ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਣ ਯਾਦਵ ਦੇ ਮਾਮਲੇ ਨੂੰ ਲੈਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆਪਣਾ ਫੈਸਲਾ ਸੁਣਾਏਗੀ।
ਦਸ ਦਈਏ ਕਿ ਪਾਕਿਸਤਾਨੀ ਫੌਜੀ ਅਦਾਲਤ ਨੇ ਸਾਲ 2017 ਅਪ੍ਰੈਲ ‘ਚ ਜਾਸੂਸੀ ਤੇ ਅੱਤਵਾਦ ਦੇ ਦੋਸ਼ਾਂ ਚ ਭਾਰਤੀ ਸੈਨਾ ਦੇ ਸੇਵਾ ਨਿਯੁਕਤ ਅਧਿਕਾਰੀ ਜਾਧਵ ਨੂੰ ਮੌਤ ਦੀ ਸਜਾ ਸੁਣਾਈ ਸੀ
ਜਿਸ ਨੂੰ ਭਾਰਤ ਨੇ ਆਈ.ਸੀ.ਜੇ. ‘ਚ ਚੁਣੌਤੀ ਦਿੱਤੀ। ਦਸ ਦਈਏ ਕਿ ਆਈਸੀ ਜੇ ਨੇ ਬਿਆਨ ਚ ਕਿਹਾ ਸੀ ਕਿ ਭਾਰਤੀ ਸਮੇਂ ਅਨੁਸਾਰ ਪੀਸ ਪੈਲੇਸ ਚ 17 ਜੁਲਾਈ ਨੂੰ ਸ਼ਾਮ ਸਾਢੇ ਛੇ ਵਜੇ ਸੁਣਵਾਈ ਹੋਵੇਗੀ। ਇਹ ਸੁਣਵਾਈ ਜੱਜ ਅਬਦੁਲਕਾਵੀ ਅਹਿਮ ਯੂਸੁਫ ਫੈਸਲਾ ਪੜ੍ਹਨਗੇ।

