ਸੜਕਾਂ ‘ਤੇ ਹੁਲੜਬਾਜੀ ਕਰਕੇ ਹੋਲੀ ਮਨਾਉਣ ਵਾਲਿਆਂ ਦੀ ਪੁੁਲਿਸ ਨੇ ਲਿਆਂਦੀ ਸ਼ਾਮਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਪੂਰੇ ਦੇਸ਼ ਵਿਚ ਹੋਲੀ ਦਾ ਤਿਉਹਾਰ ਬੜੀ ਦੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਇਕ-ਦੂਜੇ ਨੂੰ ਰੰਗ ਲਗਾ ਕੇ ਹੋਲੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਅੱਜ ਪੂਰੇ ਦੇਸ਼ ਵਿਚ ਹੋਲੀ ਦਾ ਤਿਉਹਾਰ ਬੜੀ ਦੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਲੋਕ ਇਕ-ਦੂਜੇ ਨੂੰ ਰੰਗ ਲਗਾ ਕੇ ਹੋਲੀ ਦੀਆਂ ਵਧਾਈਆਂ ਦੇ ਰਹੇ ਹਨ ਪਰ ਅੱਜ ਦੇ ਦਿਨ ਸੜਕਾਂ ਉੱਤੇ ਹੁਲੜਬਾਜੀ ਅਤੇ ਨਿਯਮਾਂ ਦੀ ਉਲੱਘਣਾ ਕਰਕੇ ਹੋਲੀ ਮਨਾਉਂਦੇ ਹੋਏ ਨੌਜਵਾਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਰਾਜਪੁਰਾ ਵਿਖੇ ਪੁਲਿਸ ਨੇ ਨਾਕਾ ਲਗਾਇਆ ਅਤੇ ਅਜਿਹੇ ਹੁਲੜਬਾਜਾਂ ਉੱਤੇ ਕਸੰਜਾ ਕਸਿਆ।

ਜਾਣਕਾਰੀ ਅਨੁਸਾਰ ਪਟਿਆਲਾ ਜਿਲ੍ਹੇ ਦੇ ਅਧੀਨ ਪੈਦੇ ਰਾਜਪੁਰਾ ਹਲਕਾ ਵਿਚ ਪੁਲਿਸ ਨੇ ਸ਼ਹਿਰ ਦੇ ਮੁੱਖ ਚੌਕ ਉੱਤੇ ਨਾਕਾ ਲਗਾਇਆ ਅਤੇ ਦੋ ਪਈਆਂ ਵਹਾਨਾਂ ਉੱਤੇ ਸਵਾਰ ਹੋ ਕੇ ਸੜਕਾਂ ‘ਤੇ ਹੜਦੁੰਗ ਮਚਾ ਰਹੇ ਨੌਜਵਾਨਾਂ ਦੇ ਵਾਹਨਾਂ ਦਾ ਚਲਾਨ ਕੱਟਿਆ ਅਤੇ ਕਾਗਜ਼ ਪੱਤਰ ਪੂਰੇ ਨਾ ਹੋਣ ਉੱਤੇ ਕੁੱਝ ਵਾਹਨ ਜਬਤ ਵੀ ਕੀਤੇ ਗਏ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਹੋਲੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਅੱਜ ਬਿਲਕੁੱਲ ਚੌਕਸ ਸੀ ਅਤੇ ਸੜਕਾਂ ਨਿਯਮਾਂ ਦੀ ਉਲੱਘਣਾ ਕਰਕੇ ਹੋਲੀ ਮਨਾਉਣ ਵਾਲੇ ਨੌਜਵਾਨਾਂ ਦੇ ਚਲਾਨ ਕੱਟੇ ਗਏ ਹਨ। ਪੁਲਿਸ ਦਾ ਕਹਿਣਾ ਸੀ ਕਿ ਕਈ ਨੌਜਵਾਨ ਹੁਲੜਬਾਜੀ ਕਰਦੇ ਹੋਏ ਬੁਲਟਾਂ ਦੇ ਪਟਾਕੇ ਮਰਵਾਉਂਦੇ ਹਨ ਅਤੇ ਆਉਂਦੇ ਜਾਂਦੇ ਲੋਕਾਂ ਉੱਤੇ ਰੰਗ ਲਗਾਉਂਦੇ ਹਨ ਜਿਨ੍ਹਾਂ ਉੱਤੇ ਪੁਲਿਸ ਨੇ ਸਿੰਕਸਾ ਕਸਿਆ ਹੈ ਅਤੇ ਕਾਗਜ ਪੱਤਰ ਨਾ ਹੋਣ ਤੇ ਚਲਾਨ ਕੱਟ ਗਏ ਹਨ ਅਤੇ ਕਈ ਵਾਹਨਾਂ ਨੂੰ ਜਬਤ ਵੀ ਕੀਤਾ ਗਿਆ ਹੈ।

ਦੱਸ ਦਈਏ ਕਿ ਅਜਿਹੀ ਤਸਵੀਰਾਂ ਹਰ ਸਾਲ ਸਾਹਮਣੇ ਆਉਂਦੀਆਂ ਜਦੋਂ ਨੌਜਵਾਨ ਸ਼ਰੇਆਮ ਸੜਕ ਨਿਯਮਾਂ ਦੀ ਉਲੰਘਣਾਂ ਅਤੇ ਆਪਣੀ ਜਾਨ ਨੂੰ ਜੋਖਿਮ ਵਿਚ ਪਾ ਕੇ ਹੋਲੀ ਮਨਾਉਂਦੇ ਹਨ। ਲੋੜ ਹੈ ਇਸ ਰੰਗਾਂ-ਬਿਰੰਗਾ ਦੇ ਤਿਉਹਾਰ ਨੂੰ ਸੀਮਤ ਸੀਮਾਂ ਵਿਚ ਰਹਿ ਕੇ ਮਨਾਉਣ ਦੀ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।

 

 

Leave a Reply

Your email address will not be published. Required fields are marked *