Gold and silver Price : ਡਿੱਗੀਆਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ, ਆਈ ਭਾਰੀ ਗਿਰਾਵਟ

Gold and silver Price : ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਲੋਕਾਂ ਨੂੰ ਇਸ ਉਤੇ ਵਿਸ਼ਵਾਸ ਕਰਨਾ ਵੀ ਬਹੁਤ ਔਖਾ ਹੋ…

Gold and silver Price : ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ। ਲੋਕਾਂ ਨੂੰ ਇਸ ਉਤੇ ਵਿਸ਼ਵਾਸ ਕਰਨਾ ਵੀ ਬਹੁਤ ਔਖਾ ਹੋ ਰਿਹਾ ਹੈ। ਸੋਨਾ 3200 ਰੁਪਏ ਤੇ ਚਾਂਦੀ 7800 ਰੁਪਏ ਸਸਤੀ ਹੋ ਗਈ ਹੈ। ਕੀਮਤਾਂ ਵਿਚ ਇਹ ਭਾਰੀ ਗਿਰਾਵਟ ਪਿਛਲੇ ਇਕ ਮਹੀਨੇ ਵਿਚ ਦੇਖਣ ਨੂੰ ਮਿਲੀ ਹੈ।
ਪਿਛਲੇ ਇਕ ਮਹੀਨੇ ‘ਚ ਸੋਨਾ ਆਪਣੇ ਰਿਕਾਰਡ ਪੱਧਰ ਤੋਂ 4.25 ਫੀਸਦੀ ਡਿੱਗਿਆ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ ‘ਚ 8 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਪਿਛਲੇ ਇੱਕ ਮਹੀਨੇ ਵਿੱਚ ਸੋਨਾ ਆਪਣੇ ਰਿਕਾਰਡ ਲੈਵਲ ਤੋਂ 3200 ਰੁਪਏ ਤੱਕ ਟੁੱਟ ਚੁੱਕਾ ਹੈ। ਇਸ ਦੇ ਨਾਲ ਹੀ ਚਾਂਦੀ ਵੀ 7800 ਰੁਪਏ ਤੋਂ ਜ਼ਿਆਦਾ ਸਸਤੀ ਹੋ ਗਈ ਹੈ।
ਸੋਨੇ ਦੀ ਗੱਲ ਕਰੀਏ ਤਾਂ 20 ਮਈ ਨੂੰ MCX ‘ਤੇ ਸੋਨੇ ਨੇ 74,777 ਰੁਪਏ ਦਾ ਹਾਈ ਲੈਵਲ ਰਿਕਾਰਡ ਬਣਾਇਆ ਸੀ। ਉਥੇ ਹੀ ਮੰਗਲਵਾਰ ਨੂੰ ਸੋਨਾ ਦਿਨ ਦੇ ਸਭ ਤੋਂ ਹੇਠਲੇ ਪੱਧਰ 71,590 ਰੁਪਏ ‘ਤੇ ਪਹੁੰਚ ਗਿਆ। ਇਸ ਦਾ ਮਤਲਬ ਹੈ ਕਿ ਸੋਨੇ ਦੀ ਕੀਮਤ 3,187 ਰੁਪਏ ਯਾਨੀ 4.28 ਫੀਸਦੀ ਸਸਤੀ ਹੋ ਗਈ ਹੈ।
ਦੂਜੇ ਪਾਸੇ ਸੋਨੇ ਦੇ ਮੁਕਾਬਲੇ ਚਾਂਦੀ ਦੀ ਕੀਮਤ ਵਿੱਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਅੰਕੜਿਆਂ ਮੁਤਾਬਕ 29 ਮਈ ਨੂੰ ਚਾਂਦੀ ਨੇ 96,493 ਰੁਪਏ ਦੀ ਨਵੀਂ ਉਚਾਈ ਕਾਇਮ ਕੀਤੀ ਸੀ। ਜੋ ਮੰਗਲਵਾਰ ਨੂੰ 88,667 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚ ਗਈ। ਇਸ ਦਾ ਮਤਲਬ ਹੈ ਕਿ ਚਾਂਦੀ ਦੀਆਂ ਕੀਮਤਾਂ ਵਿੱਚ 8.11 ਫੀਸਦੀ ਯਾਨੀ ਕਿ 7,826 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਸਮੇਂ ਲੋਕ ਆਪਣਾ ਪੁਰਾਣਾ ਸੋਨਾ ਵੇਚ ਰਹੇ ਹਨ ਅਤੇ ਮੁਨਾਫਾ ਕਮਾ ਰਹੇ ਹਨ।

Leave a Reply

Your email address will not be published. Required fields are marked *