ਮਹਿਮਾ ਚੌਧਰੀ ਨੂੰ ਹੋਇਆ ਬ੍ਰੈਸਟ ਕੈਂਸਰ, ਸੁਣਾਈ ਦਰਦ ਭਰੀ ਕਹਾਣੀ

ਮੁੰਬਈ- ਬਾਲੀਵੁੱਡ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਬੀ-ਟਾਊਨ ਦੀ ਸਭ ਤੋਂ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਮਹਿਮਾ ਚੌਧਰੀ ਬ੍ਰੈਸਟ ਕੈਂਸਰ ਨਾਲ…

ਮੁੰਬਈ- ਬਾਲੀਵੁੱਡ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਬੀ-ਟਾਊਨ ਦੀ ਸਭ ਤੋਂ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਭਿਨੇਤਰੀ ਮਹਿਮਾ ਚੌਧਰੀ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਇਸ ਖਬਰ ਨੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਬ੍ਰੈਸਟ ਕੈਂਸਰ ਪੀੜਤ ਮਹਿਮਾ ਚੌਧਰੀ ਦੀ ਪੂਰੀ ਦਿੱਖ ਬਦਲ ਗਈ ਹੈ। ਅਦਾਕਾਰਾ ਦੀ ਤਸਵੀਰ ਦੇਖ ਕੇ ਉਸ ਨੂੰ ਪਛਾਣਨਾ ਮੁਸ਼ਕਿਲ ਹੋ ਰਿਹਾ ਹੈ।

Also Read: CM ਹਾਊਸ ‘ਚ ਕਾਂਗਰਸੀਆਂ ਦਾ ਧਰਨਾ: ਸਾਬਕਾ ਮੰਤਰੀਆਂ ਖ਼ਿਲਾਫ਼ ਕੇਸ ਦਰਜ ਕਰਨ ਦਾ ਕਰ ਰਹੇ ਵਿਰੋਧ

ਇਹ ਹੈ ਬ੍ਰੈਸਟ ਕੈਂਸਰ ਤੋਂ ਬਾਅਦ ਮਹਿਮਾ ਚੌਧਰੀ ਦਾ ਲੁੱਕ
ਆਪਣੀ ਖੂਬਸੂਰਤੀ ਅਤੇ ਗਲੈਮਰਸ ਅੰਦਾਜ਼ ਨਾਲ ਪ੍ਰਸ਼ੰਸਕਾਂ ਦੀ ਧੜਕਣ ਤੇਜ਼ ਕਰਨ ਵਾਲੀ ਮਹਿਮਾ ਚੌਧਰੀ ਦਾ ਲੁੱਕ ਬ੍ਰੈਸਟ ਕੈਂਸਰ ਤੋਂ ਬਾਅਦ ਪੂਰੀ ਤਰ੍ਹਾਂ ਬਦਲ ਗਿਆ ਹੈ। ਅਦਾਕਾਰਾ ਨੂੰ ਦੇਖ ਕੇ ਉਸ ਨੂੰ ਪਛਾਣਨਾ ਵੀ ਮੁਸ਼ਕਿਲ ਹੈ। ਮਹਿਮਾ ਚੌਧਰੀ ਨੂੰ ਬ੍ਰੈਸਟ ਕੈਂਸਰ ਹੋਣ ਦੀ ਖਬਰ ਨੇ ਅਭਿਨੇਤਰੀ ਦੇ ਪ੍ਰਸ਼ੰਸਕਾਂ ਨੂੰ ਉਦਾਸ ਕਰ ਦਿੱਤਾ ਹੈ। ਪ੍ਰਸ਼ੰਸਕ ਅਦਾਕਾਰਾ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Anupam Kher (@anupampkher)

 

ਮਹਿਮਾ ਚੌਧਰੀ ਨਾਲ ਵੀਡੀਓ ਸ਼ੇਅਰ ਕਰਦੇ ਹੋਏ ਅਨੁਪਮ ਖੇਰ ਨੇ ਲਿਖਿਆ – ਮੈਂ ਆਪਣੀ 525ਵੀਂ ਫਿਲਮ #TheSignature ਵਿੱਚ ਅਹਿਮ ਭੂਮਿਕਾ ਨਿਭਾਉਣ ਲਈ ਮਹਿਮਾ ਨੂੰ ਇੱਕ ਮਹੀਨਾ ਪਹਿਲਾਂ ਅਮਰੀਕਾ ਤੋਂ ਬੁਲਾਇਆ ਸੀ। ਪਰ ਗੱਲਬਾਤ ਦੌਰਾਨ ਪਤਾ ਲੱਗਾ ਕਿ ਮਹਿਮਾ ਨੂੰ ਬ੍ਰੈਸਟ ਕੈਂਸਰ ਹੈ। ਉਹ ਚਾਹੁੰਦੀ ਸੀ ਕਿ ਮੈਂ ਇਹ ਖਬਰ ਪ੍ਰਸ਼ੰਸਕਾਂ ਨਾਲ ਸਾਂਝੀ ਕਰਾਂ। ਮਹਿਮਾ ਦਾ ਰਵੱਈਆ ਦੁਨੀਆ ਭਰ ਦੀਆਂ ਕਈ ਔਰਤਾਂ ਨੂੰ ਹੌਂਸਲਾ ਦੇਵੇਗਾ।

ਅਨੁਪਮ ਖੇਰ ਨੇ ਪ੍ਰਸ਼ੰਸਕਾਂ ਨੂੰ ਕੀਤੀ ਖਾਸ ਅਪੀਲ
ਅਨੁਪਮ ਖੇਰ ਨੇ ਆਪਣੀ ਪੋਸਟ ਵਿੱਚ ਪ੍ਰਸ਼ੰਸਕਾਂ ਨੂੰ ਮਹਿਮਾ ਨੂੰ ਆਪਣਾ ਪਿਆਰ, ਦੁਆਵਾਂ, ਸ਼ੁਭਕਾਮਨਾਵਾਂ ਅਤੇ ਬਹੁਤ ਸਾਰੀਆਂ ਅਸੀਸਾਂ ਦੇਣ ਦੀ ਅਪੀਲ ਕੀਤੀ ਹੈ। ਆਪਣੀ ਪੋਸਟ ‘ਚ ਅਨੁਪਮ ਖੇਰ ਨੇ ਇਹ ਵੀ ਦੱਸਿਆ ਕਿ ਉਹ ਸੈੱਟ ‘ਤੇ ਵਾਪਸ ਆ ਗਈ ਹੈ ਅਤੇ ਉਡਾਣ ਭਰਨ ਲਈ ਤਿਆਰ ਹੈ।

Also Read: ਨਵੀਂ ਐਕਸਾਈਜ਼ ਪਾਲਿਸੀ ਤੋਂ ਬਾਅਦ ਜਾਣੋਂ ਕਿੰਨੀ ਸਸਤੀ ਹੋਵੇਗੀ ਸ਼ਰਾਬ ਤੇ ਬੀਅਰ?

ਮਹਿਮਾ ਦਰਦ ਜ਼ਾਹਰ ਕਰਦੇ ਹੋਈ ਭਾਵੁਕ
ਆਪਣੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਮਹਿਮਾ ਚੌਧਰੀ ਨੇ ਦੱਸਿਆ ਕਿ ਜਦੋਂ ਅਨੁਪਮ ਖੇਰ ਨੇ ਉਨ੍ਹਾਂ ਨੂੰ ਆਪਣੀ ਫਿਲਮ ‘ਚ ਕੰਮ ਕਰਨ ਲਈ ਬੁਲਾਇਆ ਸੀ ਤਾਂ ਉਹ ਹਸਪਤਾਲ ‘ਚ ਜ਼ੇਰੇ ਇਲਾਜ ਸੀ। ਮਹਿਮਾ ਨੇ ਦੱਸਿਆ ਕਿ ਉਸ ਨੂੰ ਵੈੱਬ ਸੀਰੀਜ਼ ਅਤੇ ਫਿਲਮਾਂ ਕਰਨ ਲਈ ਵੀ ਕਾਫੀ ਫੋਨ ਆ ਰਹੇ ਹਨ ਪਰ ਉਹ ਉਨ੍ਹਾਂ ਨੂੰ ਹਾਂ ਨਹੀਂ ਕਹਿ ਸਕੀ ਕਿਉਂਕਿ ਉਸ ਦੇ ਸਿਰ ‘ਤੇ ਅਜੇ ਤੱਕ ਵਾਲ ਨਹੀਂ ਹਨ।

ਉਸਨੇ ਇਹ ਵੀ ਦੱਸਿਆ ਕਿ ਜਦੋਂ ਅਨੁਪਮ ਖੇਰ ਨੇ ਉਸਨੂੰ ਆਪਣੀ ਫਿਲਮ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਤਾਂ ਉਸ ਨੇ ਇਨਕਾਰ ਨਹੀਂ ਕੀਤਾ ਅਤੇ ਉਸਨੂੰ ਬੇਨਤੀ ਕੀਤੀ ਕਿ ਕੀ ਉਹ ਵਿਗ ਪਹਿਨ ਕੇ ਉਸਦੀ ਫਿਲਮ ਕਰ ਸਕਦੀ ਹੈ। ਮਹਿਮਾ ਆਪਣੀ ਦਰਦ ਭਰੀ ਕਹਾਣੀ ਸੁਣਾਉਂਦੇ ਹੋਏ ਕਾਫੀ ਭਾਵੁਕ ਹੁੰਦੀ ਨਜ਼ਰ ਆ ਰਹੀ ਹੈ। ਉਸ ਦੀਆਂ ਅੱਖਾਂ ਵਿਚ ਹੰਝੂ ਵਹਿ ਤੁਰੇ। ਮਹਿਮਾ ਕਹਿੰਦੀ ਹੈ- ਮੇਰੇ ਵਿੱਚ ਕੈਂਸਰ ਦਾ ਕੋਈ ਲੱਛਣ ਨਹੀਂ ਸੀ। ਇਹ ਮੇਰੇ ਰੁਟੀਨ ਚੈਕਅੱਪ ਤੋਂ ਪਤਾ ਲੱਗਿਆ ਸੀ।

Leave a Reply

Your email address will not be published. Required fields are marked *