ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਾਜ਼ਿਲਕਾ ਦੇ ਰੇਲਵੇ ਵਿਭਾਗ ਦੇ ਸੈਕਸ਼ਨ ਇੰਜੀਨੀਅਰ ਨੂੰ ਰਿਸ਼ਵਤ ਲੈਂਦੀ ਰੰਗੀ ਹੱਥੀ ਕਾਬੂ ਕੀਤਾ ਗਿਆ ਐ | ਦਰਾਅਸਰ ਫੋਰਥ ਸ਼੍ਰੇਣੀ ਕਰਮਚਾਰੀ ਨੂੰ ਜ਼ਮੀਨ ਲੀਜ ਉੱਤੇ ਦੇਣ ਦੇ ਬਦਲੇ ਰੇਲਵੇ ਦੇ ਸੈਕਸ਼ਨ ਇੰਜੀਨੀਅਰ ਵਲੋਂ15 ਹਜਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ।
ਜਿਸ ਉੱਤੇ ਇਨ੍ਹਾਂ ਦਾ ਸੌਦਾ 9 ਹਜਾਰ ਵਿੱਚ ਤੈਅ ਹੋਇਆ ਜਿਸ ਤੋਂ ਬਾਅਦ ਪੀੜਤ ਫੋਰਥ ਸ਼੍ਰੇਣੀ ਕਰਮਚਾਰੀ ਵਲੋਂ ਫਾਜ਼ਿਲਕਾ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ ਗਿਆ | ਜਿੱਥੇ ਵਿਜੀਲੈਂਸ ਵਿਭਾਗ ਵੱਲੋਂ ਤੈਅ ਹੋਈ ਡੀਲ ਦੇ ਅਨੁਸਾਰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਇਸ ਰੇਲਵੇ ਸੈਕਸ਼ਨ ਇੰਜੀਨੀਅਰ ਨੂੰ 9 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ |
Watch Video
