ਕਿਸਾਨੀ ਅੰਦੋਲਨ ਦੀ ਵਰ੍ਹੇਗੰਢ ਮਨਾਉਣ ਲਈ ਕਿਸਾਨ ਜਥਾ ਹੋਇਆ ਦਿੱਲੀ ਲਈ ਰਵਾਨਾ

ਗੁਰਦਾਸਪੁਰ : ਖੇਤੀ ਕਾਨੂੰਨਾਂ (Agricultural laws) ਦੇ ਵਿਰੋਧ ਵਿਚ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾਂ (Farmers) ਨੂੰ ਇਕ ਸਾਲ ਹੋ ਗਿਆ ਹੈ, ਜਿਸ ਦੌਰਾਨ ਕੇਂਦਰ…

ਗੁਰਦਾਸਪੁਰ : ਖੇਤੀ ਕਾਨੂੰਨਾਂ (Agricultural laws) ਦੇ ਵਿਰੋਧ ਵਿਚ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨਾਂ (Farmers) ਨੂੰ ਇਕ ਸਾਲ ਹੋ ਗਿਆ ਹੈ, ਜਿਸ ਦੌਰਾਨ ਕੇਂਦਰ ਸਰਕਾਰ (Central Government) ਵਲੋਂ ਵੀ ਖੇਤੀ ਕਾਨੂੰਨ (Agricultural law) ਵਾਪਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੇਂਦਰੀ ਮੰਤਰੀ ਮੰਡਲ (Union Cabinet) ਵਲੋਂ ਵੀ ਖੇਤੀ ਕਾਨੂੰਨ (Agricultural law) ਵਾਪਸ ਲੈਣ ਦਾ ਮਤਾ ਪਾਸ ਕਰ ਦਿੱਤਾ ਗਿਆ ਹੈ। 26 ਨਵੰਬਰ 2020 ਨੂੰ ਕਿਸਾਨ ਜਥੇਬੰਦੀਆਂ (Farmers’ organizations) ਵਲੋਂ ਦਿੱਲੀ ਦੀਆਂ ਸਰਹੱਦਾਂ ਤੇ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਕਲ ਜਾਣੀ ਕੇ 26 ਨਵੰਬਰ ਨੂੰ ਇਕ ਸਾਲ ਮੁਕੰਮਲ ਹੋਣ ਜਾ ਰਿਹਾ ਹੈ। ਇਸ ਅੰਦੋਲਨ ਦੀ ਵਰੇਗੰਢ ਮਨਾਉਣ ਲਈ ਗੁਰਦਾਸਪੁਰ ਦੇ ਪਿੰਡ ਅਠਵਾਲ ਤੋਂ ਕਿਸਾਨਾਂ ਦਾ ਜਥਾ ਦਿੱਲੀ ਦੀ ਬਰੂਹਾਂ ‘ਤੇ ਡੱਟਣ ਲਈ ਦਿੱਲੀ ਲਈ ਰਵਾਨਾ ਹੋਇਆ। 
ਇਸ ਜੱਥੇ ਵਿਚ ਸ਼ਾਮਿਲ ਕਿਸਾਨਾਂ ਨੇ ਕਿਹਾ ਕੀ ਅਸੀਂ ਕਿਸਾਨੀ ਅੰਦੋਲਨ ਨੂੰ 26 ਨਵੰਬਰ ਦੇ ਦਿਨ ਇਕ ਸਾਲ ਮੁਕੰਮਲ ਹੋਣ ਜਾ ਰਿਹਾ ਹੈ ਅਤੇ ਕੇਂਦਰ ਵਲੋਂ ਖੇਤੀ ਕਾਨੂੰਨ ਰੱਦ ਕਰਨ ਦੇ ਫੈਸਲੇ ਨੂੰ ਲੈਕੇ ਕਿਸਾਨਾਂ ਦੀ ਜਿੱਤ ਦੀ ਖੁਸ਼ੀ ਮਨਾਉਣ ਲਈ ਦਿੱਲੀ ਜਾ ਰਹੇ ਹਾਂ। ਅਸੀਂ ਧੰਨਵਾਦੀ ਹਾਂ ਮੋਦੀ ਸਰਕਾਰ ਦੇ ਜਿਹਨਾਂ ਨੇ ਕਾਲੇ ਖੇਤੀ ਕਨੂੰਨ ਰੱਦ ਕਰਨ ਦਾ ਫੈਸਲਾ ਲਿਆ ਹੈ ਪਰ ਅਸੀਂ ਦਿੱਲੀ ਦੀਆਂ ਬਰੂਹਾਂ ਤੋਂ ਉਦੋਂ ਤਕ ਵਾਪਸ ਨਹੀਂ ਆਵਾਂਗੇ ਜਦੋ ਤੱਕ ਪਾਰਲੀਮੈਂਟ ਵਿਚ ਕਾਨੂੰਨੀ ਤੌਰ ‘ਤੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਅਤੇ ਨਾਲ ਹੀ msp ਦਾ ਕਾਨੂੰਨ ਲਾਗੂ ਨਹੀਂ ਹੁੰਦਾ ਅਤੇ ਜੋ ਕਿਸਾਨਾਂ ‘ਤੇ ਕੇਸ ਦਰਜ ਹੋਏ ਹਨ। ਉਹ ਰੱਦ ਨਹੀਂ ਹੁੰਦੇ ਅਤੇ ਜਦੋ ਤੱਕ ਇਹ ਮੰਗਾ ਨਹੀਂ ਮੰਨੀਆ ਨਹੀਂ ਜਾਂਦੀਆਂ ਓਦੋਂ ਤਕ ਦਿੱਲੀ ਦੀਆਂ ਬਰੂਹਾਂ ਤੋਂ ਵਾਪਸ ਨਹੀਂ ਆਵਾਂਗੇ।

Leave a Reply

Your email address will not be published. Required fields are marked *