੁਕੀ ਨਹੀਂ ਹੈ। ਪਹਿਲਾਂ ਤੋਂ ਹੀ ਪ੍ਰਧਾਨ ਦੇ ਮੁੱਦੇ ਨੂੰ ਲੈ ਕੇ ਪਾਰਟੀ ਦੋ ਖੇਮਿਆਂ ਵਿਚ ਵੰਡੀ ਹੋਈ ਨਜ਼ਰ ਆ ਰਹੀ ਹੈ। ਪਾਰਟੀ (Party) ਦੀ ਇਸ ਖਰਾਬ ਸਥਿਤੀ ਨੂੰ ਹੋਰ ਬਦਤਰ ਕਰਨ ਵਿਚ ਹੁਣ ਮਨੀਸ਼ ਤਿਵਾੜੀ (Manish Tewari) ਨੇ ਵੀ ਆਪਣੀ ਵੱਡੀ ਭੂਮਿਕਾ ਅਦਾ ਕੀਤੀ ਹੈ। ਦਰਅਸਲ ਉਨ੍ਹਾਂ ਨੇ ਇਕ ਕਿਤਾਬ ਲਿਖੀ ਹੈ। ਇਸ ਕਿਤਾਬ ਵਿਚ ਉਨ੍ਹਾਂ ਨੇ ਕਾਂਗਰਸ ਦੀ ਮਨਮੋਹਨ ਸਰਕਾਰ (Manmohan Singh’s Congress government) ਦੀ ਜ਼ਬਰਦਸਤ ਆਲੋਚਨਾ ਕੀਤੀ ਹੈ। ਇਹ ਆਲੋਚਨਾ ਪਾਕਿਸਤਾਨ ਵਲੋਂ ਮੁੰਬਈ ਵਿਚ ਹਮਲਾ ਕਰਵਾਏ ਜਾਣ ਅਤੇ ਕਾਂਗਰਸ ਦੀ ਸਰਕਾਰ ਵਲੋਂ ਉਸ ਨੂੰ ਜਵਾਬ ਨਾ ਦਿੱਤੇ ਜਾਣ ਦੇ ਮੁੱਦੇ ‘ਤੇ ਕੀਤੀ ਗਈ ਹੈ।
ਆਪਣੀ ਕਿਤਾਬ ਵਿਚ ਉਨ੍ਹਾਂ ਨੇ ਇਸ ਨੂੰ ਉਸ ਵੇਲੇ ਦੀ ਕਾਂਗਰਸ ਸਰਕਾਰ ਦੀ ਨਾਕਾਮ ਦੱਸਿਆ ਹੈ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਭਾਰਤ ਨੂੰ ਪਾਕਿਸਤਾਨ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਸੀ। ਭਾਰਤ ਸਰਕਾਰ ਵਲੋਂ ਕਾਰਵਾਈ ਨਾ ਕਰਨਾ ਉਸ ਦੀ ਕਮਜ਼ੋਰੀ ਦੀ ਨਿਸ਼ਾਨੀ ਸੀ। ਉਨ੍ਹਾਂ ਨੇ ਆਪਣੀ ਹੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਇਥੋਂ ਤੱਕ ਲਿਖਿਆ ਹੈ ਕਿ ਜਦੋਂ ਪਾਕਿਸਤਾਨ ਨੂੰ ਨਿਰਦੋਸ਼ਾਂ ਦਾ ਖੂਨ ਵਹਾਉਣ ‘ਤੇ ਕੋਈ ਦੁੱਖ ਨਹੀਂ ਹੋਇਆ ਤਾਂ ਉਥੇ ਚੁੱਪ ਰਹਿ ਕੇ ਸੰਜਮ ਦਿਖਾਉਣਾ ਕੋਈ ਤਾਕਤ ਨਹੀਂ ਸੀ, ਸਗੋਂ ਇਹ ਕਮਜ਼ੋਰੀ ਦੀ ਨਿਸ਼ਾਨੀ ਸੀ। 26/11 ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਖਿਲਾਫ ਸਖ਼ਤ ਕਾਰਵਾਈ ਕਰਨੀ ਚਾਹੀਦੀ ਸੀ।
ਮਨੀਸ਼ ਤਿਵਾੜੀ ਦੀ ਕਿਤਾਬ ‘ਤੇ ਭਾਜਪਾ ਨੇ ਵੀ ਕਾਂਗਰਸ ਦੀ ਸਾਬਕਾ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ। ਕੇਂਦਰੀ ਖੇਤੀਬਾੜੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪੂਰੀ ਦੁਨੀਆ ਜਾਣਦੀ ਹੈ ਕਿ ਇਸ ਪੂਰੀ ਘਟਨਾ ਨੂੰ ਉਸ ਸਮੇਂ ਦੀ ਸਰਕਾਰ ਨੇ ਕਿਸ ਤਰ੍ਹਾਂ ਹੈਂਡਲ ਕੀਤਾ ਸੀ। ਇਸ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਪੀ.ਐੱਮ. ਮੋਦੀ ਨੇ ਅੱਤਵਾਦ ਖਿਲਾਫ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ।
ਉਨ੍ਹਾਂ ਨੇ ਮੁੰਬਈ ਵਿਚ ਹੋਏ 26/11 ਹਮਲੇ ਦੀ ਤੁਲਨਾ ਅਮਰੀਕਾ ਵਿਚ ਹੋਏ 9/11 ਹਮਲੇ ਨਾਲ ਕੀਤੀ ਹੈ। ਦੱਸ ਦਈਏ ਕਿ 9/11 ਦੇ ਹਮਲੇ ਤੋਂ ਬਾਅਦ ਹੀ ਅਮਰੀਕਾ ਨੇ ਅਫਗਾਨਿਸਤਾਨ ਵਿਚ ਕਦਮ ਰੱਖਿਆ ਸੀ ਅਤੇ ਉਥੋਂ ਦੀ ਧਰਤੀ ਬੰਬ ਦੀ ਗੂੰਜ ਨਾਲ ਕੰਬ ਉਠੀ ਸੀ। ਮਨੀਸ਼ ਤਿਵਾੜੀ ਦੀ ਇਸ ਕਿਤਾਬ ਤੋਂ ਬਾਅਦ ਭਾਜਪਾ ਨੇ ਵੀ ਕਾਂਗਰਸ ਨੂੰ ਘੇਰਣ ਦੀ ਸ਼ੁਰੂਆਤ ਕਰ ਦਿੱਤੀ ਹੈ। ਦੱਸ ਦਈਏ ਕਿ ਕਾਂਗਰਸ ਦੇ ਅੰਦਰ ਪਹਿਲਾਂ ਤੋਂ ਹੀ ਸਲਮਾਨ ਖੁਰਸ਼ੀਦ ਦੀ ਕਿਤਾਬ ਨੂੰ ਲੈ ਕੇ ਦੋਫਾੜ ਹੋਈ ਪਈ ਹੈ। ਇਸ ‘ਤੇ ਮਨੀਸ਼ ਤਿਵਾੜੀ ਦੀ ਕਿਤਾਬ ਨੇ ਪਾਰਟੀ ਦੀਆਂ ਮੁਸ਼ਕਲਾਂ ਵਧਾਉਣ ਦਾ ਕੰਮ ਕੀਤਾ ਹੈ। ਆਪਣੀ ਕਿਤਾਬ ਵਿਚ ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ ਮੁੰਬਈ ਹਮਲੇ ਤੋਂ ਬਾਅਦ ਭਾਰਤੀ ਏਅਰ ਫੋਰਸ ਪਾਕਿਸਤਾਨ ਵਿਚ ਕਾਰਵਾਈ ਕਰਨਾ ਚਾਹੁੰਦੀ ਸੀ, ਪਰ ਉਸ ਸਮੇਂ ਦੀ ਯੂ.ਪੀ.ਏ. ਸਰਕਾਰ ਨੇ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ।
ਮਨੀਸ਼ ਤਿਵਾੜੀ ਨੇ ਆਪਣੀ ਇਸ ਕਿਤਾਬ ਦਾ ਨਾਂ ’10 ਫਿਸ਼ ਪੁਆਇੰਟਸ,20 ਸਾਲ-ਨੈਸ਼ਨਲ ਸਕਿਓਰਿਟੀ ਸਿਚੁਏਸ਼ਨ ਦੈਟ ਇੰਪੈਕਟਿਡ ਇੰਡੀਆ’ ਰੱਖਿਆ ਹੈ। ਉਨ੍ਹਾਂ ਦੀ ਇਹ ਕਿਤਾਬ ਛੇਤੀ ਹੀ ਮਾਰਕੀਟ ਵਿਚ ਆ ਜਾਵੇਗੀ। ਤੁਹਾਡੇ ਇਕ ਟਵੀਟ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਕਿਤਾਬ ਯੂ.ਪੀ.ਏ. ਸਰਕਾਰ ਨੂੰ ਦੋ ਦਹਾਕਿਆਂ ਦੌਰਾਨ ਧਾਰੀ ਚੁੱਪ ‘ਤੇ ਹੈ। 
ਜ਼ਿਕਰਯੋਗ ਹੈ ਕਿ ਮੁੰਬਈ ਹਮਲੇ ਦੌਰਾਨ ਵੀ ਕਾਂਗਰਸ ਦੀ ਵੱਡੀ ਫਜ਼ੀਹਤ ਹੋਈ ਸੀ, ਜਿਸ ਦੀ ਵਜ੍ਹਾ ਉਸ ਸਮੇਂ ਦੇ ਗ੍ਰਹਿ ਮੰਤਰੀ ਸ਼ਿਵਰਾਜ ਪਾਟਿਲ ਬਣੇ ਸਨ। ਉਸ ਵੇਲੇ ਦੋਸ਼ ਲੱਗਾ ਸੀ ਕਿ ਮੁੰਬਈ ਅੱਤਵਾਦੀ ਹਮਲੇ ਨਾਲ ਦਹਿਲਦੀ ਰਹੀ ਹੋਵੇ ਸ਼ਿਵਰਾਜ ਪਾਟਿਲ ਵੱਖ-ਵੱਖ ਪ੍ਰੋਗਰਾਮਾਂ ਵਿਚ ਜਾਣ ਲਈ ਸਿਰਫ ਆਪਣੇ ਕੱਪੜੇ ਹੀ ਬਦਲਦੇ ਰਹੇ ਸਨ।

Leave a Reply

Your email address will not be published. Required fields are marked *