ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ: ਪਟਾਖੇ ਬਣਾਉਣ ਦਾ ਸਮੱਗਰੀ ਤੇ ਗਲੌਕ ਪਿਸਤੌਲ ਸਮੇਤ 7 ਦੋਸ਼ੀ ਗ੍ਰਿਫ਼ਤਾਰ

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ 7 ​​ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿੱਚ…

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ 7 ​​ਵਿਅਕਤੀਆਂ ਨੂੰ

ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਰ-ਕਾਨੂੰਨੀ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਦੋ ਵੱਖ-ਵੱਖ ਮਾਮਲਿਆਂ ਵਿੱਚ 7 ​​ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਪਹਿਲੇ ਮਾਮਲੇ ਵਿੱਚ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੀ ਪੁਲਿਸ ਚੌਂਕੀ ਬੰਡਾਲਾ ਦੀ ਪੁਲਿਸ ਨੇ ਪੱਤੀ ਬਾਜਕੀ ਵਿਖੇ ਇੱਕ ਕਿਰਾਏ ਦੇ ਮਕਾਨ ਵਿੱਚ ਛਾਪੇਮਾਰੀ ਕਰਕੇ ਪਟਾਖੇ ਤਿਆਰ ਕਰਨ ਵਾਲਾ ਭਾਰੀ ਸਾਮਾਨ ਬਰਾਮਦ ਕੀਤਾ ਹੈ।

ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਅਤੇ ਡੀ.ਐਸ.ਪੀ. ਜੰਡਿਆਲਾ ਗੁਰੂ ਬਲਜੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਇਹ ਕਾਰਵਾਈ ਕੀਤੀ ਗਈ। ਪੁਲਿਸ ਨੇ ਮੌਕੇ ਤੋਂ ਸਾਹਿਬ ਸਿੰਘ ਅਤੇ ਸ਼ਿਵਾ (ਦੋਵੇਂ ਵਾਸੀ ਅੰਨਾਗੜ੍ਹ ਗੇਟ ਹਕੀਮਾ, ਅੰਮ੍ਰਿਤਸਰ) ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਬੰਡਾਲਾ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ।

ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 1200 ਦੇ ਕਰੀਬ ਪਟਾਖੇ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਹੈ, ਜਿਸ ਵਿੱਚ 300 ਗ੍ਰਾਮ ਪੋਟਾਸ਼, 49.550 ਕਿਲੋਗ੍ਰਾਮ ਕੋਲੇ ਦੇ ਛੱਰੇ, 18 ਕਿਲੋਗ੍ਰਾਮ ਪਲਾਸਟਿਕ ਪਾਈਪਾਂ ਦੇ ਖੋਲ, 13 ਕਿਲੋਗ੍ਰਾਮ ਲੋਹੇ ਦੇ ਪਾਈਪਾਂ ਦੇ ਖੋਲ, 6 ਕਿਲੋਗ੍ਰਾਮ ਗੋਲ ਪਲਾਸਟਿਕ ਦੇ ਖੋਲ, 2 ਮਸ਼ੀਨਾਂ, ਲੋਹੇ ਦੇ 8 ਟੁਕੜੇ, ਸੇਬਾ ਧਾਗੇ ਦੇ 11 ਟੁਕੜੇ, ਸਫ਼ੈਦ ਧਾਗੇ ਦੇ 32 ਟੁਕੜੇ, ਕਿੱਕਰ ਗੂੰਦ ਪਾਊਡਰ ਦਾ ਪੈਕਟ, 1 ਕਿਲੋਗ੍ਰਾਮ ਚਮਕਦਾਰ ਕਾਗਜ਼ ਅਤੇ ਬ੍ਰਾਂਡ ਸਟਿੱਕਰਾਂ ਦੇ 6 ਬੰਡਲ ਸ਼ਾਮਲ ਹਨ।

ਇਸ ਮਾਮਲੇ ਸੰਬੰਧੀ ਥਾਣਾ ਜੰਡਿਆਲਾ ਗੁਰੂ ਵਿਖੇ ਆਈ.ਪੀ.ਸੀ. ਦੀ ਧਾਰਾ 287, 288 ਅਤੇ ਵਿਸਫੋਟਕ ਪਦਾਰਥ ਐਕਟ 1908 ਦੀ ਧਾਰਾ 4 ਅਤੇ 5 ਤਹਿਤ ਕੇਸ ਦਰਜ ਕੀਤਾ ਗਿਆ ਹੈ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ 2 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।

ਹਾਈਟੈਕ ਚੈਕਿੰਗ ਦੌਰਾਨ ਗਲੌਕ ਪਿਸਤੌਲ

ਦੂਜੇ ਮਾਮਲੇ ਵਿੱਚ, ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਚੌਂਕੀ ਨਵਾਂ ਗਾਂਵ ਦੀ ਪੁਲਿਸ ਨੇ ਨੈਸ਼ਨਲ ਹਾਈਵੇ ‘ਤੇ ਤਰਨਤਾਰਨ ਰੋਡ ਬਾਈਪਾਸ ਦੇ ਟੀ-ਪੁਆਇੰਟ ਨੇੜੇ ਹਾਈਟੈਕ ਨਾਕੇ ਦੌਰਾਨ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇੱਕ 9 mm ਗਲੌਕ ਪਿਸਤੌਲ, 3 ਜਿੰਦਾ ਰੌਂਦ,  1,05,000 ਰੁਪਏ ਦੀ ਭਾਰਤੀ ਕਰੰਸੀ (ਨਕਦੀ),  ਇੱਕ ਰੀਅਲਮੀ ਮੋਬਾਈਲ ਫੋਨ  ਅਤੇ  2 ਬਿਨਾਂ ਨੰਬਰ ਦੇ ਮੋਟਰਸਾਈਕਲ ਬਰਾਮਦ ਕੀਤੇ ਗਏ।

ਅੰਤਰਰਾਸ਼ਟਰੀ ਗੈਂਗਸਟਰਾਂ ਅਤੇ ਤਸਕਰਾਂ ਨਾਲ ਜੁੜੇ ਤਾਰ

ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਅਤੇ ਉਸਦੇ ਸਾਥੀਆਂ ਦੇ ਪਾਕਿਸਤਾਨੀ ਤਸਕਰਾਂ ਅਤੇ ਜੰਡਿਆਲਾ ਗੁਰੂ ਦੇ ਗੈਂਗਸਟਰ ਹੈਪੀ ਜੱਟ ਨਾਲ ਡੂੰਘੇ ਸਬੰਧ ਹਨ। ਪੁਲਿਸ ਦਾ ਦਾਵਾ ਹੈ ਕਿ ਇਹ ਮੁਲਜ਼ਮ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਤਸਕਰੀ ਕਰਨ ਦੇ ਨਾਲ-ਨਾਲ ਹਵਾਲਾ ਦੇ ਪੈਸੇ ਪਹੁੰਚਾਉਣ ਦਾ ਕੰਮ ਵੀ ਕਰਦੇ ਸਨ।

ਇਸ ਸੰਬੰਧ ਵਿੱਚ ਥਾਣਾ ਜੰਡਿਆਲਾ ਗੁਰੂ ਵਿਖੇ ਆਰਮਜ਼ ਐਕਟ ਦੀ ਧਾਰਾ 25(1-A) ਤਹਿਤ ਮੁਕੱਦਮਾ ਦਰਜ ਕਰਕੇ ਪੁਲਿਸ ਵੱਲੋਂ ਮਾਮਲੇ ਦੀ ਅੱਗੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਸਫ਼ਲਤਾ: ਜੰਡਿਆਲਾ ਗੁਰੂ ਵਿੱਚ ਹਥਿਆਰਾਂ ਸਮੇਤ 4 ਨੌਜਵਾਨ ਕਾਬੂ, ਦੂਜੇ ਮਾਮਲੇ ਵਿੱਚ ਪਟਾਕੇ ਬਣਾਉਣ ਦੀ ਸਮੱਗਰੀ ਬਰਾਮਦ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *