ਮਹਾਰਾਸ਼ਟਰ ‘ਚ ਪੁਲ ਤੋਂ ਕਾਰ ਡਿੱਗਣ ਕਾਰਨ ਭਾਜਪਾ ਵਿਧਾਇਕ ਦੇ ਬੇਟੇ ਸਣੇ 7 ਵਿਦਿਆਰਥੀਆਂ ਦੀ ਮੌਤ

ਮੁੰਬਈ- ਮਹਾਰਾਸ਼ਟਰ ਦੇ ਵਰਧਾ ਵਿਚ ਹੋਏ ਭਿਆਨਕ ਹਾਦਸੇ ਵਿਚ ਭਾਜਪਾ ਵਿਧਾਇਕ ਦੇ ਬੇਟੇ ਸਣੇ 7 ਮੈਡੀਕਲ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਹਾਦਸਾ ਸੋਮਵਾਰ ਦੇਰ…

ਮੁੰਬਈ- ਮਹਾਰਾਸ਼ਟਰ ਦੇ ਵਰਧਾ ਵਿਚ ਹੋਏ ਭਿਆਨਕ ਹਾਦਸੇ ਵਿਚ ਭਾਜਪਾ ਵਿਧਾਇਕ ਦੇ ਬੇਟੇ ਸਣੇ 7 ਮੈਡੀਕਲ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ। ਹਾਦਸਾ ਸੋਮਵਾਰ ਦੇਰ ਰਾਤ ਹੋਇਆ। ਜਾਣਕਾਰੀ ਮੁਤਾਬਕ ਸੇਲਸੁਰਾ ਸਿਵਾਰ ਤੋਂ ਲੰਘਦੇ ਸਮੇਂ ਵਿਦਿਆਰਥੀਆਂ ਦੀ ਗੱਡੀ ਦੇ ਸਾਹਮਣੇ ਜੰਗਲੀ ਜਾਨਵਰ ਆ ਗਿਆ। ਉਸ ਨੂੰ ਬਚਾਉਣ ਦੇ ਚੱਕਰ ਵਿਚ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਤੇ ਪੁਲ ਤੋੜਦੇ ਹੋਏ ਖੱਡ ਵਿਚ ਡਿੱਗ ਗਈ।

Also Read: ਚੰਡੀਗੜ੍ਹ ‘ਚ ਛੋਟੇ ਦੁਕਾਨਦਾਰਾਂ ਨੂੰ ਮਿਲੇਗੀ ਰਾਹਤ, ਵਿਆਹਾਂ ‘ਚ ਜ਼ਿਆਦਾ ਗੈਸਟ ਬੁਲਾਉਣ ਨੂੰ ਦਿੱਤੀ ਜਾ ਸਕਦੀ ਹੈ ਮਨਜ਼ੂਰੀ 

ਹਾਦਸਾ ਵਰਧਾ ਦੇ ਨੇੜੇ ਹਾਈਵੇਅ ਤੁਲਜਾਪੁਰ ਉੱਤੇ ਸੇਲਸੁਰਾ ਸ਼ਿਵਾਰਾ ਵਿਚ ਹੋਇਆ। ਗੱਡੀ ਵਿਚ ਸਵਾਰ ਸਾਰੇ 7 ਵਿਦਿਆਰਥੀ ਸਵਾਂਗੀ ਮੇਘੇ ਮੈਡੀਕਲ ਕਾਲਜ ਵਿਚ ਪੜਦੇ ਸਨ। ਉਹ ਯਵਤਮਾਲ ਵਿਚ ਸਵਾਂਗੀ ਮੇਘੇ ਪਰਤ ਰਹੇ ਸਨ। ਐੱਸਪੀ ਪ੍ਰਸ਼ਾਂਤ ਹੋਲਕਰ ਨੇ ਦੱਸਿਆ ਕਿ ਹਾਦਸਾ ਰਾਤ ਤਕਰੀਬਨ 11:30 ਵਜੇ ਹੋਇਆ। ਮਰਨ ਵਾਲਿਆਂ ਵਿਚ ਤਰੋਡਾ ਵਿਧਾਨ ਸਭਾ ਹਲਕੇ ਦੇ ਭਾਜਪਾ ਵਿਧਾਇਕ ਵਿਜੇ ਰਹਾਂਗਡਾਲੇ ਦਾ ਬੇਟਾ ਆਵਿਸ਼ਕਾਰ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਇਸ ਹਾਦਸੇ ਵਿਚ ਨੀਰਜ ਚੌਹਾਨ, ਨਿਤੀਸ਼ ਸਿੰਘ, ਵਿਵੇਕ ਨੰਦਨ, ਪ੍ਰਤਯੁਸ਼ ਸਿੰਘ, ਸ਼ੁਭਮ ਜੈਸਵਾਲ ਤੇ ਪਵਨ ਸ਼ਕਤੀ ਸ਼ਾਮਲ ਹਨ।

Leave a Reply

Your email address will not be published. Required fields are marked *