ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਮੱਧ ਪ੍ਰਦੇਸ਼ ਵਿਚ ਕਾਂਗਰਸ ਦੀਆਂ ਮੁਸਕਿਲਾਂ ਵਧੀਆ ਹੋਈਆਂ ਨਜ਼ਰ ਆ ਰਹੀਆਂ ਹਨ। ਦਰਅਸਲ ਮੱਧ ਪ੍ਰਦੇਸ ‘ਚ ਕਾਂਗਰਸ ਸਰਕਾਰ ਦੇ ਆਪਣੇ ਹੀ ਵਿਧਾਇਕਾ ਨੇ ਬਗਾਵਤ ਕਰ ਦਿੱਤੀ ਹੈ ਅਤੇ ਪਾਰਟੀ ਦੇ ਵੱਡੇ ਲੀਡਰ ਮੰਨੇ ਜਾਂਦੇ ਜੋਤੀਰਾਦਿਤਿਆ ਸਿੰਧੀਆ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨਾਲ ਕਾਂਗਰਸ ਪਾਰਟੀ ਦੇ 20 ਹੋਰ ਬਾਗੀ ਵਿਧਾਇਕ ਆਪਣਾ ਅਸਤੀਫ਼ਾ ਦੇ ਸਕਦੇ ਹਨ ਜਿਸ ਕਰਕੇ ਮੱਧ ਪ੍ਰਦੇਸ਼ ਵਿਚ ਕਾਂਗਰਸ ਦੀ ਸਰਕਾਰ ਗਿਰ ਸਕਦੀ ਹੈ ਅਤੇ ਭਾਜਪਾ ਆਪਣੀ ਸਰਕਾਰ ਬਨਾਉਣ ਦਾ ਦਾਅਵਾ ਵੀ ਪੇਸ਼ ਕਰ ਸਕਦੀ ਹੈ।
— Jyotiraditya M. Scindia (@JM_Scindia) March 10, 2020
ਦਰਅਸਲ ਜੋਤੀਰਾਦਿਤਿਆ ਸਿੰਧੀਆ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਤੋਂ ਨਿਰਾਸ਼ ਚੱਲ ਰਹੇ ਸਨ ਅਤੇ ਇਸੇ ਵਿਚਾਲੇ ਅੱਜ ਉਨ੍ਹਾਂ ਨੇ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ ਅਤੇ ਫਿਰ ਅਮਿਤ ਸ਼ਾਹ ਉਨ੍ਹਾਂ ਨੂੰ ਪੀਐਮ ਮੋਦੀ ਨਾਲ ਮਿਲਵਾਉਣ ਲਈ ਲੈ ਕੇ ਗਏ। ਇਸ ਤੋਂ ਬਾਅਦ ਸਿੰਧੀਆ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਜਿਸ ਦੀ ਪੁਸ਼ਟੀ ਉਨ੍ਹਾਂ ਨੇ ਟਵੀਟ ਕਰਕੇ ਦਿੱਤੀ ਹੈ।
ਮੰਨਿਆ ਇਹੀ ਜਾ ਰਿਹਾ ਹੈ ਕਿ ਉਹ ਅੱਜ ਹੀ ਸ਼ਾਮ 6 ਵਜੇ ਤੱਕ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਅਤੇ ਇਸ ਦੇ ਬਦਲੇ ਭਾਜਪਾ ਉਨ੍ਹਾਂ ਇਕ ਵੱਡੇ ਅਹੁਦੇ ਨਾਲ ਨਿਵਾਜ ਸਕਦੀ ਹੈ। ਸਿੰਧੀਆ ਦੇ ਖੇਮੇ ਦੇ 20 ਵਿਧਾਇਕ ਵੀ ਪਾਰਟੀ ਤੋਂ ਅਸਤੀਫਾ ਦੇ ਕੇ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ ਜਿਸ ਦੇ ਚਲਦਿਆਂ ਸੂਬੇ ਵਿਚ ਕਾਂਗਰਸ ਦੀ ਸਰਕਾਰ ਗਿਰਨੀ ਤੈਅ ਮੰਨੀ ਜਾ ਰਹੀ ਹੈ ਕਿਉਂਕਿ ਇਸ ਵੇਲੇ ਕਾਂਗਰਸ ਕੋਲ 228 ਵਿਧਾਨ ਸਭਾ ਸੀਟਾਂ ਵਿਚੋਂ 114 ਵਿਧਾਇਕ ਹਨ ਅਤੇ ਸਰਕਾਰ ਬਨਾਉਣ ਲਈ 115 ਸੀਟਾਂ ਦੀ ਲੋੜ ਹੁੰਦੀ ਹੈ ਜਿਸ ਕਰਕੇ ਕਾਂਗਰਸ ਨੂੰ 4 ਅਜਾਦ ਅਤੇ 2 ਬਹੁਜਨ ਸਮਾਜ ਪਾਰਟੀ ਅਤੇ 1 ਬਹੁਜਨ ਸਮਾਜਵਾਦੀ ਪਾਰਟੀ ਦੇ ਵਿਧਾਇਕ ਦਾ ਸਮੱਰਥਨ ਪ੍ਰਾਪਤ ਹੈ ਉੱਥੇ ਹੀ ਭਾਜਪਾ ਕੋਲ 107 ਵਿਧਾਇਕ ਹਨ ਜਿਸ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਬਾਗੀ ਵਿਧਾਇਕਾਂ ਦੇ ਸਮੱਰਥਨ ਨਾਲ ਭਾਜਪਾ ਮੁੜ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ।

