Murder of Liv In Partner : ਲਿਵ-ਇਨ ਪਾਰਟਨਰ ਨੇ ਪ੍ਰੇਮਿਕਾ ਦਾ ਕੀਤਾ ਕਤਲ, ਲਾਸ਼ ਨਹਿਰ ਵਿੱਚ ਸੁੱਟੀ

ਪਟਿਆਲਾ : ਪੰਜਾਬ ਦੇ ਪਾਤੜਾਂ ਇਲਾਕੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ 23…

ਪੰਜਾਬ ਦੇ ਪਾਤੜਾਂ ਇਲਾਕੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ

ਪਟਿਆਲਾ : ਪੰਜਾਬ ਦੇ ਪਾਤੜਾਂ ਇਲਾਕੇ ਤੋਂ ਇੱਕ ਬੇਹੱਦ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ 23 ਸਾਲਾ ਰਣਦੀਪ ਕੌਰ ਦੀ ਉਸਦੇ ਹੀ ਪ੍ਰੇਮੀ ਵੱਲੋਂ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਕਾਤਲ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮ੍ਰਿਤਕਾ ਦੀ ਲਾਸ਼ ਨੂੰ ਲੁਕਾਉਣ ਲਈ ਨਹਿਰ ਵਿੱਚ ਸੁੱਟ ਦਿੱਤਾ ਸੀ। ਮੁੱਖ ਦੋਸ਼ੀ ਨੇ ਖੁਦ ਥਾਣੇ ਪਹੁੰਚ ਕੇ ਆਪਣੇ ਇਸ ਘਿਨਾਉਣੇ ਜੁਰਮ ਦਾ ਪਰਦਾਫਾਸ਼ ਕੀਤਾ ਹੈ, ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

12 ਦਿਨਾਂ ਦੀ ਭਾਲ ਤੋਂ ਬਾਅਦ ਸਾਹਮਣੇ ਆਇਆ ਸੱਚ

ਪ੍ਰਾਪਤ ਜਾਣਕਾਰੀ ਅਨੁਸਾਰ, ਰਣਦੀਪ ਕੌਰ ਪਿਛਲੇ 12 ਦਿਨਾਂ ਤੋਂ ਰਹੱਸਮਈ ਹਾਲਾਤਾਂ ਵਿੱਚ ਲਾਪਤਾ ਸੀ ਅਤੇ ਉਸਦਾ ਪਰਿਵਾਰ ਲਗਾਤਾਰ ਉਸਦੀ ਭਾਲ ਕਰ ਰਿਹਾ ਸੀ। ਇਸ ਦੌਰਾਨ ਮ੍ਰਿਤਕਾ ਦਾ ਪ੍ਰੇਮੀ ਅਜੇ ਕੁਮਾਰ (26), ਜੋ ਕਿ ਸ਼ੁਤਰਾਣਾ ਦਾ ਰਹਿਣ ਵਾਲਾ ਹੈ, ਖੁਦ ਚਲ ਕੇ ਥਾਣਾ ਪਾਤੜਾਂ ਪਹੁੰਚਿਆ। ਪੁਲਿਸ ਅੱਗੇ ਪੇਸ਼ ਹੋ ਕੇ ਉਸ ਨੇ ਮੰਨ ਲਿਆ ਕਿ 7 ਸਤੰਬਰ ਨੂੰ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਉਸ ਨੇ ਰਣਦੀਪ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਰਿਸ਼ਤੇ ਦੀ ਸੱਚਾਈ

ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਰਣਦੀਪ ਕੌਰ ਦੇ ਪਹਿਲਾਂ ਹੀ ਦੋ ਬੱਚੇ ਸਨ। ਉਹ ਸਾਲ 2023 ਵਿੱਚ ਆਪਣੇ ਪਤੀ ਤੋਂ ਕਾਨੂੰਨੀ ਜਾਂ ਪਰਿਵਾਰਕ ਤੌਰ ‘ਤੇ ਵੱਖ ਹੋ ਗਈ ਸੀ। ਪਤੀ ਤੋਂ ਅਲੱਗ ਹੋਣ ਤੋਂ ਬਾਅਦ ਉਹ ਅਜੇ ਕੁਮਾਰ ਦੇ ਸੰਪਰਕ ਵਿੱਚ ਆਈ ਅਤੇ ਦੋਵੇਂ ਪਿਛਲੇ ਕਾਫੀ ਸਮੇਤ ਤੋਂ ਪਾਤੜਾਂ ਵਿੱਚ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਸਨ।

ਹਰਿਆਣਾ ਤੋਂ ਮਿਲੀ ਲਾਸ਼ ਅਤੇ ਪੁਲਿਸ ਦੀ ਕਾਰਵਾਈ

ਘਟਨਾ ਦੀ ਪੜਤਾਲ ਕਰਦਿਆਂ ਪੁਲਿਸ ਨੂੰ ਪਤਾ ਲੱਗਾ ਕਿ 8 ਸਤੰਬਰ ਦੀ ਸਵੇਰ ਨੂੰ ਹਰਿਆਣਾ ਦੇ ਥਾਣਾ ਟੋਹਾਣਾ ਸਦਰ ਦੇ ਇਲਾਕੇ ਵਿੱਚ ਇੱਕ ਨਹਿਰ ਦੇ ਕੋਲੋਂ ਅਣਪਛਾਤੀ ਲਾਸ਼ ਬਰਾਮਦ ਹੋਈ ਸੀ। ਬਾਅਦ ਵਿੱਚ ਮੈਡੀਕਲ ਰਿਪੋਰਟਾਂ ਅਤੇ ਪਰਿਵਾਰਕ ਸੂਚਨਾਵਾਂ ਦੇ ਆਧਾਰ ‘ਤੇ ਉਸ ਲਾਸ਼ ਦੀ ਸ਼ਨਾਖਤ ਰਣਦੀਪ ਕੌਰ ਵਜੋਂ ਹੋ ਗਈ। ਫਿਲਹਾਲ, ਪਾਤੜਾਂ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਅਜੇ ਕੁਮਾਰ ਨੂੰ ਸਲਾਖਾਂ ਪਿੱਛੇ ਪਹੁੰਚਾ ਦਿੱਤਾ ਹੈ ਅਤੇ ਕਤਲ ਦੇ ਅਸਲ ਕਾਰਨਾਂ ਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਲੁਧਿਆਣਾ ਵਿੱਚ ਦਿਨ-ਦਿਹਾੜੇ ਵੱਡੀ ਚੋਰੀ, ਨਾਨਕੇ ਗਏ ਪਰਿਵਾਰ ਦੇ ਘਰੋਂ ਲੱਖਾਂ ਦਾ ਸੋਨਾ ਚੋਰੀ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *