ਲੁਧਿਆਣਾ : ਲੁਧਿਆਣਾ ‘ਚ ਰਾਤ ਸਮੇਂ ਇਕ ਵਿਅਕਤੀ ਨੇ ਥਾਣੇ ‘ਚ ਪੁਲਿਸ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਅਚਾਨਕ ਉਕਤ ਵਿਅਕਤੀ ਤਲਵਾਰ ਲੈ ਕੇ ਥਾਣੇ ਵਿਚ ਦਾਖਲ ਹੋ ਗਿਆ ਤੇ ਮੁਲਾਜ਼ਮਾਂ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਹੱਥ ਵਿਚ ਨੰਗੀ ਤਲਵਾਰ ਲੈ ਕੇ ਵਿਅਕਤੀ ਨੂੰ ਥਾਣੇ ਅੰਦਰ ਆਉਂਦਾ ਦੇਖ ਪੁਲਿਸ ਮੁਲਾਜ਼ਮ ਹੈਰਾਨ ਰਹਿ ਗਏ ਤੇ ਅਚਾਨਕ ਉਕਤ ਵਿਅਕਤੀ ਨੇ ਮੁਲਾਜ਼ਮਾਂ ‘ਤੇ ਤਲਵਾਰ ਚਲਾਉਣੀ ਸ਼ੁਰੂ ਕਰ ਦਿੱਤੀ। ਆਪਣਾ ਬਚਾਅ ਕਰਨ ਲਈ ਮੁਲਾਜ਼ਮ ਇੱਧਰ-ਉੱਧਰ ਭੱਜਣ ਲੱਗੇ। ਘਟਨਾ ਲੁਧਿਆਣਾ ਵਿਚ ਪੈਂਦੇ ਮੋਤੀ ਨਗਰ ਥਾਣੇ ਦੀ ਹੈ। ਇਸ ਵਾਰਦਾਤ ਦੀ ਵੀਡੀਓ ਵੀ ਥਾਣੇ ਤੋਂ ਸਾਹਮਣੇ ਆਈ ਹੈ। ਹਾਲਾਤ ਇਹ ਬਣ ਗਏ ਕਿ ਮੁਲਾਜ਼ਮਾਂ ਨੂੰ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣਾ ਪਿਆ। ਅੰਤ ਵਿਚ ਉਕਤ ਵਿਅਕਤੀ ਨੂੰ ਕਿਸੇ ਤਰ੍ਹਾਂ ਕਾਬੂ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਮਾਨਸਿਕ ਤੌਰ ‘ਤੇ ਬਿਮਾਰ ਹੈ। ਇਸ ਘਟਨਾ ਨੇ ਥਾਣਿਆਂ ਦੀ ਸੁਰੱਖਿਆ ‘ਤੇ ਵੀ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ। ਇਸ ਹਮਲੇ ਵਿਚ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ, ਜਦਕਿ ਹਮਲਾਵਰ ਵੀ ਜ਼ਖ਼ਮੀ ਹੋ ਗਿਆ ਹੈ। ਪੁਲਸ ਮੁਲਾਜ਼ਮਾਂ ਨੇ ਉਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ।
ਅਚਾਨਕ ਤਲਵਾਰ ਫੜ ਥਾਣੇ ‘ਚ ਘੁੱਸ ਆਇਆ ਵਿਅਕਤੀ, ਕਰ ਦਿੱਤੇ ਵਾਰ, ਜਾਨ ਬਚਾ ਭੱਜਣ ਲੱਗੇ ਪੁਲਿਸ ਮੁਲਾਜ਼ਮ
ਲੁਧਿਆਣਾ : ਲੁਧਿਆਣਾ ‘ਚ ਰਾਤ ਸਮੇਂ ਇਕ ਵਿਅਕਤੀ ਨੇ ਥਾਣੇ ‘ਚ ਪੁਲਿਸ ਵਾਲਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਅਚਾਨਕ ਉਕਤ ਵਿਅਕਤੀ ਤਲਵਾਰ ਲੈ ਕੇ…
