ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਚੰਡੀਗੜ੍ਹ ‘ਚ ਪੰਜਾਬ ਕੈਬਨਿਟ ਦੀ ਬੈਠਕ ਕੀਤੀ ਗਈ। ਦੱਸ ਦਈਏ ਨਵੇਂ ਸਾਲ ‘ਚ ਇਹ ਪੰਜਾਬ ਕੈਬੇਟ ਦੀ ਪਹਿਲੀ ਬੈਠਕ ਸੀ, ਜਿਸ ਵਿੱਚ ਕਈ ਅਹਿਮ ਫੈਸਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ।
ਜਿਵੇਂ- 16 ਤੋਂ 17 ਜਨਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ
– 126 ਵੇਂ ਸੰਵਿਧਾਨਕ ਸੋਧ ਨੂੰ ਐਸਸੀ/ਐਸਟੀ ਕੋਟਾ ਜਾਰੀ ਰੱਖਣ ਦੀ ਪੁਸ਼ਟੀ ਕੀਤੀ ਜਾਵੇਗੀ
– ਸੂਬੇ ‘ਚ ਬਲਾਤਕਾਰ ਦੇ ਮਾਮਲਿਆ ‘ਤੇ ਛੇਤੀ ਸੁਣਵਾਈ ਲਈ 7 ਫਾਸਟ ਟਰੈਕ ਅਦਾਲਤਾਂ ਦਾ ਨਿਰਮਾਣ
– ਬੱਚਿਆਂ ਵਿਰੁੱਧ ਹੋਣ ਵਾਲੇ ਜੁਰਮਾਂ ਦੇ ਨਿਪਟਾਰੇ ਲਈ 3 ਅਦਾਲਤਾ ਦੀ ਉਸਾਰੀ
– ਪਰਿਵਾਰਕ ਝਗੜਿਆਂ ਦੇ ਹੱਲ ਲਈ 10 ਫੈਮਲੀ ਕੋਰਟ ਵੀ ਸਥਾਪਤ ਕੀਤੇ ਜਾਣਗੇ
– ਪਹਾੜਵਾਰ ਫਤਿਹਵੀਰ ਸਿੰਘ ਬਰਾੜ ਅਤੇ ਸਾਬਕਾ ਸੈਨਿਕ ਮੇਜਰ ਸੁਮੇਰ ਸਿੰਘ ਨੂੰ ਪੰਜਾਬ ਪੁਲਿਸ ਵਿੱਚ ਡੀਐਸਪੀ ਦਾ ਅਹੁਦਾ ਮਿਲਿਆ ਹੈ
– ਮੰਤਰੀ ਮੰਡਲ ਨੇ ਪੰਜਾਬ ਜਲ ਸਰੋਤ ਪ੍ਰਬੰਧਨ (ਆਰਡੀਨੈਂਸ) -2019 ਨੂੰ ਪ੍ਰਵਾਨਗੀ ਦਿੱਤੀ
– ਜਲ ਸਰੋਤਾਂ ਦੀ ਉਚਿਤ ਅਤੇ ਟਿਕਾਉ ਵਰਤੋਂ ਨੂੰ ਯਕੀਨੀ ਬਣਾਉਣ ਲਈ ਵਾਟਰ ਰੈਗੂਲੇਸ਼ਨ ਅਤੇ ਵਿਕਾਸ ਅਥਾਰਟੀ ਦੀ ਸਥਾਪਨਾ ਦਾ ਰਾਹ ਪੱਧਰਾ ਕੀਤਾ ਗਿਆ ਹੈ।
https://www.facebook.com/LivingIndiaNewschannel/videos/2532800647005309/

