ਕੋਰੋਨਾ ਨੇ ਲੋਕਾਂ ਲਈ ਖੜ੍ਹੀਆਂ ਕੀਤੀਆਂ ਕਈ ਦਿਮਾਗੀ ਤੇ ਸਮਾਜਿਕ ਪ੍ਰੇਸ਼ਾਨੀਆਂ

ਵਿਕਟੋਰੀਆ (ਇੰਟ.)- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ (coronavirus) ਕੋਰੋਨਾ ਮਹਾਮਾਰੀ ਕਾਰਣ ਲੱਗੇ ਲਾਕਡਾਊਨ ਦੌਰਾਨ 10 ਫੀਸਦੀ ਲੋਕਾਂ ਨੇ ਕਦੇ ਨਾ ਕਦੇ (Suicide) ਖੁਦਕੁਸ਼ੀ ਕਰਨ ‘ਤੇ…

ਵਿਕਟੋਰੀਆ (ਇੰਟ.)- ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ (coronavirus) ਕੋਰੋਨਾ ਮਹਾਮਾਰੀ ਕਾਰਣ ਲੱਗੇ ਲਾਕਡਾਊਨ ਦੌਰਾਨ 10 ਫੀਸਦੀ ਲੋਕਾਂ ਨੇ ਕਦੇ ਨਾ ਕਦੇ (Suicide) ਖੁਦਕੁਸ਼ੀ ਕਰਨ ‘ਤੇ ਗੰਭੀਰਤਾ ਨਾਲ ਵਿਚਾਰ ਕੀਤਾ। ਇਕ ਨਵੇਂ ਅਧਿਐਨ ਨਾਲ ਇਹ ਗੱਲ ਸਾਹਮਣੇ ਆਈ ਹੈ। ਇਸ ਨਾਲ ਇਸ ਗੱਲ ‘ਤੇ ਰੌਸ਼ਨੀ ਪਈ ਹੈ ਕਿ ਕੋਰੋਨਾ ਮਹਾਮਾਰੀ ਦਾ ਗੰਭੀਰ ਅਸਰ ਸਿਰਫ ਸਰੀਰਕ ਸਿਹਤ ‘ਤੇ ਹੀ ਨਹੀਂ ਸਗੋਂ ਲੋਕਾਂ ਦੇ ਮਨੋਵਿਗਿਆਨ ‘ਤੇ ਵੀ ਹੋਇਆ ਹੈ।

corona virus news

Read this: ਸੁਖਬੀਰ ਸਿੰਘ ਬਾਦਲ ਦੀ SIT ਤੋਂ ਪੁੱਛਗਿੱਛ ਖ਼ਤਮ

ਜਰਨਲ ਆਫ ਸਾਈਕਿਆਟ੍ਰਿਕ ਰਿਸਰਚ (ਮਨੋਚਿਕਿਸਤਾ ਰਿਸਰਟ ਦੀ ਮੈਗਜ਼ੀਨ) ਦੇ ਤਾਜ਼ਾ ਅੰਕ ਵਿਚ ਇਸ ਅਧਿਐਨ ਦੀ ਰਿਪੋਰਟ ਛਪੀ ਹੈ। ਇਸ ਦੇ ਮੁਤਾਬਕ ਜਦੋਂ ਪਿਛਲੇ ਸਾਲ ਵਿਕਟੋਰੀਆ ਸੂਬੇ ਵਿਚ ਲਾਕਡਾਊਨ ਲੱਗਾ ਤਾਂ ਉਸ ਦੇ ਨਤੀਜੇ ਵਜੋਂ ਵੱਡੀ ਗਿਣਤੀ ਵਿਚ ਲੋਕ ਡਿਪ੍ਰੈਸ਼ਨ ਦਾ ਸ਼ਿਕਾਰ ਹੋਏ। ਲਗਭਗ 10 ਫੀਸਦੀ ਲੋਕਾਂ ਦੇ ਮਨ ਵਿਚ ਕਦੇ ਨਾ ਕਦੇ ਖੁਦਕੁਸ਼ੀ ਕਰ ਲੈਣ ਦੀ ਗੱਲ ਆਈ। ਇਕ ਤਿਹਾਈ ਲੋਕਾਂ ਨੇ ਕਿਹਾ ਕਿ ਉਹ ਇਸ ਦੌਰਾਨ ਚਿੰਤਾ (ਐਂਜ਼ਾਇਟੀ) ਜਾਂ ਡਿਪ੍ਰੈਸ਼ਨ ਨਾਲ ਜੁੜੀਆਂ ਸਮੱਸਿਆਵਾਂ ਦੇ ਸ਼ਿਕਾਰ ਹੋਏ।

coronavirus chandigarh case: 23-yr-old woman tests positive, 1st coronavirus  case in Chandigarh - The Economic Times

20 ਫੀਸਦੀ ਲੋਕ ਇਸ ਦੌਰਾਨ ਉਨੀਂਦਰੇ ਦਾ ਸ਼ਿਕਾਰ ਹੋ ਗਏ। ਇਸ ਅਧਿਐਨ ਤੋਂ ਇਕ ਚਿੰਤਾਜਨਕ ਪਹਿਲੂ ਇਹ ਸਾਹਮਣੇ ਆਇਆ ਹੈ ਕਿ ਵਿਕਟੋਰੀਆ ਦੇ 12.3 ਫੀਸਦੀ ਲੋਕਾਂ ਨੇ ਮਹਾਮਾਰੀ ਦੇ ਮਨੋਵਿਗਿਆਨਕ ਪ੍ਰਭਾਵ ਤੋਂ ਉਭਰਣ ਦੀ ਕੋਸ਼ਿਸ਼ ਵਿਚ ਨਸ਼ੀਲੇ ਪਦਾਰਥਾਂ ਦਾ ਸੇਵ ਸ਼ੁਰੂ ਕਰ ਦਿੱਤਾ। ਅਜਿਹੇ ਲੋਕ ਹੁਣ ਇਕ ਸਮਾਜਿਕ ਸਮੱਸਿਆ ਦਾ ਹਿੱਸਾ ਬਣ ਗਏ ਹਨ।

Read this: ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆ ਕੀਮਤਾਂ ਨੂੰ ਲੈ ਕੇ ਅਮ੍ਰਿਤਸਰ-ਜੰਮੂ ਕਸ਼ਮੀਰ ਹਾਈਵੇ ਕੀਤਾ ਜਾਮ

ਇਸ ਅਧਿਐਨ ਰਿਪੋਰਟ ਦੇ ਲੇਖਕ ਮਾਰਕ ਜੀਸਲਰ ਨੇ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਨੇ ਵੱਡੇ ਪੱਧਰ ‘ਤੇ ਮਾਨਸਿਕ ਅਤੇ ਵਿਵਹਾਰ ਸਬੰਧੀ ਸਿਹਤ ਸਮੱਸਿਆਵਾਂ ਪੈਦਾ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਜੋ ਲੋਕ ਮਾਨਸਿਕ ਸਮੱਸਿਆ ਤੋਂ ਪੀੜਤ ਹੋਏ ਹਨ, ਉਨ੍ਹਾਂ ਲਈ ਇਹ ਜਾਨਣਾ ਮਹੱਤਵਪੂਰਨ ਹੈ ਕਿ ਅਜਿਹਾ ਸਿਰਫ ਉਨ੍ਹਾਂ ਦੇ ਨਾਲ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਵਿਚ ਸਭ ਤੋਂ ਸਖ਼ਤ ਲਾਕਡਾਊਨ ਵਿਕਟੋਰੀਆ ਸੂਬੇ ਵਿਚ ਹੀ ਲਾਗੂ ਕੀਤਾ ਗਿਆ ਸੀ।

Leave a Reply

Your email address will not be published. Required fields are marked *