ਇੰਟਰਨੈਸ਼ਨਲ ਨਿਊਜ਼: ਬਰਲਿਨ ਦੱਖਣੀ ਜਰਮਨ ਵੁਰਜ਼ਬਰਗ ਸ਼ਹਿਰ (Wurzburg in Bavaria) ਵਿੱਚ ਇੱਕ ਵਿਅਕਤੀ ਨੇ (knife attack) ਚਾਕੂ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਨੇ ਤਿੰਨ ਵਿਅਕਤੀਆਂ ਦੀ ਜਾਨ ਲੈ ਲਈ, ਜਦਕਿ ਇਸ ਹਮਲੇ ਵਿੱਚ ਕਈ ਹੋਰ ਜ਼ਖਮੀ ਹੋਏ। ਜਰਮਨ ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਸੀ ਇਸ ਤੋਂ ਬਾਅਦ ਉਸ ਦੀ ਗ੍ਰਿਫਤਾਰੀ ਕੀਤੀ ਜਾ ਸਕੀ।
Three people were killed & several others injured in a knife attack in the city of Würzburg in Bavaria, Germany. Police have detained the suspected attacker: German media
— ANI (@ANI) June 25, 2021
ਇਹ ਵੀ ਪੜ੍ਹੋ: ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਰੂਪਨਗਰ ‘ਚ ਡਰਾਈਵਰਾਂ ਨੇ ਖੋਲ੍ਹਿਆ ਸਰਕਾਰ ਖਿਲਾਫ਼ ਮੋਰਚਾ
ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਹਮਲਾ ਬਾਵੇਰੀਆ ਰਾਜ ਵਿਚ ਸ਼ਹਿਰ ਦੇ ਕੇਂਦਰੀ ਹਿੱਸੇ ਵਿਚ ਹੋਇਆ ਸੀ ਅਤੇ ਅਜੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ‘ਚ ਕਿੰਨੇ ਲੋਕ ਜ਼ਖਮੀ ਹੋਏ। ਪੁਲਿਸ ਨੇ ਸ਼ੱਕੀ ਹਮਲਾਵਰ ਦੀ ਪਛਾਣ 24 ਸਾਲਾ ਸੋਮਾਲੀਆ ਮੂਲ ਦਾ ਵਿਅਕਤੀ ਵਜੋਂ ਕੀਤੀ ਹੈ ਜੋ ਸ਼ਹਿਰ ਵਿੱਚ ਰਹਿੰਦਾ ਸੀ। ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ ਹੋਏ ਹਮਲਾਵਰ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੈ।
Read this- ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਹੋਣਗੇ ਸਿਟ ਸਾਹਮਣੇ ਪੇਸ਼
ਜੂਲੀਆ ਰੋਂਜੇ ਨੇ ਦੱਸਿਆ, ‘ਉਸ ਕੋਲ ਇੱਕ ਵੱਡਾ ਚਾਕੂ ਸੀ ਅਤੇ ਉਹ ਲੋਕਾਂ ‘ਤੇ ਹਮਲਾ ਕਰ ਰਿਹਾ ਸੀ। ਇਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸਨੂੰ ਰੋਕਣ ਲਈ ਕੁਰਸੀ, ਛੱਤਰੀ ਜਾਂ ਸੈੱਲ ਫੋਨ ਨਾਲ ਮਾਰਿਆ। ਇਸਦੇ ਬਾਅਦ ਪੁਲਿਸ ਆ ਗਈ ਅਤੇ ਮੇਰਾ ਮੰਨਣਾ ਹੈ ਕਿ ਉਸਨੂੰ ਗੋਲੀ ਮਾਰੀ ਗਈ, ਤੁਸੀਂ ਆਵਾਜ਼ ਨੂੰ ਸਾਫ ਸਾਫ ਸੁਣ ਸਕਦੇ ਹੋ।’




