ਬਿਸ਼ਨੋਈ ਗੈਂਗ ਨੇ ਹੀ ਭੇਜੀ ਸਲਮਾਨ ਖਾਨ ਨੂੰ ਧਮਕੀ ਭਰੀ ਚਿੱਠੀ, ਮੁੰਬਈ ਪੁਲਿਸ ਨੇ ਕੀਤਾ ਖੁਲਾਸਾ

ਮੁੰਬਈ- ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰਾਂ ਨੇ ਅਭਿਨੇਤਾ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਭੇਜੀ ਸੀ। ਮੁੰਬਈ ਪੁਲਿਸ…

ਮੁੰਬਈ- ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰਾਂ ਨੇ ਅਭਿਨੇਤਾ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਭੇਜੀ ਸੀ। ਮੁੰਬਈ ਪੁਲਿਸ ਅਧਿਕਾਰੀਆਂ ਨੇ ਵੀਰਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੇ ਇੱਕ ਕਥਿਤ ਮੈਂਬਰ ਮਹਾਕਾਲ ਉਰਫ ਸਿੱਦੇਸ਼ ਕਾਂਬਲੇ ਨੂੰ ਪੁਣੇ ਪੁਲਿਸ ਨੇ ਕਾਬੂ ਕੀਤਾ ਹੈ। ਉਸ ਨੇ ਪੁੱਛਗਿੱਛ ਦੌਰਾਨ ਉਕਤ ਜਾਣਕਾਰੀ ਦਿੱਤੀ ਹੈ।

Also Read: ਸਿੱਧੂ ਮੂਸੇਵਾਲਾ ਕਤਲਕਾਂਡ ‘ਚ ਕੇਕੜਾ ਦਾ ਵੱਡਾ ਖੁਲਾਸਾ, ਕਿਹਾ- ’15 ਹਜ਼ਾਰ ‘ਚ ਕੀਤੀ ਰੇਕੀ, ਨਹੀਂ ਪਤਾ ਸੀ…’

ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਵੀਰਵਾਰ ਪੁਣੇ ‘ਚ ਕਾਂਬਲ ਕਲੋਂ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਵੀ ਉਸ ਕੋਲੋਂ ਪੁੱਛਗਿੱਛ ਕੀਤੀ। ਮਹਾਕਾਲ ਨੇ ਕਥਿਤ ਤੌਰ ’ਤੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਲਾਰੈਂਸ ਬਿਸ਼ਨੋਈ ਗੈਂਗ ਦੇ ਤਿੰਨ ਮੈਂਬਰਾਂ ਵਿੱਚੋਂ ਇੱਕ ਜੋ ਰਾਜਸਥਾਨ ਦੇ ਜਲੌਰ ਜ਼ਿਲ੍ਹੇ ਤੋਂ ਆਇਆ ਸੀ, ਨੇ ਬਾਂਦਰਾ ਵਿਖੇ ਸਵੇਰ ਦੀ ਸੈਰ ਤੋਂ ਬਾਅਦ ਬੈਂਚ ’ਤੇ ਬੈਠੇ ਸਲੀਮ ਖਾਨ ਲਈ ਧਮਕੀ ਭਰੀ ਚਿੱਠੀ ਰੱਖੀ ਸੀ। ਚਿੱਠੀ ’ਚ ਸਲੀਮ ਅਤੇ ਸਲਮਾਨ ਖਾਨ ਨੂੰ ਧਮਕੀ ਦਿੱਤੀ ਗਈ ਸੀ ਕਿ ਉਨ੍ਹਾਂ ਦਾ ਹਸ਼ਰ ਮੂਸੇਵਾਲਾ ਵਰਗਾ ਹੋਵੇਗਾ।

Also Read: ਸੂਰਜ ਦੀ ਰੌਸ਼ਨੀ ਨਾਲ ਚੱਲੇਗਾ AC! ਨਹੀਂ ਆਵੇਗਾ ਬਿਜਲੀ ਦਾ ਬਿੱਲ, ਜਾਣੋ ਕੀਮਤ ਤੇ ਵਿਸ਼ੇਸ਼ਤਾਵਾਂ

Leave a Reply

Your email address will not be published. Required fields are marked *