ਲਾਲੂ ਯਾਦਵ ਨੂੰ ਚਾਰਾ ਘੋਟਾਲਾ ਦੇ ਇਕ ਹੋਰ ਮਾਮਲੇ ‘ਚ 5 ਸਾਲ ਦੀ ਸਜ਼ਾ, 60 ਲੱਖ ਦਾ ਜੁਰਮਾਨਾ

ਨਵੀਂ ਦਿੱਲੀ- ਲਾਲੂ ਪ੍ਰਸਾਦ ਯਾਦਵ ਨੂੰ ਡੋਰੰਡਾ ਫੰਡ ਨਾਲ ਜੁੜੇ ਚਾਰਾ ਘੋਟਾਲਾ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਉੱਤੇ 60 ਲੱਖ…

ਨਵੀਂ ਦਿੱਲੀ- ਲਾਲੂ ਪ੍ਰਸਾਦ ਯਾਦਵ ਨੂੰ ਡੋਰੰਡਾ ਫੰਡ ਨਾਲ ਜੁੜੇ ਚਾਰਾ ਘੋਟਾਲਾ ਮਾਮਲੇ ਵਿਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਉੱਤੇ 60 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਗਿਆ ਹੈ। ਸੀਬੀਆਈ ਦੀ ਸਪੈਸ਼ਲ ਕੋਰਟ ਦੇ ਜੱਜ ਐੱਸਕੇ ਸ਼ਸ਼ੀ ਨੇ ਇਹ ਫੈਸਲਾ ਸੁਣਾਇਆ ਹੈ। ਲਾਲੂ ਦੇ ਵਕੀਲ ਨੇ ਦੱਸਿਆ ਕਿ ਅੱਗੇ ਬੇਲ ਦੇ ਲਈ ਅਰਜ਼ੀ ਦਿੱਤੀ ਜਾਵੇਗੀ। ਪਰ ਬੇਲ ਨਹੀਂ ਮਿਲਣ ਤੱਕ ਲਾਲੂ ਪ੍ਰਸਾਦ ਯਾਦਵ ਨੂੰ ਜੇਲ ਵਿਚ ਹੀ ਰਹਿਣਾ ਪਵੇਗਾ।

Also Read: ਸੰਗਰੂਰ ‘ਚ ਹੋਈ ਬੰਪਰ ਵੋਟਿੰਗ, ਡਿਪਟੀ ਕਮਿਸ਼ਨਰ ਨੇ ਵੋਟਰਾਂ ਦਾ ਕੀਤਾ ਧੰਨਵਾਦ

ਡੋਰੰਡਾ ਫੰਡ ਦਾ ਮਾਮਲਾ ਚਾਰਾ ਘੋਟਾਲੇ ਦਾ ਸਭ ਤੋਂ ਵੱਡਾ ਮਾਮਲਾ ਸੀ। ਚਾਰਾ ਘੋਟਾਲੇ ਵਿਚ ਲਾਲੂ ਯਾਦਵ ਨੂੰ ਮੁੱਖ ਸਾਜ਼ਿਸ਼ਕਰਤਾ ਦੱਸਿਆ ਗਿਆ ਸੀ। ਸੀਬੀਆਈ ਵਲੋਂ ਕਿਹਾ ਗਿਆ ਸੀ ਕਿ ਲਾਲੂ ਯਾਦਵ ਜਦੋਂ ਵਿੱਤ ਮੰਤਰੀ, ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੇ ਨੱਕ ਹੇਠੋਂ ਇਹ ਸਭ ਕੁਝ ਹੋਇਆ, ਯਾਨੀ ਇਹ ਸਭ ਉਨ੍ਹਾਂ ਦੀ ਜਾਣਕਾਰੀ ਵਿਚ ਸੀ।

ਦੱਸ ਦਈਏ ਕਿ ਲਾਲੂ ਨੂੰ ਪਹਿਲਾਂ ਵੀ ਚਾਰਾ ਘੋਟਾਲੇ ਨਾਲ ਜੁੜੇ ਚਾਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਇਸ ਵਿਚ ਫਿਲਹਾਲ ਲਾਲੂ ਬੇਲ ਉੱਤੇ ਬਾਹਰ ਹਨ। ਇਨ੍ਹਾਂ ਵਿਚ ਵੀ ਉਨ੍ਹਾਂ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲੀ ਸੀ। ਲੋਅਰ ਕੋਰਟ ਜਾਂ ਟ੍ਰਾਇਲ ਕੋਰਟ ਨੇ ਉਨ੍ਹਾਂ ਨੂੰ ਇਸ ਤੋਂ ਰਾਹਤ ਨਹੀਂ ਦਿੱਤੀ ਸੀ। ਬਾਅਦ ਵਿਚ ਹਾਈਕੋਰਟ ਵਿਚ ਕੁਝ ਸਜ਼ਾ ਕੱਟਣ ਤੇ ਸਿਹਤ ਸਮੱਸਿਆ ਦੀ ਦਲੀਲ ਦਿੱਤੀ ਗਈ, ਇਸ ਤੋਂ ਬਾਅਦ ਹਾਈਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦਿੱਤੀ। ਲਾਲੂ ਨੂੰ ਇਹ ਰਾਹਤ 42 ਮਹੀਨੇ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਮਿਲੀ ਸੀ।

Also Read: ਅੰਮ੍ਰਿਤਸਰ ‘ਚ ਡਬਲ ਮਰਡਰ ਮਾਮਲੇ ‘ਚ ਪਰਿਵਾਰ ਨੇ ਲਾਸ਼ਾਂ ਸੜਕਾਂ ‘ਤੇ ਰੱਖ ਕੀਤਾ ਪ੍ਰਦਰਸ਼ਨ

ਸੀਬੀਆਈ ਦੀ ਸਪੈਸ਼ਲ ਕੋਰਟ ਨੇ 15 ਫਰਵਰੀ ਨੂੰ ਲਾਲੂ ਯਾਦਵ ਸਣੇ ਹੋਰਾਂ ਦੋਸ਼ੀਆਂ ਨੂੰ 139.5 ਕਰੋੜ ਰੁਪਏ ਦੇ ਡੋਰੰਡਾ ਫੰਡ ਮਾਮਲੇ ਨਾਲ ਜੁੜੇ ਚਾਰ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਸੀ। ਕੋਰਟ ਨੇ ਉਦੋਂ ਸਜ਼ਾ ਦਾ ਐਲਾਨ ਨਹੀਂ ਕੀਤਾ ਸੀ। ਅੱਜ ਕੋਰਟ ਦੀ ਕਾਰਵਾਈ ਆਨਲਾਈਨ ਹੋਈ, ਲਾਲੂ ਯਾਦਵ ਵੀ ਇਸ ਵਿਚ ਆਨਲਾਈਨ ਹੀ ਹਾਜ਼ਰ ਹੋਏ।

Leave a Reply

Your email address will not be published. Required fields are marked *