ਜਲੰਧਰ : ਪੰਜਾਬ (Punjab) ਦੇ ਜਲੰਧਰ (Jalandhar) ਸ਼ਹਿਰ ਵਿਚ ਇਨੀਂ ਦਿਨੀਂ ਮੁਲਾਜ਼ਮਾਂ ਦੇ ਧਰਨੇ ਚੱਲ ਰਹੇ ਹਨ,ਪਰ ਇਸ ਵਿਚਾਲੇ ਇਕ ਲੜਕੀ ਦੇ ਵੀ ਧਰਨੇ ‘ਤੇ ਬੈਠਣ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਨੂੰ ਪਿਆਰ ਵਿਚ ਧੋਖਾ ਮਿਲਿਆ ਹੈ ਅਤੇ ਹੁਣ ਉਹ ਆਪਣੇ ਪ੍ਰੇਮੀ ਪਤੀ ਦੇ ਘਰ ਦੇ ਬਾਹਰ ਪੱਕਾ ਮੋਰਚਾ ਲਗਾ ਕੇ ਬੈਠ ਗਈ ਹੈ। ਪੀੜਤਾ ਨੇਹਾ ਦਾ ਖੁਰਲਾ ਕਿੰਗਰਾ ਦੇ ਇਕ ਨੌਜਵਾਨ ਸ਼ਿਵੇਂਦਰ ਨਾਲ ਪ੍ਰੇਮ ਸਬੰਧ ਸਨ। ਦੋਵੇਂ ਲਿਵ-ਇਨ (Live-in) ਵਿਚ ਰਹਿੰਦੇ ਰਹੇ, ਪਰ ਜਦੋਂ ਵਿਆਹ ਦੀ ਗੱਲ ਆਈ ਤਾਂ ਪ੍ਰੇਮੀ ਧੋਖੇਬਾਜ਼ ਨਿਕਲਿਆ। ਇਸ ਤੋਂ ਬਾਅਦ ਉਹ ਲੜਕੀ ਨੂੰ ਛੱਡ ਕੇ ਆਪਣੇ ਘਰ ਭੱਜ ਗਿਆ। ਪਰ ਲੜਕੀ ਨੇ ਵੀ ਹਾਰ ਨਹੀਂ ਮੰਨੀ ਅਤੇ ਉਹ ਵੀ ਉਸ ਦੇ ਘਰ ਦੇ ਬਾਹਰ ਆ ਕੇ ਬੈਠ ਗਈ ਹੈ। Also Read : ਸੁਖਬੀਰ ਬਾਦਲ ਨੇ ਸ਼ਾਮ ਚੁਰਾਸੀ ਤੋਂ ਉਮੀਦਵਾਰ ਇੰਜੀਨੀਅਰ ਮਹਿੰਦਰ ਸਿੰਘ ਦੇ ਹੱਕ ਵਿਚ ਕੀਤਾ ਪ੍ਰਚਾਰ

ਪਿਛਲੇ ਤਿੰਨ ਦਿਨਾਂ ਤੋਂ ਲੜਕੀ ਠੰਡੀਆਂ ਰਾਤਾਂ ਵੀ ਧੋਖੇਬਾਜ਼ ਪ੍ਰੇਮੀ ਦੇ ਘਰ ਦੇ ਬਾਹਰ ਹੀ ਗੁਜ਼ਾਰ ਰਹੀ ਹੈ। ਲੜਕੀ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ ਚਾਹੀਦਾ ਹੈ। ਉਹ ਇਨਸਾਫ ਮਿਲਣ ਤੱਕ ਇਥੇ ਹੀ ਬੈਠੀ ਰਹੇਗੀ। ਚਾਹੇ ਠੰਡ ਵਿਚ ਉਸ ਦੀ ਮੌਤ ਹੀ ਕਿਉਂ ਨਾ ਹੋ ਜਾਵੇ। ਲੜਕੀ ਦੇ ਅਜਿਹੇ ਤੇਵਰਾਂ ਨੂੰ ਦੇਖ ਕੇ ਲੜਕਾ ਅਤੇ ਉਸ ਦੇ ਪਰਿਵਾਰ ਵਾਲੇ ਉਥੋਂ ਫਰਾਰ ਹੋ ਗਏ ਅਤੇ ਘਰ ਨੂੰ ਤਾਲਾ ਲਗਾ ਦਿੱਤਾ। ਦਰਅਸਲ ਦੋਹਾਂ ਵਿਚਾਲੇ ਜਾਤੀ ਨੂੰ ਲੈ ਕੇ ਵੀ ਝਗੜਾ ਹੈ। ਲੜਕੇ ਦਾ ਪਰਿਵਾਰ ਨਹੀਂ ਚਾਹੁੰਦਾ ਕਿ ਉਹ ਇੰਟਰਕਾਸਟ ਮੈਰਿਜ ਕਰੇ।

ਪੀੜਤਾ ਨੇਹਾ ਨੇ ਕਿਹਾ ਕਿ ਜਦੋਂ ਦੋਹਆਂ ਵਿਚ ਪ੍ਰੇਮ ਹੋਇਆ ਤਾਂ ਲੜਕੇ ਸ਼ਿਵੇਂਦਰ ਨੇ ਉਸ ਨੂੰ ਵੱਡੇ-ਵੱਡੇ ਸਪਨੇ ਦਿਖਾਏ ਅਤੇ ਵਿਆਹ ਦਾ ਝਾਂਸਾ ਦਿੱਤਾ। ਇਸ ਤੋਂ ਬਾਅਦ ਉਹ ਲਿਵ-ਇਨ ਵਿਚ ਉਸ ਦੇ ਨਾਲ ਰਹਿਣ ਲੱਗੀ। ਕੁਝ ਮੇਰੇ ਜਾਨਣ ਵਾਲਿਆਂ ਨੇ ਹੀ ਦੱਸਿਆ ਕਿ ਲੜਕੇ ਦੇ ਦੋਸਤ ਠੀਕ ਨਹੀਂ ਅਤੇ ਉਹ ਕਈ ਲੜਕੀਆਂ ਦੇ ਨਾਲ ਖੇਡ ਚੁੱਕੇ ਹਨ। ਪਰ ਉਸ ਨੇ ਲੋਕਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਨਹੀਂ ਕੀਤਾ ਅਤੇ ਸ਼ਿਵੇਂਦਰ ‘ਤੇ ਪੂਰਾ ਭਰੋਸਾ ਬਣਾਈ ਰੱਖਿਆ। ਪਰ ਲੋਕਾਂ ਦੀ ਗੱਲ ਸੱਚ ਨਿਕਲੀ। ਸ਼ਿਵੇਂਦਰ ਨੇ ਮੈਨੂੰ ਨੀਂਦ ਦੀਆਂ ਗੋਲੀਆਂ ਖਵਾ ਦਿੱਤੀਆਂ ਅਤੇ ਮੇਰੇ ਨਾਲ ਗਲਤ ਕੰਮ ਕਰਨ ਤੋਂ ਬਾਅਦ ਉਸ ਨੇ ਮੈਨੂੰ ਆਪਣੇ ਵੂਮੇਨਾਈਜ਼ਰ ਦੋਸਤਾਂ ਸਾਹਮਣੇ ਪਰੋਸਣ ਦੀ ਵੀ ਕੋਸ਼ਿਸ਼ ਕੀਤੀ। ਪਰ ਉਹ ਇਸ ਵਿਚ ਸਫਲ ਨਹੀਂ ਹੋ ਸਕਿਆ। ਉਹ ਮੈਨੂੰ ਆਪਣੇ ਦੋਸਤਾਂ ਅੱਗੇ ਪਰੋਸ ਕੇ ਮੇਰੀ ਵੀਡੀਓ ਬਣਾ ਕੇ ਮੈਨੂੰ ਬਦਨਾਮ ਕਰਨਾ ਚਾਹੁੰਦਾ ਸੀ। ਉਸ ਨੇ ਅਜਿਹਾ ਮੇਰੇ ਤੋਂ ਪਿੱਛਾ ਛੁਡਾਉਣ ਲਈ ਕੀਤਾ ਸੀ। ਇਸ ਤੋਂ ਬਾਅਦ ਉਹ ਗਾਇਬ ਹੋ ਗਿਆ। ਮੈਨੂੰ ਜਦੋਂ ਪਤਾ ਲੱਗਾ ਕਿ ਉਹ ਖੁਰਲਾ ਕਿੰਗਰਾ ਵਿਚ ਆਪਣੇ ਘਰ ‘ਤੇ ਹੈ ਤਾਂ ਉਹ ਇਥੇ ਆ ਕੇ ਬੈਠ ਗਈ। Also Read : CM ਚੰਨੀ ਨੇ ਪੁਗਾਏ ਪਤਨੀ ਦੇ ਬੋਲ; ਆਸ਼ਾ ਵਰਕਰਾਂ ਲਈ ਕੀਤਾ ਵੱਡਾ ਐਲਾਨ, ਭਾਵੁਕ ਹੋਈ ਮਿਸਿਜ਼ ਚੰਨੀ
ਲੜਕੀ ਦਾ ਕਹਿਣਾ ਹੈ ਕਿ ਉਹ ਥਾਣੇ ਤੋਂ ਲੈ ਕੇ ਕਚਹਿਰੀਆਂ ਤੱਕ ਹਰ ਥਾਂ ਸ਼ਿਕਾਇਤਾਂ ਦੇ ਕੇ ਹਾਰ ਚੁੱਕੀ ਹੈ। ਪਰ ਉਸ ਨੂੰ ਕਿਤੋਂ ਵੀ ਇਨਸਾਫ ਨਹੀਂ ਮਿਲਿਆ ਹੈ। ਉਹ ਜਿੱਥੇ ਜਾ ਕੇ ਸ਼ਿਕਾਇਤ ਦਿੰਦੀ ਹੈ। ਆਪਣੇ ਨਾਲ ਹੋਏ ਧੋਖੇ ਬਾਰੇ ਦੱਸਦੀ ਹੈ ਤਾਂ ਉਸ ਦੀ ਗੱਲ ਨੂੰ ਟਾਲ ਦਿੱਤਾ ਜਾਂਦਾ ਹੈ। ਥਾਣੇ ਵਿਚ ਜਾਂਦੀ ਹੈ ਤਾਂ ਸ਼ਿਕਾਇਤ ਰੱਖ ਲਈ ਜਾਂਦੀ ਹੈ, ਪਰ ਕਾਰਵਾਈ ਨਹੀਂ ਹੁੰਦੀ। ਜਦੋਂ ਦੁਬਾਰਾ ਜਾ ਕੇ ਪੁੱਛਦੀ ਹੈ ਤਾਂ ਅੱਗੋਂ ਇਕ ਹੀ ਜਵਾਬ ਮਿਲਦਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਦਾ ਕਹਿਣਾ ਹੈ ਕਿ ਉਸ ਦੀ ਸ਼ਿਕਾਇਤ ‘ਤੇ ਕੁਝ ਨਹੀਂ ਹੋ ਰਿਹਾ ਹੈ। ਇਸ ਲਈ ਹਾਰ ਕੇ ਉਸ ਨੂੰ ਲੜਕੇ ਦੇ ਘਰ ਦੇ ਬਾਹਰ ਧਰਨਾ ਲਗਾਉਣਾ ਪਿਆ।


