ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਭਾਰਤ ਦਾ ਗੁਆਂਢੀ ਮੁਲਕ ਚੀਨ ਆਪਣੀਆ ਚਾਲਬਾਜ਼ੀਆਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਦਰਅਸਲ ਉੱਤਰੀ ਸਿੱਕਮ ਵਿਚ LAC(Line of Actual Control) ਉੱਤੇ ਭਾਰਤੀ ਸੈਨਾ ਦੇ ਜਵਾਨਾਂ ਤੇ ਚੀਨੀ ਫੌਜ ਦੇ ਆਹਮਣੇ-ਸਾਹਮਣੇ ਆਉਣ ਤੋਂ ਬਾਅਦ ਹੁਣ ਅਸਲ ਕੰਟਰੋਲ ਰੇਖਾ ਉੱਤੇ ਚੀਨੀ ਹੈਲੀਕਾਪਟਰਾਂ ਨੂੰ ਵੇਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਨੂੰ ਭਾਰਤੀ ਏਅਰਫੋਰਸ ਦੇ ਲੜਾਕੂ ਜ਼ਹਾਜਾਂ ਨੇ ਖਦੇੜ ਦਿੱਤਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਘਟਨਾ ਪਿਛਲੇ ਹਫ਼ਤੇ ਦੀ ਹੈ ਜਦੋਂ ਲੱਦਾਖ ਨਾਲ ਲੱਗਦੀ ਅਸਲ ਕੰਟਰੋਲ ਰੇਖਾ(ਐਲਏਸੀ) ਦੇ ਕੋਲ ਚੀਨੀ ਹੈਲੀਕਾਪਟਰਾਂ ਨੂੰ ਵੇਖਿਆ ਗਿਆ ਹਾਲਾਂਕਿ ਇਹ ਹੈਲੀਕਾਪਟਰ ਆਪਣੀ ਸਰਹੱਦ ਵਿਚ ਹੀ ਸੀ ਪਰ ਉਹ ਭਾਰਤੀ ਸਰਹੱਦ ਦੇ ਬਹੁਤ ਨਜ਼ਦੀਕ ਪਹੁੰਚ ਗਏ ਸਨ ਅਤੇ ਜਦੋਂ ਇਸ ਦੀ ਭਨਕ ਭਾਰਤੀ ਹਵਾਈ ਸੈਨਾ ਨੂੰ ਲੱਗੀ ਤਾ 8 ਮਿੰਟਾਂ ਦੇ ਅੰਦਰ ਏਅਰਫੋਰਸ ਦੇ ਲੜਾਕੂ ਜ਼ਹਾਜ ਵੀ ਉੱਥੇ ਪਹੁੰਚ ਗਏ ਜਿਨ੍ਹਾਂ ਨੂੰ ਵੇਖ ਕੇ ਚੀਨੀ ਦੇ ਹੈਲੀਕਾਪਟਰ ਵਾਪਸ ਵਾਪਸ ਚੱਲੇ ਗਏ। ਰਿਪੋਰਟਾਂ ਮੁਤਾਬਕ ਹੁਣ ਸਾਵਧਾਨੀ ਦੇ ਤੌਰ ਉੱਤੇ ਭਾਰਤੀ ਹਵਾਈ ਸੈਨਾ ਨੇ ਇਲਾਕੇ ਵਿਚ ਆਪਣੇ ਲੜਾਕੂ ਜਹਾਜ਼ਾਂ ਨੂੰ ਪੈਟਰੋਲਿੰਗ ਉੱਤੇ ਲਗਾ ਦਿੱਤਾ ਹੈ। ਦੱਸ ਦਈਏ ਕਿ ਪਿਛਲੇ ਹਫ਼ਤੇ ਹੀ ਸਿੱਕਮ ਨਾਲ ਲੱਗਦੀ ਸਰਹੱਦ ਉੱਤੇ ਚੀਨ ਦੀ ਪਿਪਲ ਲਿਬਰੇਸ਼ਨ ਆਰਮੀ(ਪੀਐਲਏ) ਅਤੇ ਭਾਰਤੀ ਸੈਨਾ ਦੇ ਜਵਾਨਾਂ ਵਿਚ ਹੱਥੋਂਪਾਈ ਹੋ ਗਈ ਸੀ ਜਿਸ ਵਿਚ 7 ਚੀਨੀ ਅਤੇ 4 ਭਾਰਤੀ ਸੈਨਿਕ ਜਖ਼ਮੀ ਹੋ ਗਏ ਸਨ। ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡ੍ਰਗੈਨ ਦੇ ਸੈਨਿਕਾਂ ਤੇ ਹੈਲੀਕਾਪਟਰਾਂ ਨੇ ਭਾਰਤੀ ਸੀਮਾ ਵਿਚ ਇਸ ਤਰ੍ਹਾ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੋਵੇ ਇਸ ਤੋਂ ਪਹਿਲਾ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ ਪਰ ਹਰ ਵਾਰ ਭਾਰਤੀ ਸੈਨਾ ਚੀਨੀ ਸੈਨਿਕਾਂ ਦੀ ਨਾਪਾਕ ਹਰਕਤਾਂ ਨੂੰ ਨਾਕਾਮਯਾਬ ਕਰ ਦਿੰਦੀ ਹੈ।

