ਲੁਧਿਆਣਾ ਜੇਲ੍ਹ ਗੋਲੀਕਾਂਡ ਮਾਮਲਾ, ਡੀਸੀ ਤੇ ਏਡੀਸੀਪੀ ਨੇ ਲਿਆ ਜਾਇਜ਼ਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਸੈਂਟਰਲ ਜੇਲ੍ਹ ਦੇ ਵਿੱਚ ਹੋਏ ਗੋਲੀਕਾਂਡ ਤੋਂ ਬਾਅਦ ਡੀਸੀ ਨੇ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਮੌਜੂਦ ਡੀਸੀ ਪ੍ਰਦੀਪ ਅਗਰਵਾਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੁਧਿਆਣਾ ਸੈਂਟਰਲ ਜੇਲ੍ਹ ਦੇ ਵਿੱਚ ਹੋਏ ਗੋਲੀਕਾਂਡ ਤੋਂ ਬਾਅਦ ਡੀਸੀ ਨੇ ਸਥਿਤੀ ਦਾ ਜਾਇਜ਼ਾ ਲਿਆ | ਇਸ ਮੌਕੇ ਮੌਜੂਦ ਡੀਸੀ ਪ੍ਰਦੀਪ ਅਗਰਵਾਲ ਤੇ ਏਡੀਸੀਪੀ ਸੁਰਿੰਦਰ ਲਾਂਬਾ ਨੇ ਕਿਹਾ ਕਿ ਸਥਿਤੀ ਕੰਟਰੋਲ ਵਿੱਚ ਹੈ | ਪਰ ਜੇਲ੍ਹ ਦੇ ਅੰਦਰ ਕੀ ਹੋਇਆ, ਕਿਵੇਂ ਹੋਇਆ, ਇਸ ਬਾਰੇ ਪੁਲਿਸ ਹੁਣ ਤੱਕ ਕੁਝ ਨਹੀਂ ਕਹਿ ਰਹੀ |

ਡੀਸੀ ਨੇ ਇਹ ਵੀ ਖੁਲਾਸਾ ਕੀਤਾ ਕਿ ਪੁਲਿਸ ਦੀ ਗੱਡੀ ਨੂੰ ਵੀ ਕੈਦੀਆਂ ਵੱਲੋਂ ਅੱਗ ਲਗਾਈ ਗਈ ਹੈ | ਓਥੇ ਹੀ ਕੈਦੀਆਂ ਵੱਲੋਂ ਸਿਲੰਡਰ ਨੂੰ ਬਲਾਸਟ ਕਰਨ ਦੇ ਵੀ ਕੋਸ਼ਿਸ਼ ਕੀਤੀ ਗਈ ਹੈ, ਕੈਦੀਆਂ ਕੋਲ ਮੋਬਾਈਲ ਫੋਨ ਕਿਵੇਂ ਆਏ | ਇਸ ਬਾਰੇ ਡੀਸੀ ਨੇ ਜਾਂਚ ਕਰਨ ਦੀ ਗੱਲ ਆਖੀ ਹੈ | ਹੰਗਾਮੇ ਦੌਰਾਨ ਕਿੰਨੇ ਕੈਦੀ ਫਰਾਰ ਹੋਏ ਨੇ | ਇਸ ਬਾਰੇ ਵੀ ਜੇਲ੍ਹ ਪ੍ਰਸ਼ਾਸਨ ਨੂੰ ਹਾਲੇ ਤੱਕ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ |

Watch Video

https://youtu.be/myVOlL42mSA

Leave a Reply

Your email address will not be published. Required fields are marked *