CM ਚੰਨੀ ਨੇ ਪੁਗਾਏ ਪਤਨੀ ਦੇ ਬੋਲ; ਆਸ਼ਾ ਵਰਕਰਾਂ ਲਈ ਕੀਤਾ ਵੱਡਾ ਐਲਾਨ, ਭਾਵੁਕ ਹੋਈ ਮਿਸਿਜ਼ ਚੰਨੀ

ਸ੍ਰੀ ਚਮਕੌਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਹਲਕੇ ਸ੍ਰੀ ਚਮਕੌਰ ਸਾਹਿਬ ਵਿਖੇ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਗਿਆ। ਪੰਜਾਬ ਸਰਕਾਰ ਵਲੋਂ…

ਸ੍ਰੀ ਚਮਕੌਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਹਲਕੇ ਸ੍ਰੀ ਚਮਕੌਰ ਸਾਹਿਬ ਵਿਖੇ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਗਿਆ। ਪੰਜਾਬ ਸਰਕਾਰ ਵਲੋਂ 33 ਫੀਸਦੀ ਨੌਕਰੀਆਂ ਸਿਰਫ ਔਰਤਾਂ ਲਈ ਰਾਖਵੀਆਂ ਹਨ। ਉਨ੍ਹਾਂ ਕਿਹਾ ਕਿ 1000 ਰੁਪਏ ਨਾਲ ਔਰਤਾਂ ਦਾ ਕੁਝ ਨਹੀਂ ਹੋਣਾ ਸਗੋਂ ਔਰਤਾਂ ਨੂੰ ਰਾਜ ਕਰਨ ਦਾ ਮੌਕਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਇਸ ਗੱਲ ਦਾ ਹਾਮੀ ਰਿਹਾ ਹਾਂ ਕਿ ਔਰਤਾਂ ਨੂੰ ਪਾਵਰ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਂ ਅੱਜ ਬਹੁਤ ਜ਼ੋਰ ਲਾ ਕੇ ਆਪਣੀ ਪਤਨੀ ਨੂੰ ਸਟੇਜ ‘ਤੇ ਲੈ ਕੇ ਆਇਆ ਹਾਂ। ਉਨ੍ਹਾਂ ਨੇ ਮੈਨੂੰ ਰੋਜ਼ ਸਿਫਾਰਿਸ਼ ਆਸ਼ਾ ਵਰਕਰਾਂ ਦੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਮੈਨੂੰ ਮੇਰੀ ਪਤਨੀ ਨੇ ਕਦੇ ਰਾਜਨੀਤੀ ਵਿਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ। 22000 ਪੰਜਾਬ ਵਿਚ ਆਸ਼ਾ ਵਰਕਰਾਂ ਹਨ ਤੇ ਇਨ੍ਹਾਂ ਨੂੰ ਸਿਰਫ ਤੇ ਸਿਰਫ ਕੰਮ ਵਿਚ ਕਮਿਸ਼ਨ ਮਿਲਦਾ ਹੈ। ਕਮਿਸ਼ਨ ਵੀ ਸਿਰਫ ਕੁਝ ਹੀ ਹਜ਼ਾਰ ਹੁੰਦੀ ਹੈ। ਇਸ ਕਰਕੇ 64 ਕਰੋੜ 25 ਲੱਖ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ 2500 ਰੁਪਏ ਮਹੀਨਾ ਭੱਤਾ ਆਸ਼ਾ ਵਰਕਰਾਂ ਨੂੰ ਦਿੱਤਾ ਜਾਵੇਗਾ। 5 ਲੱਖ ਦੀ ਹੈਲਥ ਇੰਸ਼ੋਰਸ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਸੂਤਾ ਛੁੱਟੀ ਵੀ ਦਿੱਤੀ ਜਾਵੇਗੀ। ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ।

Leave a Reply

Your email address will not be published. Required fields are marked *