ਬਠਿੰਡਾ ਚ ਵਿਅਕਤੀ ਨੇ ਕੀਤੀ ਖੁਦਕੁਸ਼ੀ, ਕੁਲਵਿੰਦਰ ਨਾਂਅ ਦੇ ਵਿਅਕਤੀ ‘ਤੇ ਸੀ ਪਰੇਸ਼ਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਠਿੰਡਾ ਦੀ ਗਣੇਸ਼ ਬਸਤੀ ਚ ਰਹਿਣ ਵਾਲੇ ਰਾਜਕੁਮਾਰ ਨਾਂਅ ਦੇ ਵਿਅਕਤੀ ਨੇ ਜਹਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ | ਉਥੇ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਠਿੰਡਾ ਦੀ ਗਣੇਸ਼ ਬਸਤੀ ਚ ਰਹਿਣ ਵਾਲੇ ਰਾਜਕੁਮਾਰ ਨਾਂਅ ਦੇ ਵਿਅਕਤੀ ਨੇ ਜਹਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ | ਉਥੇ ਹੀ ਮ੍ਰਿਤਕ ਰਾਜਕੁਮਾਰ ਦੀ ਪਤਨੀ ਨੇ ਕਿਹਾ ਕਿ ਮੇਰੇ ਪਤੀ ਨੇ ਕੁਲਵਿੰਦਰ ਗਰੋਵਰ ਨਾਂ ਦੇ ਵਿਅਕਤੀ ਤੋਂ ਕੁੱਝ ਪੈਸੇ ਵਿਆਜ਼ ਤੇ ਲਏ ਸਨ | ਪਰ ਕੁੱਝ ਮਹੀਨੇ ਬਾਅਦ ਕੁਲਵਿੰਦਰ ਨੇ ਵਿਆਜ਼ ਦੀ ਰਕਮ ਜਿਆਦਾ ਬਣਾ ਦਿੱਤੀ | ਰਾਜਕੁਮਾਰ ਦੀ ਪਤਨੀ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਕੁਲਵਿੰਦਰ ਉਸ ਨੂੰ ਤੰਗ-ਪਰੇਸ਼ਾਨ ਕਰਨ ਲਗਾ |

ਜਿਸ ਤੋਂ ਬਾਅਦ ਕੁਲਵਿੰਦਰ ਤੋਂ ਪਰੇਸ਼ਾਨ ਹੋਕੇ ਰਾਜਕੁਮਾਰ ਨੇ ਬੀਤੇ ਦਿਨ ਕੋਈ ਜਹਰੀਲੀ ਚੀਜ ਖਾਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਰਾਜਕੁਮਾਰ ਦੀ ਪਤਨੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੁਲਵਿੰਦਰ ਸਿੰਘ ਤੇ ਸਖ਼ਤ ਕਾਰਵਾਈ ਕੀਤੀ ਜਾਵੇ | ਤੁਹਾਨੂੰ ਦਸ ਦਇਏ ਕਿ ਕੁਲਵਿੰਦਰ ਸਿੰਘ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ ਅਤੇ ਲੋਕਾਂ ਨੂੰ ਵਿਆਜ਼ ਤੇ ਪੈਸੇ ਦਿੰਦਾ ਹੈ |

Leave a Reply

Your email address will not be published. Required fields are marked *