ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੋਮਵਾਰ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੂਜੇ ਦਿਨ ਵੀ ਕਾਰਵਾਈ ਮੁਲਤਵੀ ਕਰਨੀ ਪਈ। ਇਸ ਦਾ ਮੁਖ ਕਾਰਨ ਡੀਜੀਪੀ ਦਿਨਕਰ ਗੁਪਤਾ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਅਸੈਂਬਲੀ ਦੇ ਬਾਹਰ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਰੋਸ ਪ੍ਰਗਟਾਇਆ ਤੇ ਇਨ੍ਹਾਂ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਨਾਲ ਹੀ ਪੰਜਾਬ ਸਰਕਾਰ ਖਿਲਾਫ਼ ਵੀ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਕਾਰਨ, ਕਾਰਵਾਈ ਸ਼ੁਰੂ ਹੋਣ ਤੋਂ 12 ਮਿੰਟ ਬਾਅਦ ਹੀ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।
ਜਿਵੇਂ ਹੀ ਸਦਨ ਵਿੱਚ ਪ੍ਰਸ਼ਨ ਕਾਲ ਸ਼ੁਰੂ ਹੋਇਆ, ਆਪ ਅਤੇ ਅਕਾਲੀ ਦਲ ਦੇ ਵਿਧਾਇਕ ਨੇ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਉਨ੍ਹਾਂ ਡੀਜੀਪੀ ਅਤੇ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ਵਿੱਚ ਮੌਜੂਦ ਨਹੀਂ ਸਨ, ਜਦੋਂਕਿ ਆਸ਼ੂ ਸਦਨ ਵਿੱਚ ਮੌਜੂਦ ਸਨ। ਅਕਾਲੀ ਵਿਧਾਇਕਾਂ ਦੇ ਹੰਗਾਮੇ ਕਾਰਨ ਪ੍ਰਸ਼ਨਕਾਲ ਵਿੱਚ ਗੜਬੜੀ ਹੋਈ।ਅਕਾਲੀ ਵਿਧਾਇਕ ਆਸ਼ੂ ਖ਼ਿਲਾਫ਼ ਤਖ਼ਤੀਆਂ ਹੱਥਾਂ ‘ਚ ਫੜ ਸਦਨ ‘ਚ ਇਕ ਉੱਚੀ ਆਵਾਜ਼ ਦੇ ਵਿਚਕਾਰ ਪ੍ਰਸ਼ਨ ਕਾਲ ਸ਼ੁਰੂ ਹੋਇਆ।
ਕੀ ਹੈ ਡੀਜੀਪੀ ਦੇ ਵਿਰੋਧ ਦਾ ਕਾਰਨ
ਡੀਜੀਪੀ ਨੇ ਕਥਿਤ ਤੌਰ ‘ਤੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੇ ਇਕ ਸਮਾਗਮ ਦੌਰਾਨ ਬਿਆਨ ਦਿੱਤਾ ਸੀ। ਡੀਜੀਪੀ ਨੇ ਪਹਿਲਾਂ ਕਿਹਾ ਸੀ ਕਿ, ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਾਮ ਨੂੰ ਅੱਤਵਾਦੀ ਬਣ ਕੇ ਪਰਤਦੇ ਹਨ। ਛੇ ਘੰਟਿਆਂ ਵਿੱਚ ਕੋਈ ਵੀ ਬੰਬ ਬਣਾਉਣ ਦੀ ਸਿਖਲਾਈ ਲੈ ਸਕਦਾ ਹੈ।
ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਸਪਸ਼ਟ ਕਰਦਿਆਂ ਕਿਹਾ ਕਿ, ਧਮਕੀ ਸ਼ਰਧਾਲੂਆਂ ਤੋਂ ਨਹੀਂ ਬਲਕਿ ਪਾਕਿਸਤਾਨ ਵਿੱਚ ਭਾਰਤ ਵਿਰੋਧੀ ਤਾਕਤਾਂ ਤੋਂ ਸੀ। ਅਕਾਲੀ ਦਲ ਨੇ ਡੀਜੀਪੀ ਦੇ ਬਿਆਨ ‘ਤੇ ਚੇਤਾਵਨੀ ਦਿੱਤੀ ਸੀ ਕਿ, ਜਦੋਂ ਤੱਕ ਡੀਜੀਪੀ ਮੁਆਫੀ ਨਹੀਂ ਮੰਗਦਾ ਉਦੋਂ ਤੱਕ ਅਸੈਂਬਲੀ ਨਹੀਂ ਚੱਲਣ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦਾ ਰਵੱਈਆ ਵੀ ਘੱਟੋ ਘੱਟ ਇਕੋ ਜਿਹਾ ਰਿਹਾ।
ਜਾਣੋਂ ਕਿਉਂ ਕੀਤਾ ਮੰਤਰੀ ਆਸ਼ੂ ਦਾ ਵਿਰੋਧ
28 ਸਾਲ ਪੁਰਾਣੇ ਟਾਡਾ ਮਾਮਲੇ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ‘ਤੇ ਮੁਅੱਤਲ ਕੀਤੇ ਡੀਐਸਪੀ ਬਲਵਿੰਦਰ ਸੇਖੋਂ ਖ਼ਿਲਾਫ਼ ਗੰਭੀਰ ਦੋਸ਼ ਲਾਉਣਾ ਵਿਰੋਧੀ ਧਿਰ ਦੇ ਹੱਥ ਵਿੱਚ ‘ਬਟੇਰ’ ਵਾਂਗ ਹੈ। ਆਪ ਵੀ ਸਰਕਾਰ ਨਾਲ ਦੋ-ਦੋ ਹੱਥ ਕਰਨ ਦੇ ਮੂਡ ਵਿਚ ਹੈ, ਕਿਉਂਕਿ ਮਾਮਲਾ ਕੈਬਨਿਟ ਮੰਤਰੀ ਦਾ ਹੈ, ਕਿਸੇ ਵੀ ਸਥਿਤੀ ਵਿੱਚ ਆਪ ਇਸ ਮੁੱਦੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ।
ਆਪ ਨੇਤਾ ਅਮਨ ਅਰੋੜਾ ਦਾ ਕਹਿਣਾ ਹੈ ਕਿ, ਜੇ ਕੈਬਨਿਟ ਮੰਤਰੀ ਨੇ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਐਸਪੀ ਰੈਂਕ ਦੇ ਅਧਿਕਾਰੀ ਨੂੰ ਸਵੀਕਾਰ ਕਰ ਲਿਆ, ਤਾਂ ਇਹ ਬਹੁਤ ਗੰਭੀਰ ਮੁੱਦਾ ਹੈ। ਕੁਲ ਮਿਲਾ ਕੇ ਦੋ ਮੁੱਦੇ ਅਕਾਲੀ ਦਲ ਅਤੇ ‘ਆਪ’ ਦੇ ਹੱਥਾਂ ਵਿੱਚ ਹਨ। ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਪਹਿਲਾਂ ਹੀ ਕਹਿ ਚੁੱਕੇ ਹਨ ਕਿ, ਜਦੋਂ ਤੱਕ ਡੀਜੀਪੀ ਮੁਆਫੀ ਨਹੀਂ ਮੰਗਦਾ, ਅਸੈਂਬਲੀ ਨਹੀਂ ਚੱਲੇਗੀ।
ਪਿਛਲੇ ਸਾਲ ਵੀ ਕੈਬਿਨੇਟ ਮੰਤਰੀ ਆਸ਼ੂ ‘ਤੇ ਚੁੱਕੇ ਗਏ ਸੀ ਸਵਾਲ
ਭਾਰਤ ਭੂਸ਼ਣ ਆਸ਼ੂ ਅਕਸਰ ਹੀ ਲੁਧਿਆਣਾ ਦੇ ਗ੍ਰੈਂਡ ਮੈਨੋਰ ਹੋਮਜ਼ ਨੂੰ ਲੈ ਕੇ ਵਿਵਾਦਾਂ ਵਿੱਚ ਘਿਰੇ ਰਹਿੰਦੇ ਹਨ। ਪਿਛਲੇ ਸਾਲ ਵੀ ਇਹ ਮੁੱਦਾ ਵਿਧਾਨ ਸਭਾ ਸੈਸ਼ਨ ਦੌਰਾਨ ਚੁੱਕਿਆ ਗਿਆ ਸੀ, ਜਿਸ ‘ਤੇ ਤਤਕਾਲੀ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ ਸੀ। ਵਿਰੋਧੀ ਧਿਰ ਨੇ ਆਸ਼ੂ ਦੇ ਅਸਤੀਫੇ ਦੀ ਮੰਗ ਕੀਤੀ ਹੈ।

