ਮੱਧ ਪ੍ਰਦੇਸ਼ : ਮਹਿਲਾ ਸਣੇ 3 ਬੱਚਿਆਂ ਦੀਆਂ ਲਾਸ਼ਾਂ ਮਿਲਣ ਨਾਲ ਦਹਿਸ਼ਤ, ਪੁਲਸ ਜਾਂਚ ਜਾਰੀ

ਟੀਕਮਗੜ੍ਹ (ਇਂਟ.)-  ਖਰਗਾਪੁਰ ਥਾਣਾ ਖੇਤਰ (Police Station) ਦੇ ਗ੍ਰਾਮ ਖਰਾਂ ਨੇੜੇ ਇਕ ਖੂਹ ਵਿਚੋਂ ਮਹਿਲਾ ਨੇ ਆਪਣੇ ਤਿੰਨ ਬੱਚਿਆਂ ਸਣੇ ਖੁਦਕੁਸ਼ੀ ਕਰ ਲਈ। ਘਟਨਾ ਦੀ…

ਟੀਕਮਗੜ੍ਹ (ਇਂਟ.)-  ਖਰਗਾਪੁਰ ਥਾਣਾ ਖੇਤਰ (Police Station) ਦੇ ਗ੍ਰਾਮ ਖਰਾਂ ਨੇੜੇ ਇਕ ਖੂਹ ਵਿਚੋਂ ਮਹਿਲਾ ਨੇ ਆਪਣੇ ਤਿੰਨ ਬੱਚਿਆਂ ਸਣੇ ਖੁਦਕੁਸ਼ੀ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਖੇਤਰ ਵਿਚ ਦਹਿਸ਼ਤ ਵਾਲਾ ਮਾਹੌਲ ਸੀ। ਖੂਹ ਵਿਚ ਲਾਸ਼ ਮਿਲਣ ਦੀ ਸੂਚਨਾ ਤੋਂ ਬਾਅਦ ਖਰਗਾਪੁਰ ਅਤੇ ਬਲਦੇਵਗੜ੍ਹ ਥਾਣਿਆਂ ਦੀ ਪੁਲਿਸ (Police) ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਲਦੇਵਗੜ੍ਹ ਥਾਣੇ ਦੇ ਇੰਚਾਰਜ ਇੰਸਪੈਕਟਰ ਅਮਿਤ ਸਾਹੂ (Inspector in charge Amit Sahu) ਨੇ ਦੱਸਿਆ ਕਿ ਘਟਨਾ ਜ਼ਿਲ੍ਹਾ ਹੈੱਡ ਕੁਆਰਟਰ (District Headquarters) ਤੋਂ 35 ਕਿਲੋਮੀਟਰ ਦੂਰ ਕਾਸ਼ੀ ਮਾਜਰਾ ਪਿੰਡ ਦੀ ਹੈ।

Drawing on well water - DTNext.in

Read this- ਨੇਪਾਲ ਦੇ ਨਵੇਂ ਪ੍ਰਧਾਨ ਮੰਤਰੀ ਹੋਣਗੇ ਸ਼ੇਰ ਬਹਾਦੁਰ, ਸੁਪਰੀਮ ਕੋਰਟ ਦਾ ਹੁਕਮ-ਦੋ ਦਿਨਾਂ ਵਿਚ ਹੋਵੇ ਨਿਯੁਕਤੀ

ਉਨ੍ਹਾਂ ਦੱਸਿਆ ਕਿ ਐਤਵਾਰ ਸ਼ਾਮ ਨੂੰ ਪੁਲਿਸ ਨੂੰ ਇਕ ਵਿਅਕਤੀ ਨੇ ਸ਼ਿਕਾਇਤ ਦਿੱਤੀ ਕਿ ਉਸ ਦੀ ਪਤਨੀ ਅਤੇ ਤਿੰਨ ਬੱਚੇ ਲਾਪਤਾ ਹਨ। ਜਦੋਂ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਇਸ ਦੌਰਾਨ ਕਾਸ਼ੀ ਮਾਜਰਾ ਪਿੰਡ ‘ਚ ਸੋਮਵਾਰ ਤੜਕੇ ਪਤਨੀ ਅਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਖੂਹ ‘ਚ ਤੈਰਦੀਆਂ ਮਿਲੀਆਂ। ਬੱਚਿਆਂ ‘ਚ 6 ਅਤੇ 3 ਸਾਲ ਦੇ 2 ਲੜਕੇ ਅਤੇ ਇਕ ਸਾਲ ਦੀ ਲੜਕੀ ਸ਼ਾਮਲ ਹੈ। ਸਾਹੂ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਨੇ ਦਾਅਵਾ ਕੀਤਾ ਕਿ ਮਹਿਲਾ ਮਾਨਸਿਕ ਤੌਰ ‘ਤੇ ਬੀਮਾਰ ਸੀ ਅਤੇ ਉਸ ਦਾ ਇਲਾਜ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ‘ਚ ਜਾਂਚ ਜਾਰੀ ਹੈ ਅਤੇ ਜਾਂਚ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਸ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *